ਪੰਜਾਬੀ ਸਾਹਿਤ ਸਭਾ (ਰਜਿ:) ਜੰਡਿਆਲਾ ਗੁਰੂ ਦੇ ਸਰਪ੍ਰਸਤ ਗੁਰਚਰਨ ਸਿੰਘ ਚੰਨਾ ਰਾਨੇਵਾਲਿਆ ਨਹੀਂ ਰਹੇ ।
September 5th, 2020 | Post by :- | 132 Views
ਪੰਜਾਬੀ ਸਾਹਿਤ ਸਭਾ(ਰਜਿ) ਜੰਡਿਆਲਾ ਗੁਰੂ ਦੇ ਸਰਪ੍ਰਸਤ ਗੁਰਚਰਨ ਸਿੰਘ ਚੰਨਾ ਰਾਣੇਵਾਲੀਆ ਨਹੀਂ ਰਹੇ
—-
ਜੰਡਿਆਲਾ ਗੁਰੂ,5 ਸਤੰਬਰ (…ਕੁਲਜੀਤ ਸਿੰਘ..)- ਸਾਲ 2020 ਲਗਾਤਾਰ ਸਾਹਿਤਕ ਦੁਨੀਆਂ ਲਈ ਮੰਦਭਾਗਾ ਸਾਬਿਤ ਹੋ ਰਿਹਾ ਹੈ। ਪਿਛਲੇ ਦਿਨੀਂ ਉੱਘੇ ਗ਼ਜ਼ਲਗੋ ਰਾਹਤ ਇੰਦੌਰੀ ਫਿਰ ਸਾਹਿਤਕਾਰ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਮੈਂਬਰ ਪ੍ਰਿੰਸੀਪਲ ਸੇਵਾ ਸਿੰਘ ਕੌੜਾ, ਫਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਤੇ ਸਾਹਿਤਕਾਰ ਡਾ. ਦਰਿਆ ਸਾਨੂੰ ਸਦੀਵੀ ਵਿਛੋੜਾ ਦੇ ਗਏ ਓਥੇ ਅੱਜ ਉੱਘੇ ਸਾਹਿਤਕਾਰ,ਨਿਧੜਕ ਬੁਲਾਰੇ,ਰਿਟਾਇਰਡ ਇੰਸਪੈਕਟਰ ਪੰਜਾਬ ਪੁਲਿਸ ਤੇ ਪੰਜਾਬੀ ਸਾਹਿਤ ਸਭਾ(ਰਜਿ) ਜੰਡਿਆਲਾ ਗੁਰੂ ਦੇ ਸਰਪ੍ਰਸਤ ਸ:ਗੁਰਚਰਨ ਸਿੰਘ ਦਿਓਲ(ਚੰਨਾ ਰਾਣੇਵਾਲੀਆ) ਵੀ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ। ਪੰਜਾਬੀ ਸਾਹਿਤ ਸਭਾ(ਰਜਿ) ਜੰਡਿਆਲਾ ਗੁਰੂ ਦੇ ਜਨਰਲ ਸਕੱਤਰ ਸ਼੍ਰੀ ਕੁਲਦੀਪ ਸਿੰਘ ਦਰਾਜਕੇ ਨੇ ਮਰਹੂਮ ਸਾਹਿਤਕਾਰ ਪੰਥਕ ਕਵੀ ਸ: ਤਰਲੋਕ ਸਿੰਘ ਦੀਵਾਨਾ ਜੀ ਦੇ ਗ੍ਰਹਿ ਜੋਤੀਸਰ ਕਲੋਨੀ ਜੰਡਿਆਲਾ ਗੁਰੂ ਤੋਂ ਬੋਲਦਿਆਂ ਦੁੱਖ ਜਾਹਿਰ ਕੀਤਾ ਕਿ ਇੱਕ ਸਾਹਿਤ ਦਾ ਹੀਰਾ ਸਦਾ ਲਈ ਸਾਨੂੰ ਛੱਡ ਕੇ ਚਲਾ ਗਿਆ ਤੇ ਪੰਜਾਬ,ਪੰਜਾਬੀ ਤੇ ਪੰਜਾਬੀਅਤ ਨੂੰ ਚਾਹੁਣ ਵਾਲਾ ਹਰ ਸਖਸ਼ ਉਹਨਾਂ ਦੇ ਅਕਾਲ ਚਲਾਣੇ ਨਾਲ ਗਹਿਰੇ ਸਦਮੇ ਵਿੱਚ ਹੈ। ਸਭਾ ਦੇ ਪ੍ਰਧਾਨ ਸ਼ੁਕਰਗੁਜ਼ਾਰ ਸਿੰਘ ਨੇ ਵੀ ਦੁੱਖ ਜ਼ਾਹਿਰ ਕਰਦਿਆਂ ਇਸ ਸਾਲ 2020 ਨੂੰ ਸਾਹਿਤ ਜਗਤ ਲਈ ਮੰਦਭਾਗਾ ਦੱਸਦਿਆਂ ਦੁੱਖ ਜ਼ਾਹਿਰ ਕੀਤਾ ਤੇ ਕਿਹਾ ਚੰਨਾ ਰਾਣੇਵਾਲੀਆ ਜੀ ਦਾ ਚਲੇ ਜਾਣ ਨਾਲ ਸਾਹਿਤ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਹੈ ਤੇ ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ। ਸ਼ੌਕ ਸਭਾ ਵਿੱਚ ਜਗਜੀਤ ਸਿੰਘ ਸੰਧੂ,ਵਿਸ਼ਾਲ ਸ਼ਰਮਾ,ਸਵਿੰਦਰ ਲਾਹੌਰੀਆ,ਅਮਨਦੀਪ ਸਿੰਘ ਲੈਕਚਰਾਰ,ਮੈਡਮ ਦਵਿੰਦਰ ਕੌਰ ਬੇਦੀ, ਆਦਿ ਹਾਜ਼ਿਰ ਸਨ ਜਿੰਨਾਂ ਰੱਲਕੇ ਅਰਦਾਸ ਕੀਤੀ ਕਿ ਪ੍ਰਮਾਤਮਾ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਥਾਂ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।