ਕਰੋਨਾ ਦੇ ਲੱਛਣ ਹੋਣ ਤੇ ਅਣਗਹਿਲੀ ਨਾ ਕਰੋ ਤੁਰੰਤ ਸਰਕਾਰੀ ਹਸਪਤਾਲ ਸੰਪਰਕ ਕਰੋ ਤੇ ਜਾਂਚ ਕਰਵਾਉ :ਸਿਵਲ।ਸਰਜਨ ।
September 6th, 2020 | Post by :- | 82 Views
ਕਰੋਨਾ ਦੇ ਲੱਛਣ ਹੋਣ ਤੇ ਅਨਗਹਿਲੀ ਨਾ ਕਰੋ, ਤਰੁੰਤ ਸਰਕਾਰੀ ਹਸਪਤਾਲ ਨਾਲ ਸੰਪਰਕ ਕਰਕੇ ਕਰਵਾਓ ਜਾਂਚ-ਸਿਵਲ ਸਰਜਨ
-ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਕਰੋਂ ਪਾਲਣਾ
ਅੰਮਿ੍ਰਤਸਰ, 6 ਸਤੰਬਰ  (   ਕੁਲਜੀਤ ਸਿੰਘ      )-ਪਿਛਲੇ ਕਰੀਬ 5-6 ਮਹੀਨਿਆਂ ਤੋਂ ਅਸੀਂ ਸਾਰੇ ਕਰੋਨਾ ਵਾਈਰਸ ਨਾਲ ਇੱਕ ਜੰਗ ਲੜ ਰਹੇ ਹਾਂ ਅਤੇ ਇਸ ਜੰਗ ਵਿੱਚ ਅਸੀਂ ਤੱਦ ਹੀ ਫਤਿਹ ਪਾ ਸਕਦੇ ਹਾਂ ਜਦ ਅਸੀਂ ਸਰਕਾਰ ਵੱਲੋਂ ਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਾਂਗੇ। ਇਹ ਪ੍ਰਗਟਾਵਾ ਕਰਦੇ ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਜਿਲੇ੍ਹ ਵਿਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ ਅਤੇ ਰੋਜ਼ਾਨਾ 100 ਤੋਂ ਵੱਧ ਵਿਕਤੀਆਂ ਦੇ ਟੈਸਟ ਪਾਜ਼ਿਟਵ ਆ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਨਾ ਕਿਸੇ ਤਰਾਂ ਅਸੀਂ ਖੁਦ ਹੀ ਇਸ ਦੇ ਜਿਮ੍ਹੇਦਾਰ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਸਾਡੀ ਸੁਰੱਖਿਆ ਲਈ ਸਿਹਤ ਵਿਭਾਗ ਵੱਲੋਂ ਅਤੇ ਪੰਜਾਬ ਸਰਕਾਰ ਦੇ ਚਲਾਏ ਜਾ ਰਹੇ ਮਿਸ਼ਨ ਫਤਿਹ ਅਧੀਨ ਜੋ ਹਦਾਇਤਾਂ ਸਾਨੂੰ ਦਿੱਤੀਆਂ ਜਾ ਰਹੀਆਂ ਹਨ ਉਨ੍ਹਾਂ ਦੀ ਪਾਲਣਾ ਕਰੀਏ।
ਉਨ੍ਹਾਂ ਕਿਹਾ ਕਿ ਮਾਸਕ ਸਾਡੀ ਸੁਰੱਖਿਆ ਲਈ ਬਹੁਤ ਲਾਜਮੀ ਹੈ ਕਿਉਕਿ ਇਕੱਲਾ ਮਾਸਕ ਪਾਉਂਣ ਨਾਲ ਹੀ ਅਸੀਂ ਕਰੋਨਾ ਵਾਈਰਸ ਤੋਂ ਕਰੀਬ 70-80 ਪ੍ਰਤੀਸ਼ਤ ਸੁਰੱਖਿਅਤ ਹੋ ਜਾਂਦੇ ਹਾਂ ਪਰ ਦੇਖਣ ਵਿੱਚ ਆਇਆ ਹੈ ਕਿ ਕੂਝ ਲੋਕ ਮਾਸਕ ਪਾਉਂਣਾ ਇੰਨਾ ਜਰੂਰੀ ਨਹੀਂ ਸਕਝਦੇ ਅਗਰ ਮਾਸਕ ਦਾ ਪ੍ਰਯੋਗ ਕਰਦੇ ਵੀ ਹਨ ਤਾਂ ਪੂਰੇ ਤਰੀਕੇ ਨਾਲ ਮਾਸਕ ਨਹੀਂ ਪਾਇਆ ਹੁੰਦਾ। ਉਨ੍ਹਾਂ ਕਿਹਾ ਕਿ ਅਸੀਂ ਮਾਸਕ ਅਪਣੀ ਸੁਰੱਖਿਆ ਲਈ ਪਾ ਰਹੇ ਹਾਂ ਨਾ ਕਿ ਕਿਸੇ ਡਰ ਦੇ ਕਾਰਨ। ਉਨ੍ਹਾਂ ਕਿਹਾ ਕਿ ਜਦ ਤੱਕ ਅਸੀਂ ਮਾਸਕ ਅਪਣੀ ਜਿਮ੍ਹੇਦਾਰੀ ਨਾਲ ਨਹੀਂ ਪਾਵਾਂਗੇ ਤੱਦ ਤੱਕ ਅਸੀਂ ਕਰੋਨਾ ਦੇ ਵਿਸਥਾਰ ਤੇ ਰੋਕ ਨਹੀਂ ਲਗਾ ਸਕਾਂਗੇ। ਇਸ ਤੋਂ ਇਲਾਵਾ ਵਾਈਰਸ ਦੇ ਪ੍ਰਸਾਰ ਨੂੰ ਰੋਕਣ ਦੇ ਲਈ ਸਮਾਜਿੱਕ ਦੂਰੀ ਬਣਾਈ ਰੱਖਣਾ ਅਤਿ ਲਾਜਮੀ ਹੈ। ਇਸ ਲਈ ਸਾਨੂੰ ਆਪਸ ਵਿੱਚ ਸਮਾਜਿੱਕ ਦੂਰੀ ਬਣਾਈ ਰੱਖਣੀ ਹੈ ਅਤੇ ਭੀੜ ਵਾਲੇ ਸਥਾਨਾਂ ਤੋਂ ਦੂਰ ਰਹਿਣਾ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਅਸੀਂ ਪੂਰੀ ਤਰ੍ਹਾਂ ਨਾਲ ਜਾਗਰੁਕ ਨਹੀਂ ਹੋਵਾਂਗੇ ਤਦ ਤੱਕ ਅਸੀਂ ਕਰੋਨਾ ਵਾਈਰਸ ਤੋਂ ਸੁਰੱਖਿਅਤ ਨਹੀਂ ਹੋ ਸਕਦੇ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੋ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਉਹ ਸਾਡੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਦਿੱਤੀਆਂ ਜਾ ਰਹੀਆਂ ਹਨ ਆਓ ਮਿਲਕੇ ਪੰਜਾਬ ਵਿਚੋਂ ਕੋਰੋਨਾ ਨੂੰ ਖਤਮ ਕਰੀਏ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।