ਪਿੱਛਲੇ 5 ਮਹੀਨਿਆਂ ਤੋਂ ਵੈਟਰਨਰੀ ਫਾਰਮਾਂਸਿਸਟ ਨੂੰ ਨਹੀਂ ਮਿਲੀ ਤਨਖਾਹ ।
September 6th, 2020 | Post by :- | 53 Views

ਪਿਛਲੇ ਪੰਜ ਮਹੀਨਿਆ ਤੋਂ ਨਹੀ ਮਿਲੀ ਪਸੂ ਪਾਲਣ ਵਿਭਾਗ ਦੇ ਵੈਟਨਰੀ ਫਾਰਮਾਸਿਸਟਾ ਨੂੰ ਤਨਖਾਹ।

ਜੰਡਿਆਲਾ ਗੁਰੂ ਕੁਲਜੀਤ ਸਿੰਘ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਇਸ ਗੱਲ ਦਾ ਦਾਵਾ ਕਰਦੇ ਹਨ ਕਿ ਸਾਡੇ ਸੂਬੇ ਵਿੱਚ ਕਰੋਨਾ ਮਹਾਮਾਰੀ ਦੇ ਚੱਲਦਿਆ ਕੋਈ ਵੀ ਕਰਮਚਾਰੀ ਤਨਖਾਹ ਤੋ ਵਾਂਝਾ ਨਹੀ ਰਹੇਗਾ ਇਸ ਬਿਆਨ ਦਾ ਖੰਡਨ ਕਰਦਿਆ ਵੈਟਨਰੀ ਫਾਰਮਾਸਿਸਟ ਐਕਸਨ ਕੰਮੇਟੀ ਅਮਿ੍ਤਸਰ ਦੇ ਪ੍ਰਧਾਨ ਹਰਪ੍ੀਤ ਸਿੰਘ ,ਜਨਰਲ ਸਕੱਤਰ ਸਿਮਰਨਜੀਤ ਸਿੰਘ ,ਮੀਤ ਪ੍ਧਾਨ ਗੁਰਵਾਰਿੰਦਰ ਸਿੰਘ ਤੇ ਮੁੱਖ ਸਲਾਹਕਾਰ ਸਤਨਾਮ ਸਿੰਘ ਨੇ ਸਾਝੇ ਬਿਆਨ ‘ਚ ਅਮਿ੍ਤਸਰ ਦੀ ਹੋਈ ਇੱਕ ਮੀਟਿੰਗ ਵਿੱਚ ਦੱਸਿਆ ਕੇ ਅਸੀ ਪਿਛਲੇ 15 ਸਾਲ ਤੋ ਬਹੁਤ ਹੀ ਥੋੜੀ ਤਨਖਾਹ ਸਿਰਫ 9000 ਤੇ ਡਿਉਟੀ ਨਿਭਾਂ ਰਹੇ ਹਾਂ ਪਰ ਪੰਦਰਾ ਵਰੇ ਬੀਤ ਜਾਣ ਤੇ ਵੀ ਕਿਸੇ ਸਰਕਾਰ ਨੇ ਸਾਡੀ ਸਾਰ ਨਹੀ ਲਈ ਨਾ ਹੀ ਸਾਨੂੰ ਰੈਗੂਲਰ ਕਰਨ ਸੰਬੰਧੀ ਕੋਈ ਪਾਲਿਸੀ ਬਣਾਈ ਜਦੋ ਕੀ ਅਸੀ ਇੱਕ ਰੈਗੂਲਰ ਮੁਲਾਜਮ ਦੇ ਬਰਾਬਰ ਕੰਮ ਕਰਕੇ ਦੇ ਰਹੇ ਆ ਜਿਵੇਂ ਕਿ ਵੈਕਸੀਨ, ਐਮਰਜੈਸੀ ਡਿਉਟੀ, ਉ ਪੀ ਡੀ ਚੋਣਾਂ ਵਿੱਚ ਡਿਊਟੀ ਸੈਸਸ ਡਿਉਟੀ, ਪਸੂ ਮੇਲੇਆ ਵਿੱਚ ਡਿਉਟੀ ਇੱਥੋ ਤੱਕ ਕਿ ਅਸੀ ਹੁਣ ਭਿਆਨਕ ਮਹਾਮਾਰੀ ਕਰੋਨਾ 19 ਦੇ ਸਮੇਂ ਵਿੱਚ ਵੀ ਅਸੀ ਪੰਜਾਬ ਸਰਕਾਰ ਅਤੇ ਸਾਡੇ ਵਿਭਾਗ ਨਾਲ ਅਸੀ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾ ਤੇ ਪੂਰੀ ਤਨਦੇਹੀ ਨਾਲ ਡਿਉਟੀ ਨਿਭਾ ਰਹੇ ਹਾਂ ਪਰ ਫਿਰ ਵੀ ਨਾ ਤਾ ਸਾਨੂੰ ਸਰਕਾਰ ਵੱਲੋ ਨਾ ਰੈਗੂਲਰ ਕੀਤੀ ਗਿਆ ਨਾ ਹੀ ਸਾਡੀ ਤਨਖਾਹ ਵਿੱਚ ਵਾਧਾ ਹੋਇਆ ਤੇ ਨਾ ਹੀ ਸਾਡਾ ਕੋਈ ਬੀਮਾ ,ਨਾ ਕੋਈ ਮੈਡੀਕਲ ਭੱਤਾ,ਨਾ ਕੋਈ ਹੋਰ ਸਹੂਲਤ ਪਰ ਫਿਰ ਵੀ ਅਸੀ ਪਿੰਡਾ ਵਿੱਚ ਲੋਕਾ ਦੇ ਘਰ ਘਰ ਜਾ ਪਸੂਆ ਦੀ ਸੇਵਾ ਕਰ ਰਹੇ ਹਾ ! ਪਤਾ ਨਹੀ ਕਿਉ ਸਰਕਾਰ ਤੇ ਵਿਭਾਗ ਸਾਡੇ ਨਾਲ ਮਤਰੇਈ ਮਾ ਵਾਲਾ ਸਲੂਕ ਕਰ ਰਿਹਾ ਹੈ । ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਾਨੂੰ ਪੱਕੇ ਕਰਨ ਦੀ ਗੱਲ ਤਾ ਦੂਰ ਰਹੀ ਵਿਭਾਗ ਨੇ ਸਾਡੀ ਤਨਖਾਹ ਵੀ ਪਿਛਲੇ ਪੰਜ ਮਹਿਨਿਆ ਤੋ ਰੋਕ ਰੱਖੀ ਹੈ ਅਤੇ ਅਸੀ ਬਿਨਾ ਤਨਖਾਹਾ ਤੋਂ ਵਿਭਾਗੀ ਕੰਮ ਕਰ ਰਹੇ ਹਾ ਪ੍ੰਤੂ ਹੁਣ ਅਸੀ ਅੱਕ ਕੇ ਵਿਭਾਗ ਦੀ ਮੂੰਹ ਖੁਰ ਵੈਕਸੀਨ ਅਤੇ ਏਆਈ ਦਾ ਬਾਇਕਾਟ ਕਰਨ ਲਈ ਮਜਬੂਰ ਹੋਏ ਹਾ ਅਤੇ ਸਾਡੀ ਪੰਜਾਬ ਲੈਵਲ ਦੀ ਜੱਥੇਬੰਦੀ ਅਤੇ ਸਮੂਹ ਫਾਰਮਾਸਿਸਟਾ ਦੇ ਫੈਸਲੇ ਅਨੂਸਾਰ ਜੇਕਰ ਸਰਕਾਰ ਵੱਲੋੰ ਸਾਡੀਆ ਸੇਵਾਵਾ ਰੈਗੂਲਰ ਨਾ ਕੀਤੀਆ ਗਈਆ ਤਾ ਆਉਣ ਵਾਲੇ ਥੋੜੇ ਸਮੇ ਵਿੱਚ ਅਸੀ ਅਾਪਣੀਆ ਸੇਵਾਵਾ ਦਾ ਪੂਰਨ ਤੌਰ ਤੇ ਬਾਇਕਾਟ ਕਰਾਗੇ ।ਇਸ ਮੌਕੇ ਬਾਬਾ ਬਕਾਲਾ ਤਹਿ ਪ੍ਧਾਨ ਸਰਬਜੀਤ ਸਿੰਘ ,ਮਨਪ੍ਰੀਤ ਸਿੰਘ ਤਲਵਿੰਦਰ ਸਿੰਘ ,ਬਲਜਿੰਦਰ ਸਿੰਘ ਸੋਹਲ ,ਕਾਬਲ ਸਿੰਘ ਥੋਬਾ ,ਤਹਿ ਪਰਧਾਨ ਸਰਬਜੀਤ ਸਿੰਘ ਬਾਬਾ ਬਕਾਲਾ ,ਕੰਵਲਜੀਤ ਸਿੰਘ ਕੰਗ ,ਰਣਜੀਤ ਸਿੰਘ ਗੁਰਜਿੰਦਰ ਸਿੰਘ ,ਕੁਲਦੀਪ ਸਿੰਘ ਆਦਿ ਫਾਰਮਾਸਿਸਟ ਮੌਜੂਦ ਸਨ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।