5 ਮਹੀਨਿਆਂ ਤੋਂ ਵੈਟਰਨਰੀ ਫਾਰਮਾਸਿਸਟ ਤਨਖਾਹਾਂ ਤੋਂ ਵਾਂਝੇ ।
September 4th, 2020 | Post by :- | 29 Views
5 ਮਹੀਨਿਆਂ ਤੋਂ ਵੈਟਨਰੀ ਫਾਰਮਾਸਿਸਟ ਤਨਖਾਹਾਂ ਤੋਂ ਵਾਂਝੇ ।
ਜੰਡਿਆਲਾ ਗੁਰੂ ਕੁਲਜੀਤ ਸਿੰਘ
5 ਮਹੀਨੀਆਂ ਤੋੰ ਵੈਟਨਰੀ ਫਾਰਮਾਸਿਸਟ ਤਨਖਾਹਾਂ ਤੋਂ ਵਾਝੇ
ਪਿੱਛਲੇ 14 ਸਾਲ ਤੋ ਪਸੂ ਪਾਲਣ ਵਿਭਾਗ ਵਿਚ ਠੇਕੇ ਤੇ ਕੰਮ ਕਰ ਰਹੇ ਵੈਟਨਰੀ ਫਾਰਮਾਸਿਸਟ ਪਿਛਲੇ 5 ਮਹੀਨੀਆਂ ਤੋਂ ਬਿਨਾ ਤਨਖਾਹਾਂ ਦੇ ਵਿਭਾਗ ਦਾ ਕੰਮ ਕਰਦੇ ਆ ਰਹੇ ਨੇ ,ਕਰੋਨਾ ਵਰਗੀ ਮਾਹਾਮਾਰੀ ਵਿੱਚ ਵੀ ਬਿਨਾ ਤਨਖਾਹ ਦੇ ਵਿਭਾਗ ਦਾ ਕੰਮ ਕਰਕੇ ਸਰਕਾਰ ਨੂੰ ਦੱਸ ਦਿੱਤਾ ਕਿ ਰੂਰਲ ਵੈਟਨਰੀ ਫਾਰਮਾਸਿਸਟ ਹਰ ਅੌਖੇ ਸਮੇ ਵਿਭਾਗ ਨਾਲ ਖੜੇ ਨੇ ਪਰ ਵਿਭਾਗ ਅਤੇ ਸਰਕਾਰ ਹਮੇਸ਼ਾ ਹੀ ਉਹਨਾ ਦੇ ਕੇਡਰ ਨਾਲ ਧੱਕਾ ਕਰਦੀ ਆਈ ਹੈ ਅਪਣੀਆ ਅਹਿਮ ਮੰਗਾ ਨੂੰ ਪੂਰਾ ਕਰਵਾਉਣ ਲਈ ਪੂਰੇ ਪੰਜਾਬ ਵਿੱਚ ਰੂਰਲ ਵੈਟਨਰੀ ਫਾਰਮਾਿਸਟਟ ਵੱਲੌ ਵਿਭਾਗ ਦੀ ਮੂੰਹ ਖੁਰ ਵੈਕਸੀਨ ਤੇ ਏ ਆਈ (ਇਨਾਫ )ਮਨਸੂਈ ਗਰਭਧਾਰਨ ਦਾ ਬਾਇਕਾਟ ਪਿਛਲੇ ਤਕਰੀਬਨ ਇੱਕ ਮਹੀਨੇ ਤੋੰ ਕੀਤਾ ਹੋਇਆ ਹੈ  ਅੱਜ ਅਮਿ੍ਤਸਰ ਜਿਲੇ ਦੀ ਮੀਟਿੰਗ ਵਿੱਚ ਗੱਲ ਕਰਦਿਆ ਅਮਿ੍ਤਸਰ ਜਿਲਾ ਪ੍ਰਧਾਨ ਹਰਪਰੀਤ ਸਿੰਘ ,ਜਰਨਲ ਸਕੱਤਰ ਸਿਮਰਨਜੀਤ ਸਿੰਘ ,ਵਾਇਸ ਪਰਧਾਨ ਗੁਰਵਾਰਿੰਦਰ ਸਿੰਘ ਰਿਆੜ ਅਤੇ ਮੁੱਖ ਸਲਾਹਕਾਰ ਸਤਨਾਮ ਸਿੰਘ ਨੇ ਸਾਝੇ ਬਿਆਨ ਵਿੱਚ ਦੱਸਿਆ ਕੇ ਅਸੀ ਪਿੱਛਲੇ 14 ਸਾਲਾ ਤੋ ਨੌਕਰੀਆਂ ਪੱਕੀਆ ਕਰਵਾਉਣ ਲਈ ਸੰਘਰਸ ਕਰ ਰਹੇ ਹਾ ਤੇ ਨਾਲ  ਹੀ ਵਿਭਾਗ ਦੇ ਸਾਰੇ ਅਹਿਮ ਕੰਮ ਜਿਵੈ ਕੀ ਵੈਕਸੀਨ ,ਏਆਈ ,ਉਪੀਡੀ ,ਵਾਧੂ ਚਾਰਜ ,ਇਨਆਫ , ਹੜਾ ਵਿੱਚ ਆਦਿ ਹੋਰ ਵੀ ਕਈ ਡਿਊਟੀਆ ਅਸੀ ਪੂਰੀ ਤਨਦੇਹੀ ਨਾਲ ਕਰ ਰਹੇ ਹਾ ਇਥੋ ਤੱਕ ਕੀ ਕਰੋਨਾ ਮਹਾਮਾਰੀ ਵਿੱਚ ਸਿਰਫ 9000 ਰੁਪਏ ਮਹੀਨਾ ਤਨਖਾਹ ਤੇ ਅਸੀ ਵਿਭਾਗ ਦਾ ਪੂਰਾ ਸੰਹਿਯੋਗ ਦਿੱਤਾ ,ਜਦੋ ਕੀ ਨਾ ਸਾਨੂੰ ਕੋਈ ਮੈਡੀਕਲ ਭੱਤਾ ਮਿਲਦਾ ਹੈ ਅਸੀ ਫਿਰ ਵੀ ਅਪਣੀ ਤੇ ਅਪਣੇ ਪਰਿਵਾਰ ਦੀ ਜਿੰਦਗੀ ਖਤਰੇ ਚ ਪਾ ਕੇ ਡਿਉਟੀ ਨਿਭਾਈ ਪਰ ਵਿਭਾਗ ਸਾਡਾ ਸੋਸਣ ਕਰਨ ਤੋ ਪਿੱਛੇ ਨਹੀ ਹੱਟ ਰਿਹਾ ਜਿਸ ਕਰਕੇ ਅਸੀ ਅੱਕ ਕੇ ਵੈਕਸੀਨ ਦੇ ਨਾਲ ਨਾਲ ਏਆਈ ਦਾ ਵੀ ਬਾਇਕਾਟ ਪਸੂ ਪਾਲਣ ਵਿਭਾਗ ਦੇ ਡਾਇਰੈਕਟਰ ਨੂੰ ਤਕਰੀਬਨ ਇੱਕ ਮਹੀਨਾ ਪਹਿਲਾ ਦੇ ਦਿੱਤਾ ਹੈ । ਪੂਰੇ ਪੰਜਾਬ ਵਿੱਚ ਇਹ ਬਾਇਕਾਟ ਉਦੋ ਤੱਕ ਜਾਰੀ ਰਹੋ ਜਦੋ ਤੱਕ ਸਾਡਾ ਕੋਈ ਪੱਕਾ  ਹੱਲ ਜਾ ਸਾਡੀ ਕੋਈ ਯੋਗ ਪਾਲਿਸੀ ਨਹੀ ਬਣਾਈ ਜਾਦੀ ,ਇਸ ਮੌਕੇ ਤਲਵਿੰਦਰ ਸਿੰਘ ,ਬਲਜਿੰਦਰ ਸਿੰਘ ਸੋਹਲ ,ਕਾਬਲ ਸਿੰਘ ਥੋਬਾ ,ਤਹਿ ਪਰਧਾਨ ਸਰਬਜੀਤ ਸਿੰਘ ਬਾਬਾ ਬਕਾਲਾ ,ਕੰਵਲਜੀਤ ਸਿੰਘ ਕੰਗ ,ਮਨਪਰੀਤ ਸਿੰਘ ਆਦਿ ਮੋਜੂਦ ਸਨ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।