ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਦਿੱਤਾ ਰੋਸ਼ ਧਰਨਾ ।
September 7th, 2020 | Post by :- | 47 Views

 

 

 

 

 

ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਦਿੱਤਾ ਰੋਸ ਧਰਨਾ ।

ਜੰਡਿਆਲਾ ਗੁਰੂ ਕੁਲਜੀਤ ਸਿੰਘ

ਅੱਜ ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਮਜੀਠਾ ਦੇ ਦਫਤਰ ਦੇ ਸਾਹਮਣੇ ਪੰਜਾਬ ਖੇਤ ਮਜ਼ਦੂਰ ਸਭਾ ਵੱਲੋਂ ਚੇਤਾਵਨੀ ਰੋਸ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਪੰਜਾਬ ਤੇ ਸੈਂਟਰ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਚੇਤਾਵਨੀ ਧਰਨੇ ਨੂੰ ਸੂਬਾ ਸਹਾਇਕ ਸਕੱਤਰ ਜੋਗਿੰਦਰ ਗੋਪਾਲਪੁਰ ਜ਼ਿਲ੍ਹਾ ਪ੍ਰਧਾਨ ਪ੍ਕਾਸ਼ ਸਿੰਘ ਕੈਰੋਂਨੰਗਲ, ਸੇਵਾ ਸਿੰਘ ਮੱਝਵਿੰਡ ਨੇ ਸੰਬੋਧਨ ਕੀਤਾ। ਉਪਰੋਕਤ ਆਗੂਆਂ ਨੇ ਚੇਤਾਵਨੀ ਦਿੰਦਿਆਂ ਹੋਇਆਂ ਆਖਿਆ ਕਿ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਵਿਰੱਧ ਆਰਡੀਨੈਂਸ ਰਾਹੀਂ ਪਾਸ ਕੀਤੇ ਗਏ ਕਾਨੂੰਨ ਤੁਰੰਤ ਵਾਪਸ ਲਏ ਜਾਣ। ਫਾਸੀਵਾਦੀ ਨੀਤੀਆਂ ਬੰਦ ਕੀਤੀਆਂ ਜਾਣ। ਬੁੱਧੀਜੀਵੀ ਤੇ ਲੋਕ ਹਿੱਤਾਂ ਦੇ ਲਈ ਲੜ ਰਹੇ ਲੋਕਾਂ ਤੇ ਨਾਜਾਇਜ਼ ਕੀਤੇ ਗਏ ਪਰਚੇ ਰੱਦ ਕੀਤੇ ਜਾਣ। ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਲੋਕ ਵਿਰੋਧੀ ਕਾਲੇ ਕਾਨੂੰਨਾਂ ਨੂੰ ਤੁਰੰਤ ਵਾਪਸ ਨਾ ਕੀਤਾ ਗਿਆ ਤਾਂ ਪੰਜਾਬ ਦੇ ਕੀਰਤੀ ਲੋਕਾਂ ਵੱਲੋਂ ਵੱਡਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਤੇ ਉਪਰੋਕਤ ਆਗੂਆਂ ਤੋਂ ਇਲਾਵਾ ਕਲਵੰਤ ਕੌਰ ਕੈਰੋਨੰਗਲ ,ਸਤਨਾਮ ਸਿੰਘ ਸਰਹਾਲਾ, ਮੰਗਲ ਸਿੰਘ ਖਜਾਲਾ, ਸੁਲੱਖਣ ਸਿੰਘ ਢੱਡੇ, ਲੱਖਾ ਚਵਿੰਡਾਦੇਵੀ, ਪੂਰਨ ਸਿੰਘ ਕੋਟਲਾ ਸੱਦਾ, ਹਰਦੀਪ ਮਾਂਗਾਂਸਰਾਂ ਆਦਿ ਹਾਜ਼ਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।