ਤਰਕਸ਼ੀਲ ਸੋਸਾਇਟੀ ਵੱਲੋਂ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਖ਼ਿਲਾਫ਼ ਕੱਢਿਆ ਮਾਰਚ ।
September 7th, 2020 | Post by :- | 34 Views
ਤਰਕਸ਼ੀਲਾਂ ਵੱਲੋ ਪਰਾਈਵੇਟ ਹਸਪਤਾਲਾਂ ਦੀ ਲੁਟ ਖਿਲਾਫ ਕੱਢਿਆ ਮਾਰਚ

 ਜੰਡਿਆਲਾ ਗੁਰੂ (ਕੁਲਜੀਤ ਸਿੰਘ ) ਤਰਕਸ਼ੀਲ ਸੁਸਾਇਟੀ ਪੰਜਾਬ ਬਰਾਂਚ ਜੰਡਿਆਲਾ ਗੁਰੂ ਵੱਲੋ ਪਰਾਈਵੇਟ ਹਸਪਤਾਲਾਂ ਅਤੇ ਲੇਬੋਟੇਰੀਆਂ ਦੀ ਲੁਟ ~ਘਸੁਟ ਖਿਲਾਫ ਜਸਵਿੰਦਰ ਸਿੰਘ ਤਲਵੰਡੀ ਅਰਗੇਨਾਈਜਰ ਬਰਾਂਚ ਜੰਡਿਆਲਾ ਗੁਰੂ ਅਤੇ ਦਲਜੀਤ ਸਿੰਘ ਮਲਕਪੁਰ ਵਿਤ ਸਕੱਤਰ ਦੀ ਅਗਵਾਈ ਹੇਠ ਜੰਡਿਆਲਾ ਗੁਰੂ ਸ਼ਹਿਰ ਵਿਚ ਜਬਰਦਸਤ ਰੋਹ ਮਾਰਚ ਕੱਡਿਆ ਗਿਆ।ਕਰੋਨਾ ਦੀ ਦਹਿਸ਼ਤ ਕਾਰਨ ਸੀਮਿਤ ਇਕੱਠ ਰਖਿਆ ਗਿਆ।ਡਿਸਟੈਂਸ ਨੂੰ ਵੀ ਮੇਨਟੇਨ ਕੀਤਾ ਗਿਆ।ਮਾਰਚ ਦਾਣਾ ਮੰਡੀ ਜੰਡਿਆਲਾ ਤੋ ਸ਼ਹਿਰ ਦੇ ਵੱਖ ਵੱਖ ਬਜਾਰਾਂ ਤੋ ਹੁੰਦਾ ਹੋਇਆ ਬਾਲਮੀਕ ਚੌਕ ਵਿਚ ਆ ਕੇ ਸਮਾਪਤ ਕੀਤਾ ਗਿਆ।ਬਾਲਮੀਕ ਚੌਕ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਸਸਾਇਟੀ ਦੇ ਐਕਸ ਜੋਨ ਆਰਗੇਨਾਈਜਰ ਨਿਰਮਲ ਛਜੱਲਵਡੀ ਨੇ ਕਿਹਾ ਕਰੋਨਾ ਕੁਝ ਪਰਾਈਵੇਟ ਹਸਪਤਾਲਾਂ ਅਤੇ ਲੈਬੋਟਰੀਆ ਲਈ ਮੋਟੀ ਕਮਾਈ ਦਾ ਸਾਧਨ ਬਣ ਗਿਆ।ਈ਼ ਐਮ਼ ਸੀ ਹਸਪਤਾਲ ਅੰਮਰਿਤਸਰ ਅਤੇ ਤੁਲੀ ਲੈਬ ਅੰਮਰਿਤਸਰ ਵੱਲੋ ਜਿਸ ਤਰਾ ਕਰੋਨਾ ਦੀ ਦਹਿਸ਼ਤ ਪੈਦਾ ਕਰਕੇ ਨੈਗਟਿਵ ਕਰੋਨਾ ਵਾਲੇ ਲੋਕਾਂ ਨੂੰ ਵੀ ਪਾਜੇਟਿਵ ਰਿਪੋਟ ਕਰੋਨਾ ਦਸ ਕੇ ਲੋਕਾਂ ਨੂੰ ਲੁਟਿਆ ਗਿਆ ਅਤੇ ਉਨਾਂ ਨੂੰ ਮਾਨਸਿਕ ਤੋਰ ਤੇ ਪੀੜਤ ਕੀਤਾ ਗਿਆ।ਉਹ ਆਪਣੇ ਆਪ ਵਿਚ ਹੀ ਇਕ ਅਣਮਨੁਖੀ ਵਰਤਾਰਾ ਹੈ।ਛੱਜਲਵਡੀ ਕਿਹਾ ਕਿ ਕੇਦਰ ਅਤੇ ਪੰਜਾਬ ਸਰਕਾਰਾਂ ਜਨਤਾ ਨੂੰ ਸਰਕਾਰੀ ਹਸਪਤਾਲਾਂ ਰਾਹੀ ਠੀਕ ਇਲਾਜ ਪਰਬੰਧ ਦੇਣ ਵਿਚ ਬੁਰੀ ਤਰਾਂ ਫੇਲ ਹੋਈਆਂ ਹਨ।