ਈ ਕੰਟੈਂਟ ਦੀ ਵਰਤੋਂ ਸਬੰਧੀ ਦੋ ਰੋਜ਼ਾ ਰਾਜ ਪੱਧਰੀ ਸਿਖਲਾਈ ਸਮਾਪਤ
September 12th, 2019 | Post by :- | 113 Views
ਈ-ਕੰਟੈਂਟ ਦੀ ਵਰਤੋਂ ਸੰਬੰਧੀ ਦੋ ਰੋਜ਼ਾ ਰਾਜ ਪੱਧਰੀ ਸਿਖਲਾਈ ਵਰਕਸ਼ਾਪ ਸਮਾਪਤ
ਦੂਜੇ ਦਿਨ ਪਾ੍ਇਮਰੀ ਅਧਿਆਪਕਾਂ ਸਿਖਲਾਈ ਦੇਣ ਲਈ ਰਿਸੋਰਸ ਪਰਸਨਾਂ ਨੂੰ ਈ-ਕੰਟੈਂਟ ਦੀ ਵਰਤੋਂ ਕਰਨ ਦੇ ਗੁਰ ਦੱਸੇ ਗਏ
ਅੈੱਸ.ਏ.ਐੱਸ ਨਗਰ 12 ਸਤੰਬਰ (ਕੁਲਜੀਤ ਸਿੰਘ ) ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਸਿੱਖਣ -ਸਿਖਾਉਣ ਪ੍ਰਕ੍ਰਿਆ ਨੂੰ ਗਿਣਾਤਮਕ, ਗੁਣਾਤਮਿਕ ਅਤੇ ਦਿਲਚਸਪੀ ਭਰਪੂਰ ਬਣਾਉਣ ਲਈ ਪ੍ਰਾਇਮਰੀ ਤੋਂ ਸੈਕੰਡਰੀ ਜਮਾਤਾਂ ਦੇ ਹਰ ਵਿਸ਼ੇ ਦੇ ਪਾਠਕ੍ਰਮ ਨੂੰ ਈ-ਕੰਟੈਂਟ ਦਾ ਰੂਪ ਦਿੱਤਾ ਗਿਆ ਹੈ। ਵਿਭਾਗ ਵੱਲੋਂ ਈ-ਕੰਟੈਂਟ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਇਸ ਦੀ ਯੋਗ ਵਰਤੋਂ ਨੂੰ ਯਕੀਨੀ ਬਣਾਉਣ ਲਈ ਦੋ ਰੋਜ਼ਾ ਸਿਖਲਾਈ ਵਰਕਸ਼ਾਪ ਲੁਧਿਆਣਾ ਵਿਖੇ ਰੱਖੀ ਗਈ।
    ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਰਕਸ਼ਾਪ ਦੇ ਪਹਿਲੇ ਦਿਨ ਸੈਕੰਡਰੀ ਜਮਾਤਾਂ ਨਾਲ਼ ਸੰਬੰਧਿਤ ਈ -ਕੰਟੈਂਟ ਦੀ ਵਰਤੋਂ ਸੰਬੰਧੀ ਸਿਖਲਾਈ ਲੈਣ  ਲਈ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਦੇ ਹਿਸਾਬ, ਸਾਇੰਸ, ਅੰਗਰੇਜ਼ੀ ਵਿਸ਼ਿਆਂ ਦੇ ਸਮੂਹ ਡੀ. ਐਮ.,ਬੀ. ਅੈਮ ਅਤੇ  ਜ਼ਿਲ੍ਹਾ ਸਮਾਰਟ ਸਕੂਲ ਮੈਂਟਰ ਨੇ ਹਿੱਸਾ ਲਿਆ । ਦੂਜੇ ਦਿਨ ਪ੍ਰਾਇਮਰੀ ਜਮਾਤਾਂ ਦੇ ਈ ਕੰਟੈਂਟ ਦੀ ਸਹੀ ਵਰਤੋਂ ਸੰਬੰਧੀ ਸਿਖਲਾਈ ਦਿੱਤੀ ਗਈ। ਜਿਸ ਵਿੱਚ ਪੰਜਾਬ ਭਰ ਤੋਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਦੇ ਸਮੂਹ ਜ਼ਿਲ੍ਹਾ ਕੋਆਰਡੀਨੇਟਰ , ਬਲਾਕ ਮਾਸਟਰ ਟ੍ਰੇਨਰ ਅਤੇ ਕਲੱਸਟਰ ਮਾਸਟਰ ਟ੍ਰੇਨਰ ਸ਼ਾਮਿਲ ਹੋਏ।
ਇਸ ਸਿਖਲਾਈ ਵਰਕਸ਼ਾਪ ਦੁਆਰਾ ਅਧਿਆਪਕਾਂ ਨੂੰ ਈ-ਕੰਟੈਂਟ ਦੀ ਸਹੀ ਵਰਤੋਂ ਕਰਨ ਦੇ ਗੁਰ ਦੱਸੇ ਗਏ। ਵਰਕਸ਼ਾਪ ਵਿੱਚ ਤਕਨੀਕੀ ਮਾਹਿਰਾਂ ਨੇ ਈ-ਕੰਟੈਂਟ ਦੀ ਵਰਤੋਂ ਕਰਨ ਲਈ ਲੋੜੀਂਦੇ ਉਪਕਰਨਾਂ ਨੂੰ ਸਹੀ ਤਰੀਕੇ ਨਾਲ਼ ਉਪਯੋਗ ਕਰਨ ਦੀ ਸਿਖਲਾਈ ਦਿੱਤੀ ਗਈ।ਅਧਿਆਪਕਾਂ ਵੱਲੋਂ ਈ -ਕੰਟੈਂਟ ਦੀ ਵਰਤੋਂ ਕਰਨ ਸਮੇਂ ਪੇਸ਼ ਆਉਂਦੀਆਂ ਮੁਸ਼ਕਿਲਾਂ ਦਾ ਮਾਹਿਰਾਂ ਵੱਲੋਂ ਮੌਕੇ ‘ਤੇ ਹੀ ਨਿਪਟਾਰਾ ਕੀਤਾ ਗਿਆ।
 ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਿਖਲਾਈ ਵਰਕਸ਼ਾਪ ਦੌਰਾਨ ਅਧਿਆਪਕਾਂ ਨੂੰ  ਸੰਬੋਧਿਤ ਕਰਦਿਆਂ ਕਿਹਾ ਕਿ ਈ-ਕੰਟੈਂਟ ਰਾਹੀਂ ਸਾਰੀਆਂ ਜਮਾਤਾਂ ਦਾ ਪਾਠਕ੍ਰਮ ਬੜਾ ਹੀ ਦਿਲਚਸਪ ਅਤੇ ਗਿਆਨ ਭਰਪੂਰ ਬਣ ਗਿਆ ਹੈ । ਉਹਨਾਂ ਕਿਹਾ ਕਿ ਵਿਭਾਗ ਦੇ ਮਿਹਨਤੀ ਅਧਿਆਪਕਾਂ ਨੇ ਦਿਨ ਰਾਤ ਇੱਕ ਕਰਕੇ ਈ-ਕੰਟੈਂਟ ਤਿਆਰ ਕੀਤਾ ਹੈ ਅਤੇ ਹੁਣ ਬਾਕੀ ਅਧਿਆਪਕਾਂ ਦਾ ਈ-ਕੰਟੈਂਟ ਨੂੰ ਜਮਾਤ   ਦੀ ਪੜ੍ਹਾਈ ਦੌਰਾਨ ਅਪਣਾਉਣ ਦਾ ਸਮਾਂ ਹੈ।ਇਸ ਸਿਖਲਾਈ ਵਰਕਸ਼ਾਪ ਦਾ ਇੱਕ ਮੁੱਖ ਮੰਤਵ ਅਧਿਆਪਕਾਂ ਨੂੰ ਈ-ਕੰਟੈਂਟ ਦੀ ਵਰਤੋਂ ਕਰਨ ਲਈ ਜਾਗਰੂਕ ਕਰਨਾ ਵੀ ਹੈ ਤਾਂ ਕਿ ਵਿਦਿਆਰਥੀ ਈ-ਕੰਟੈਂਟ ਨਾਲ਼ ਵੱਧ ਤੋਂ ਵੱਧ ਜੁੜਣ ਅਤੇ ਇਸ ਦਾ ਵੱਧ ਤੋਂ ਵੱਧ ਫ਼ਾਇਦਾ ਉਠਾਉਣ ਕਿਉਂ ਕਿ ਜਮਾਤ ਵਿੱਚ ਈ-ਕੰਟੈਂਟ ਦੀ ਯੋਗ ਵਰਤੋਂ ਵਿਦਿਆਰਥੀਆਂ ਦੀ ਸੋਚ ਅਤੇ ਕਲਪਨਾ ਦਾ ਦਾਇਰਾ ਵਿਸ਼ਾਲ ਕਰਕੇ ਪਾਠਕ੍ਰਮ ਦੇ ਗਿਆਨ ਨੂੰ ਰੌਚਕ ਅਤੇ ਸਦੀਵੀਂ ਰੂਪ ਪ੍ਰਦਾਨ ਕਰੇਗੀ ਅਤੇ ਉਹ ਦਿਨ ਦੂਰ ਨਹੀਂ ਜਦੋਂ ਸਰਕਾਰੀ ਸਕੂਲਾਂ ਦੀ ਸਿੱਖਿਆ ਤਰੱਕੀ ਦੇ ਨਵੇਂ ਦਿਸਹੱਦੇ ਸਰ ਕਰੇਗੀ।
  ਇਸ ਮੌਕੇ  ਇੰਦਰਜੀਤ ਸਿੰਘ ਡੀ ਪੀ ਆਈ ( ਐ. ਸਿੱ ) ਨੇ ਵੀ ਵਰਕਸ਼ਾਪ ਵਿੱਚ ਪਹੁੰਚੇ ਅਧਿਆਪਕਾਂ ਨੂੰ ਸੰਬੋਧਿਤ ਕੀਤਾ।
  ਵਰਕਸ਼ਾਪ ਵਿੱਚ ਜਿਲ੍ਹਾ ਸਿੱਖਿਆ ਅਫਸਰ ਅੈਲੀਮੈਂਟਰੀ ਲੁਧਿਆਣਾ ਰਾਜਿੰਦਰ ਕੌਰ, ਕੁਲਦੀਪ ਸਿੰਘ ਡਿਪਟੀ ਡੀਈਓ, ਕਰਮਜੀਤ ਕੌਰ ਡਿਪਟੀ ਐੱਸ ਪੀ ਡੀ ਐੱਜੂਸੈੱਟ ਸੁਸਾਇਟੀ , ਡਾ. ਦਵਿੰਦਰ ਬੋਹਾ ਸਟੇਟ ਪ੍ਰੋਜੈਕਟ ਡਾਇਰੈਕਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ , ਬਲਵਿੰਦਰ ਸਿੰਘ ਸਹਾਇਕ ਡਾਇਰੈਕਟਰ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਮੌਜੂਦ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।