ਘੱਟ ਗਿਣਤੀ ਲੋਕ ਭਲਾਈ।ਸੰਸਥਾ ਦੀ ਟੀਮ ਨੇ ਕੀਤੀ ਸਰਹੱਦ ਦੇ ਪਿੰਡਾਂ ਦੇ ਲੋਕਾਂ ਤੱਕ ਪਹੁੰਚ ।
September 2nd, 2020 | Post by :- | 23 Views

ਸਰਕਾਰੀ ਯੋਜਨਾਵਾਂ ਤੇ ਅਮਲ ਨੂੰ ਲੈ ਕੇ ਸਰਵੇ
——————————-
ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੀ ਟੀਮ ਨੇ ਕੀਤੀ ਸਰਹੱਦ ਪਿੰਡਾਂ ਦੇ ਲੋਕਾਂ ਤੱਕ ਪੁੰਹਚ
ਖੂਲਾਸਾ : ਸੈਂਕੜੇ ਪ੍ਰੀਵਾਰ ਸਿਆਸੀ ਤੇ ਸਰਕਾਰੀ ਵਿਤਕਰੇ ਦਾ ਸ਼ਿਕਾਰ
ਅਜਨਾਲਾ 2, ਸਤੰਬਰ (ਕੁਲਜੀਤ ਸਿੰਘ ) ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਰਜਿ ਦੀ ‘ਟੀਮ’ ਸਰਹੱਦੀ ਬੈਲਟ ਦੇ ਦੌਰੇ ‘ਤੇ ਹੈ।
ਸੰਸਥਾ ਦੀ ਸਰਵੇ ਟੀਮ ਦੇ ਇੰਚਾਰਜ਼ ਤੇ ਸੰਸਥਾ ਦੇ ਸੁਪਰੀਮੋ ਸ੍ਰ ਸਤਨਾਮ ਸਿੰਘ ਗਿੱਲ ਨੇ ਪ੍ਰੈਸ ਮਿਲਣੀ ਦੌਰਾਣ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਸਰਹੱਦੀ ਖੇਤਰ ਨਾਲ ਸਬੰਧਿਤ ਜ਼ਿਲ੍ਹਿਆਂ ਦੇ ਪਿੰਡਾਂ ਵਿੱਚ ਰਹਿ ਰਹੇਂ ਪ੍ਰੀਵਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਜਾਣਕਾਰੀ ਇਕੱਤਰ ਕਰਨ ਲਈ ‘ਸੰਸਥਾ’ ਨੇ ਸਮਾਜਿਕ ਪੱਧਰ ਤੇ ਸਰਵੇ ਕਰਨ ਦਾ ਫੈਸਲਾ ਲਿਆ ਸੀ।
ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ‘ਚ ਸ੍ਰ ਸਤਨਾਮ ਸਿੰਘ ਗਿੱਲ ਨੇ ਦੱਸਿਆ ਕਿ ਸੰਸਥਾ ਦੇ ਸੂਬਾ ਜਨ.ਸਕੱਤਰ ਸ੍ਰ ਵਿਰਸਾ ਸਿੰਘ ਹੰਸ, ਸੂਬਾ ਸਕੱਤਰ ਸ੍ਰ ਮਨਦੀਪ ਸਿੰਘ ਸਿੱਧੂ,ਚੇਅਰਮੈਨ ਸ੍ਰ ਸਮਸ਼ੇਰ ਸਿੰਘ, ਮਾਝਾ ਜੋਨ ਸ੍ਰ ਸਕੱਤਰ ਸਿੰਘ ਸੰਧੂ, ਇੰਚਾਰਜ਼ ਅਜਨਾਲਾ ਸ੍ਰ ਅਰਸ਼ਦੀਪ ਸਿੰਘ ਸੌਨੀ ਅਤੇ ਇੰਨਚਾਰਜ਼ ਹਲਕਾ ਰਾਜਾਸਾਂਸੀ ਸ੍ਰ ਮਨਬੀਰ ਸਿੰਘ ਜਸਰਾਊਰ ਅਤੇ ਪੀਏ ਗੁਰਪ੍ਰੀਤ ਸਿੰਘ ਖਾਲਸਾ ਅਧਾਰਿਤ ਸਰਵੇ ਟੀਮ ਪਿੰਡਾਂ ਤੱੱਕ ਪੁੰਹਚ ਕਰਕੇ ਮੁਸ਼ਕਿਲਾਂ ‘ਚ ਫਸੇ ਪ੍ਰੀਵਾਰਾਂ, ਸਰਕਾਰੀ ਯੋਜਨਾਂਵਾਂ ਚੋਂ ਬਾਹਰ ਕੱਢੇ ਟੱਬਰਾਂ,ਸਿਆਸੀ ਅਤੇ ਸਰਕਾਰੀ ਵਿਤਕਰੇ ਦਾ ਸ਼ਿਕਾਰ ਹੋਏ ਪ੍ਰੀਵਾਰਾਂ ਦੀ ਸ਼ਨਾਖਤ ਕਰ ਰਹੀ ਹੈ। ਉਨਾਂ੍ਹ ਨੇ ਦੱਸਿਆ ਕਿ ਇਸ ਤੋਂ ਇਲਾਵਾਵ ਸੂਬੇ ਵਿੱਚਲੇ ਰਾਵੀ,ਬਿਆਸ ਅਤੇ ਸਤਿਲੁਜ ਦੇ ਦਰਿਆਂਵਾਂ ਦੇ ਦਰਿਆਈ ਪਾਣੀਆਂ ਦੀ ਮਾਰ ਹੇਠ ਆ ਕੇ ਰੁੜ ਚੁੱਕੀਆਂ ਵਾਹੀਯੋਗ ਨੰਬਰੀ ਜ਼ਮੀਨਾ ਦੇ ਮਾਲਕ ਕਿਸਾਨਾ ਨੂੰ ਲਾਭਪਾਤਰੀਆਂ ਦੀ ਸੂਚੀ ‘ਚ ਸ਼ਾਮਿਲ ਕਰਨ ਲਈ ਵੱਡੇ ਪੱਧਰ ਤੇ ਚਾਰਾਜੋਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਇੱਕ ਸਵਾਲ ਦੇ ਜਵਾਬ ‘ਚ ਉਨ੍ਹਾਂ ਨੇ ਕਿਹਾ ਕਿ ਅਸੀ ਸਰਕਾਰ ਦੇ ਨਾਲ ਰਸੂਖ ਵਰਤ ਕੇ ਲੋਕ ਹਿੱਤਾਂ ਦੀ ਪੈਰਵਾਈ ਲਈ ਹਰ ਹੀਲਾ ਵਰਤਾਂਗੇ, ਜੇਕਰ ਜ਼ਰੂਰਤ ਪਈ ਤਾਂ ਸਮਾ ਆਉਂਣ ਤੇ ਮਾਣਯੋਗ ਪੰਜਾਬ ਐਂਡ ਹਾਈਕੋਰਟ ਦਾ ਦਰਵਾਜਾ ਵੀ ਖੜਕਾਵਾਂਗੇ।
ਫੋਟੋ ਕੈਪਸ਼ਨ: ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੀ ਸਰਵੇ ਟੀਮ ਦੇ ਇੰਚਾਰਜ਼ ਸ੍ਰ ਸਤਨਾਮ ਸਿੰਘ ਗਿੱਲ ਅਤੇ ਸਾਥੀ ਮੈਂਬਰ ਪ੍ਰੈਸ ਦੇ ਨਾਲ ਗੱਲਬਾਤ ਕਰਦੇ ਹੋਏ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।