ਕੁੱਲ ਹਿੰਦ ਕਿਸਾਨ ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਫਤਿਹਪੁਰ ਰਾਜਪੂਤਾਂ ਵਿੱਖੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ।
September 5th, 2020 | Post by :- | 102 Views
; ਕੁੱਲ ਹਿੰਦ ਕਿਸਾਨ ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਫਤਿਹਪੁਰ ਰਾਜਪੂਤਾਂ ਵਿੱਖੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਵੱਲੋਂ ਪੰਜਾਬ ਅੰਦਰ ਕਿਸਾਨਾਂ ਦੀਆਂ ਮੰਗਾਂ ਦੇ ਸਬੰਧ ਵਿੱਚ ਜਾਰੀ ਅੰਦੋਲਨ ਤਹਿਤ ਅੱਜ  ਪਿੰਡ ਫਤਿਹਪੁਰ ਰਾਜਪੂਤਾਂ ਵਿਖੇ ਕਿਸਾਨ ਆਗੂ ਰਾਜਬੀਰ ਸਿੰਘ  ਫਤਿਹ ਪੁਰ ਰਾਜਪੂਤਾਂ ਦੀ ਅਗਵਾਈ ਹੇਠ  ਕੇਂਦਰ ਸਰਕਾਰ  ਦਾ ਪੁਤਲਾ ਫੂਕਿਆ ਗਿਆ। ਸਬਜੀ ਉੱਤਪਾਦਿਕ ਕਿਸਾਨ ਜਥੇਬੰਦੀ ਅਤੇ ਆਲ ਇੰਡੀਆ ਕਿਸਾਨ ਸਭਾ ਦੇ ਆਗੂਆਂ ਭੁਪਿੰਦਰ ਸਿੰਘ ਤੀਰਥ ਪੁਰ,ਲੱਖਬੀਰ ਸਿੰਘ ਨਿਜਾਮ ਪੁਰ,ਕਰਨੈਲ ਸਿੰਘ ਸੈਕਟਰੀ,  ਡਾ, ਕੁਲਦੀਪ ਸਿੰਘ ,ਰਵਿੰਦਰ ਸਿੰਘ ਨਵਾਂ ਪਿੰਡ ,ਜਗਤਾਰ ਸਿੰਘ ਛਾਪਾ ਨੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਤੇ ਦੋਸ਼ ਲਾਇਆ ਕਿ ਉਸ ਨੇ ਜਾਰੀ ਕੀਤੇ ਕਿਸਾਨ ਵਿਰੋਧੀ ਆਰਡੀਨੈਂਸ ਅਤੇ ਬਿਜਲੀ ਐਕਟ 2020 ਨੂੰ ਲਾਗੂ ਕਰਕੇ ਕਿਸਾਨਾਂ ਨੂੰ ਉਜਾੜ ਕਿ ਖੇਤੀ ਬਾੜੀ ਕਾਰਪੋਰੇਟ ਕੰਪਨੀਆਂ ਦੇ ਹਵਾਲੇ ਕਰਨ ਦੇ ਮੰਨਸੂਬੇ ਬਣਾ ਰਹੀ ਹੈ। ਜਿਸ ਨੂੰ ਪੰਜਾਬ ਦੇ ਕਿਸਾਨ ਹਰਗਿਜ ਬਰਦਾਸ਼ਤ ਨਹੀਂ ਕਰਨਗੇ। ਇਹਨਾ ਆਰਡੀਨੈਂਸਾਂ ਨੂੰ ਵਾਪਿਸ ਕਰਵਾਉਣ ਲਈ ਪੰਜਾਬ ਦੀਆਂ ਸ਼ੰਘਰਸ਼ੀਲ  ਕਿਸਾਨ ਜਥੇਬੰਦੀਆਂ ਕਿਸੇ ਵੀ ਕੁਰਬਾਨੀ ਤੋਂ ਪਿਛਾਂਹ ਨਹੀਂ ਹੱਟਣਗੀਆਂ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ 14 ਸਤੰਬਰ ਤੋਂ ਸ਼ੁਰੂ ਹੋ ਰਹੇ ਪਾਰਲੀਮੈਂਟ ਸ਼ੈਸ਼ਨ ਦੇ ਪਹਿਲੇ ਦਿਨ ਜਿਥੇ ਕਿਸਾਨ ਜਥੇਬੰਦੀਆਂ ਪਾਰਲੀਮੈਂਟ ਸਾਹਮਣੇ ਦਿੱਲੀ ਵਿਖੇ ਧਰਨਾ ਦੇਣਗੀਆਂ ਉਥੇ ਪੰਜਾਬ ਅੰਦਰ ਪੰਜ ਵੱਡੀਆਂ ਰੈਲੀਆਂ ਪਟਿਆਲਾ,ਬਰਨਾਲਾ,ਮੋਗਾ, ਫਗਵਾੜਾ ਅਤੇ ਮਾਝਾ ਜੋਨ ਦੀ ਰੈਲੀ ਅੰਮਿਰਤਸਰ ਵਿਖੇ ਕਰਕੇ ਇਹ ਆਰਡਨੈਂਸ ਵਾਪਿਸ ਲੈਣ ਦੀ ਮੰਗ ਕੀਤੀ ਜਾਵੇਗੀ। ਜਿਸ ਵਿੱਚ ਕਿਸਾਨ ਵੱਡੀ ਗਿਣਤੀ ਵਿੱਚ ਹਿੱਸਾ ਲੈਣਗੇ।  ਕਿਸਾਨ ਇਕੱਠ ਵਿੱਚ ਮੰਗ ਕੀਤੀ ਗਈ  ਕਿ ਡੀਜਲ ਅਤੇ ਪਟਰੌਲ ਦੀਆਂ ਕੀਮਤਾਂ ਵਿੱਚ ਹੋ ਰਹੇ ਲਗਾਤਾਰ ਵਾਧੇ ਨੂੰ ਵਾਪਿਸ ਲੈ ਕਿ ਕਿਸਾਨੀ ਨੂੰ ਸਬਸਿਡੀ ਉੱਪਰ ਮਹੁਈਆ ਕਰਵਾਇਆ ਜਾਵੇ। ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਿਕ ਸੀ 2 ਫਾਰਮੂਲੇ ਤਹਿਤ ਫਸਲਾਂ ਦੇ ਭਾਅ ਨੀਅਤ ਕਰਕੇ ਖ੍ਰੀਦਣ ਦੀ ਗਰੰਟੀ ਕਰੇ।ਅੰਮਿਰਤਸਰ ਦੀ ਸਬਜੀ ਮੰਡੀ ਨੂੰ ਪੱਕੀ ਅਤੇ ਸਥਾਈ ਬਣਾਉਣ ਦਾ ਪ੍ਰਬੰਧ ਕੀਤਾ ਜਾਵੇ ਅਤੇੰ ਮੰਡੀ ਅੰਦਰ ਕਾਰੋਬਾਰ ਕਰਨ ਵਾਲੇ ਲੋਕਾਂ ਵੱਲੋਂ  ਬਿਲਡਿੰਗ  ਉਸਾਰੀ ਕਰਨ ਤੇ ਆਰਮੀ ਵੱਲੋਂ ਫੌਜਦਾਰੀ ਮਕੁੱਦਮੇ ਦਰਜ ਕਰਨੇ ਬੰਦ ਕੀਤੇ ਜਾਣ ਅਤੇ ਦਰਜ ਕੇਸ ਵਾਪਿਸ ਲਏ ਜਾਣ।  ਅੱਜ ਦੇ ਇਸ ਇਕੱਠ ਵਿੱਚ ਹੋਰਨਾਂ ਤੋਂ ਇਲਾਵਾ ਸਰਪੰਚ ਤਰਸੇਮ ਸਿੰਘ ਲੱਡੂ,ਸਾਬਕਾ ਸਰਪੰਚ ਤਰਸੇਮ ਸਿੰਘ ਕਾਲਾ ,ਨਵਾਂ ਪਿੰਡ ਕੋਆਪ੍ਰਟਿਵ ਸੋਸਾਇਟੀ ਦੇ ਪ੍ਰਧਾਨ ਦਲਬੀਰ ਸਿੰਘ, ਰਵਿੰਦਰ ਸਿੰਘ ਰਵੀ,ਤੇ ਜੋਤਾ ਸਿੰਘ, ਮੈਂਬਰ ਪੰਚਾਇੰਤ,ਨੰਬਰਦਾਰ ਇੰਦਰਜੀਤ ਸਿੰਘ,ਮਾ, ਗਿਆਨ ਸਿੰਘ,ਜਗਜੀਤ ਸਿੰਘ ਸ਼ਹੀਦੀਆ,ਸੁੱਖਜੀਤ ਸਿੰਘ,ਪਵਿੱਤਰ ਸਿੰਘ ਮੇਲਾ,ਹਰਮਨ ਸਿੰਘ ਗਾਂਧੀ,ਸਿਮਰ ਸਿੰਘ ਸੰਧਾ ,ਦਲਜੀਤ ਸਿੰਘ,ਪਰਮਜੀਤ ਸਿੰਘ ਸੰਧਾ,ਇਕਬਾਲ ਸਿੰਘ ਮਹੰਤ,ਗੁਰਵਿੰਦਰ ਸਿੰਘ ਗਿੰਦਾ,ਮੰਨਦੀਪ ਸਿੰਘ,ਤੇਜਿੰਦਰ ਸਿੰਘ,ਦਲਜੀਤ ਸਿੰਘ ਭੋਲਾ,ਹਰਜੀਤ ਸਿੰਘ,ਦਿਲਦਾਰ ਮਸੀਹ ਆਦਿ ਹਾਜਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।