ਸਰਕਾਰੀ ਇਲਾਜ ਤੰਤਰ ਬੁਰੀ ਤਰਾਂ ਫੇਲ ਹੋ ਜਾਣ ਕਾਰਨ ਖੁੰਬਾਂ ਵਾਗ ਉਗੇ ਪਰਾਈਵੇਟ ਹਸਪਤਾਲਾਂ ਵੱਲੋ ਜਨਤਾ ਦੀ ਅੰਨੀ ਲੁਟ ਕੀਤੀ ਜਾ ਰਹੀ ਹੈ।ਸਰਕਾਰੀ ਅਤੇ ਪਰਾਈਵੇਟ ਹਸਪਤਾਲਾ ਦੇ ਡਾਕਟਰਾਂ ਵੱਲੋ ਮਰੀਜਾ ਨੂੰ ਬੇਲੋੜੀਆਂ ਅਤੇ ਮਹਿੰਗੀਆਂ ਦਵਾਈਆਂ ਲਿਖ ਕੇ ਦਿਤੀਆਂ ਜਾ ਰਹੀਆਂ ਕਿਉ ਪਰਾਈਵੇਟ ਹਸਪਤਾਲਾਂ ਦੇ ਆਪਣੇ ਮੈਡੀਕਲ ਸਟੋਰ ਹੁੰਦੇ ਹਨ ਅਤੇ ਸਰਕਾਰੀ ਡਾਕਟਰਾਂ ਵੱਲੋ ਪਰਾਈਵੇਟ ਮੈਡੀਕਲ ਸਟੋਰਾਂ ਅਤੇ ਲੈਬਾਂ ਵਾਲਿਆ ਨਾਲ ਗਾਠ ਸਾਠ ਕੀਤੀ ਹੁੰਦੀ ਹੈ।ਸਰਕਾਰੀ ਹਸਪਤਾਲਾਂ ਵਿਚ ਕੀਤੇ ਜਾ ਸਕਣ ਵਾਲੇ ਟੈਸਟ ਅਤੇ ਅਤੇ ਐਕਸਰੇ ਵੀ ਬਾਹਰਲੀਆਂ ਲੈਬਾਂ ਤੋ ਇਸ ਕਰਕੇ ਕਰਵਾਏ ਜਾਦੇ ਹਨ ਤਾ ਕਿ ਹਿਸਾ ਪੱਤੀ ਵਿਚੋ ਵੀ ਮੋਟੀ ਕਮਾਈ ਆ ਸਕੇ।ਡਾਕਟਰੀ ਅੱਜ ਸੇਵਾ ਦਾ ਨਹੀ ਬਲ ਕੇ ਲੁਟ ਦਾ ਸਾਧਨ ਬਣ ਚੁੱਕਾ ਹੈ।ਪਰਾਈਵੇਟ ਹਸਪਤਾਲਾਂ ਵੱਲੋ ਤਾ ਕਈ ਵਾਰ ਮਰ ਚੁਕੇ ਸਰੀਰਾਂ ਨੂੰ ਵੀ ਕਈ ਕਈ ਦਿਨ ਆਈ਼ ਸੀ਼ ਯੂ ਵਿਚ ਰਖਿਆ ਜਾਦਾ ਹੈ ਕਿ ਬਿਲ ਵਾਲਾ ਮੀਟਰ ਚਲਦਾ ਰਹਿ ਸਕੇ ਛਜੱਲਵਡੀ ਨੇ ਜੋਰ ਦੇ ਕੇ ਕਿਹਾ ਕਿ ਜੈਨੇਰਿਕ ਦਵਾਈ ਨਾਲ ਕੀਤੇ ਜਾ ਸਕਣ ਵਾਲੇ ਇਲਾਜ ਲਈ ਕਮਿਸ਼ਨ ਖਾਤਰ ਮਹਿੰਗੀਆਂ ਦਵਾਈਆਂ ਲਿਖ ਦਿਤੀਆਂ ਜਾਦੀਆ ਹਨ।ਸੁਸਾਇਟੀ ਆਉਣ ਵਾਲੇ ਸਮੇ ਵਿਚ ਸਰਕਾਰੀ ਇਲਾਜ ਪਰਬੰਧ ਨੂੰ ਸੁਚਾਰੂ ਬਣਾਉਣ ਅਤੇ ਪਰਾਈਵੇਟ ਹਸਪਤਾਲਾਂ  ਲੈਬਾਂ ਦੇ ਬਘਿਆੜਾ ਨੂੰ ਨੱਥ ਪਾਉਣ ਲਈ ਹੋਰ ਇੰਨਕਲਾਬੀ ਜਥੇਬੰਦੀਆਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਕਰੇਗੀ।ਇਸ ਸਮੇ ਬੀਰਾ ਸਿੰਘ,ਜਗੀਰ ਸਿੰਘ,ਬਲਵਿੰਦਰ ਸਿੰਘ,ਰਵਿੰਦਰਪਾਲ ਸਿੰਘ,ਅਮਰਜੀਤ ਸਿੰਘ ਗਹਿਰੀ,ਮਾਸਟਰ ਜਸਵਿੰਦਰ ਸਿੰਘ,ਰਾਣਾ ਠੱਠੀਆ,ਸੂਬੇਦਾਰ ਅਜੀਤ ਸਿੰਘ,ਐਕਸ ਕੈਪਟਨ ਸਵਰਨ ਸਿੰਘ,ਰਾਜਬੀਰ ਸਿੰਘ,ਸੁਖਵੰਤ ਸਿੰਘ,ਭੁਪਿੰਦਰ ਸਿੰਘ,ਸੁਚਾ ਸਿੰਘ,ਭੁਪਿੰਦਰ ਸਿੰਘ ਸਰਲੀ,ਯਾਦਵਿੰਦਰ ਸਿੰਘ ਵਡਾਲਾ ਜੋਹਲ ਆਦਿ ਹਾਜਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।