ਕਿਸਾਨ ਵਿਰੋਧੀ ਆਰਡੀਨੈਂਸ ਦੇ ਖ਼ਿਲਾਫ਼ ਕਿਲ੍ਹਾ ਜੀਵਨ ਸਿੰਘ ਵਿੱਖੇ ਕੇਂਦਰ ਸਰਕਾਰ ਦਾ ਫੂਕਿਆ ਪੁਤਲਾ ।
September 7th, 2020 | Post by :- | 61 Views
ਕਿਸਾਨ ਵਿਰੋਧੀ ਆਰਡੀਨੈਂਸ ਦੇ ਖ਼ਿਲਾਫ਼ ਕਿਲ੍ਹਾ ਜੀਵਨ ਸਿੰਘ ਵਿੱਖੇ ਕੇਂਦਰ ਸਰਕਾਰ ਦਾ ਫੂਕਿਆ ਪੁਤਲਾ ।
ਜੰਡਿਆਲਾ ਗੁਰੂ ਕੁਲਜੀਤ ਸਿੰਘ
; ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਆਰਡੀਨੈਂਸਾਂ ਖਿਲਾਫ ਪੰਜਾਬ ਦੀਆਂ  ਦਸ ਸ਼ੰਘਰਸ਼ੀਲ ਕਿਸਾਨ ਜਥੇਬੰਦੀਆਂ ਦੇ ਸੱਦੇ ਉੱਪਰ ਅੱਜ ਆਲ ਇੰਡੀਆ ਕਿਸਾਨ ਸਭਾ ਅਤੇ ਸਬਜੀ ਉੱਤਪਾਦਿਕ ਕਿਸਾਨ ਜਥੇਬੰਦੀ ਵੱਲੋਂ ਕਿਸਾਨ ਆਗੂ ਧਰਮਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਕਿਲਾ ਜੀਵਨ ਸਿੰਘ ਵਿਖੇ ਕੇਦਰ ਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ।  ਇਸ ਤੋਂ ਪਹਿਲਾਂ ਪਿੰਡ ਵਿੱਚ ਕਿਸਾਨਾਂ ਦੀ ਵਿਸ਼ਾਲ ਇਕੱਤਰਤਾ ਕੀਤੀ ਗਈ। ਜਿਸ ਨੂੰ ਜਥੇਬੰਦੀ ਦੇ ਆਗੂਆਂ ਕਾ,ਲੱਖਬੀਰ ਸਿੰਘ ਨਿਜਾਮ ਪੁਰ ਅਤੇ ਭੁਪਿੰਦਰ ਸਿੰਘ ਤੀਰਥਪੁਰਾ ਨੇ ਸੰਬੋਧਨ ਕੀਤਾ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਦੀ ਸਰਕਾਰ ਵੱਲੋਂ ਜੋ ਤਿੰਨ ਕਿਸਾਨ ਵਿਰੋਧੀ ਆਰਡੀਨੈਸ ਅਤੇ ਬਿਜਲੀ ਐਕਟ 2020 ਨੂੰ ਜਾਰੀ ਕਰਕੇ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰਕੇ ਖੇਤੀਬਾੜੀ ਨੂੰ ਕਾਰਪੋਰੇਟ ਕੰਪਨੀਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ।। ਪ੍ਰਾਈਵੇਟ ਵਪਾਰੀਆਂ ਨੂੰ ਆਪਣੀਆਂ ਮੰਡੀਆਂ ਸਥਾਪਿਤ ਕਰਕੇ ਅਨਾਜ ਖ੍ਰੀਦਣ ਦੀ ਇਜਾਜਤ ਦੇਣ ਨਾਲ ਪੰਜਾਬ ਅੰਦਰ ਸਥਾਪਿਤ ਮੰਡੀਕਰਣ ਢਾਚੇ ਨੂੰ ਤਬਾਹ ਕਰਕੇ ਅਨਾਜ ਦੇ ਵਪਾਰ ਨੂੰ ਬਹੁ ਕੌਮੀ ਕੰਪਨੀਆਂ ਦੇ ਹਵਾਲੇ ਕਰਨ ਨਾਲ ਜਿਥੇ ਪੰਜਾਬ ਦੀ ਕਿਸਾਨੀ ਬਰਬਾਦ ਹੋਵੇਗੀ ਉਥੇ ਮੰਡੀਆਂ ਅੰਦਰ ਕੰਮ ਕਰਨ ਵਾਲੇ ਆੜਤੀਆਂ , ਪੱਲੇਦਾਰਾਂ ਅਤੇ ਹੋਰ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਪ੍ਰਭਾਵਿਤ ਕਰੇਗਾ। ਇਹਨਾਂ ਆਰਡੀਨੈਸਾਂ ਦੇ ਹੱਕ ਵਿੱਚ ਦਸਤਖਸਤ ਕਰਨ ਵਾਲੇ ਅਕਾਲੀ ਦਲ ਨੇ ਜਿਥੇ ਆਪਣੇ ਵਿਰਸੇ ਨੂੰ ਕਲੰਕਿਤ ਕੀਤਾ ਹੈ ਉਥੇ ਪੰਜਾਬ ਦੀ ਕਿਸਾਨੀ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਪੰਜਾਬ ਵਿਧਾਨ ਸਭਾ ਵੱਲੋਂ ਇਹਨਾਂ ਆਰਡੀਨੈਂਸਾਂ ਖਿਲਾਫ ਮਤਾ ਪਾਸ ਕਰਨਾ ਜਿਥੇ ਕਿਸਾਨ ਘੋਲ ਦੀ ਜਿੱਤ ਹੈ। ਉਥੇ ਅਕਾਲੀ ਦਲ ਵੱਲੋਂ ਵਿਧਾਨ ਸਭਾ ਵਿੱਚੋਂ ਜਾਣ ਬੁੱਝ ਕਿ ਗੈਰ ਹਾਜਿਰ ਹੋ ਕਿ ਕੇਂਦਰ ਸਰਕਾਰ ਨੂੰ ਖੁਸ਼  ਕਰਨਾ ਹੈ। ਦੇਸ਼ ਪੱਧਰ ਉੱਪਰ ਕਿਸਾਨ ਸਗੰਠਨਾਂ ਵੱਲੋਂ ਦਿੱਤੇ ਗਏ ਸੱਦੇ ਤਹਿਤ 14 ਸਤੰਬਰ ਨੂੰ ਪਾਰਲੀਮੈਂਟ ਸ਼ੈਸ਼ਨ ਵਾਲੇ ਦਿਨ ਜਿਥੇ ਦਿੱਲੀ ਵਿਖੇ ਪਾਰਲੀਮੈਂਟ ਸਾਹਮਣੇ  ਕਿਸਾਨ ਧਰਨਾ ਦੇਣਗੇ ਉਥੇ ਪੰਜਾਬ ਅੰਦਰ ਪੰਜ ਵੱਡੀਆਂ ਕਿਸਾਨ ਰੈਲੀਆਂ ਕੀਤੀਆਂ ਜਾਣਗੀਆਂ ।ਜਿਸ ਤਹਿਤ ਮਾਝਾ ਜੋਨ ਦੀ ਰੈਲੀ ਅੰਮਿਰਤਸਰ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਕਿਸਾਨ ਹਿੱਸਾ ਲੈਣਗੇ।ਅੱਜ ਦੇ ਇਕੱਠ ਵਿੱਚ ਹੋਰਨਾਂ ਤੋਂ ਇਲਾਵਾ ਸਰਪੰਚ ਜੋਗਿੰਦਰ ਸਿੰਘ ਸਾਬਕਾ ਸਰਪੰਚ ਰਵਿੰਦਰ ਸਿੰਘ ਰਵੀ,ਤਰਸੇਮ ਸਿੰਘ,ਗੁਰਜੀਤ ਸਿੰਘ, ਸਵਰਨ ਸਿੰਘ, ਗੁਰਨਾਮ ਸਿੰਘ,ਸੁਰਿੰਦਰ ਸਿੰਘ,ਬਲਦੇਵ ਸਿੰਘ,ਬਲਜੀਤ ਸਿੰਘ,ਲੱਖਵਿੰਦਰ ਸਿੰਘ,ਸਰਬਜੀਤ ਸਿੰਘ,ਮਹਿੰਗਾ ਸਿੰਘ,ਹਰਜਿੰਦਰ ਸਿੰਘ,ਕ੍ਰਿਪਾਲ ਸਿੰਘ,ਜਗੀਰ ਸਿੰਘ, ਅਮਨਦੀਪ ਸਿੰਘ,ਅਮਰਿੰਦਰ ਸਿੰਘ ਅਤੇ ਗੁਰਦੇਵ ਸਿੰਘ ਮਿਉਕਾ ਆਦਿ ਹਾਜਿਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।