ਕਵੀ ਲਾਹੌਰੀਆ ਕੇਂਦਰ ਦੇ 15 ਵੇਂ ਆਨਲਾਈਨ ਕਵੀ ਦਰਬਾਰ ਵਿੱਚ ਸ਼ਾਮਿਲ ਹੋਏ ।
August 30th, 2020 | Post by :- | 99 Views

ਕਵੀ ਲਾਹੌਰੀਆ ਕੇਂਦਰ ਦੇ 15ਵੇੇਂ ਆਨਲਾਇਨ ਕਵੀ ਦਰਬਾਰ ਵਿਚ ਹੋਏ ਸ਼ਾਮਿਲ

ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਆਨਲਾਇਨ ਪਰਿਵਾਰਾਂ ਤੱਕ ਪਹੁੰਚਾ ਰਹੀ ਭਾਰਤ ਸਰਕਾਰ- ਦਿਓਲ

ਜੰਡਿਆਲਾ ਗੁਰੂ( ਕੁੁੁਲਜੀਤ ਸਿੰਘ )-

ਭਾਰਤ ਸਰਕਾਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵੀ ਦਰਬਾਰਾਂ ਦੀ ਜੋ ਲੜੀ ਚਲ ਰਹੀ ਹੈ ਤੇ ਜੋ ਲਗਾਤਾਰ 31 ਅਕਤੂਬਰ ਤੱਕ ਚੱਲੇਗੀ ਦੇ 15ਵੇਂ ਓਨਲਾਈਨ ਕਵੀ ਦਰਬਾਰ ਹੋਇਆ। ਕਵੀ ਦਰਬਾਰ ਦਾ ਮੰਚ ਸੰਚਾਲਨ ਕਰ ਰਹੇ ਸ਼੍ਰੀ ਹਰਭਜਨ ਸਿੰਘ ਦਿਓਲ(ਭਾਰਤ ਸਰਕਾਰ ਦੀ ਕਵੀ ਦਰਬਾਰਾਂ ਸੰਬੰਧੀ ਮੀਟਿੰਗ ਦੇ ਮੈਂਬਰ ਤੇ ਭਾਰਤ ਸਰਕਾਰ ਦੇ ਸਰਬ ਸਾਂਝਾ ਸਭਿਆਚਾਰ ਮੰਚ ਦੇ ਆਲ ਇੰਡੀਆ ਕਨਵੀਨਰ)  ਨੇ ਕਿਹਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਆਨਲਾਇਨ ਘਰ ਘਰ ਪਹੁੰਚਾ ਰਹੀ ਹੈ ਭਾਰਤ ਸਰਕਾਰ ਤੇ ਦੁਨੀਆਂ ਭਰ ਦੇ ਸਾਹਿਤਕਾਰਾਂ/ਕਵੀਆਂ/ਬੁੱਧੀ ਜੀਵੀਆਂ ਦੀ ਲਗਾਤਾਰ ਸ਼ਮੂਲੀਅਤ ਕਰਵਾਈ ਜਾ ਰਹੀ ਹੈ ਤਾਂ ਜੋ ਕਾਨਫਰੰਸਾਂ/ਭਾਸ਼ਨ/ਗੋਸ਼ਟੀਆਂ/ਕਵਿਤਾਵਾਂ ਰਾਹੀਂ ਗੁਰੂ ਜੀ ਦੇ ਉਪਦੇਸ਼ ਨੂੰ ਹਰ ਪਰਿਵਾਰ ਤੱਕ ਪਹੁੰਚਾਇਆ ਜਾਵੇ। 15ਵੇਂ ਆਨਲਾਇਨ ਕਵੀ ਦਰਬਾਰ ਵਿੱਚ ਜੰਡਿਆਲਾ ਗੁਰੂ ਤੋਂ ਸਾਹਿਤਕਾਰ ਸਵਿੰਦਰ ਸਿੰਘ ਲਾਹੌਰੀਆ ਦੇ ਨਾਲ ਨਾਲ ਕਵੀ ਦਰਬਾਰ ਦੇ ਚੇੇੇੇਅਰਪਰਸਨ ਡਾ. ਰੁਚੀ ਚਤੁੱਰਵੇਦੀ,ਕਿਸ਼ੋੋੋਰ ਪਰੀਕ, ਸਰਬਜੀਤ ਕੌੌੌਰ ਸਰਬ, ਅਲਕਾ ਸਿਨਹਾ, ਸੋਨੀਆ ਅਕਸ ਸ਼ਾਮਿਲ ਹੋਏ। ਪ੍ਰੋਗਰਾਮ  ਦੀ ਨੁਮਾਇੰਦਗੀ ਤੇ ਬੁਲਾਰਿਆਂ ਦਾ ਧੰਨਵਾਦ ਇੰਦਰਾ ਗਾਂਧੀ ਨੈਸ਼ਨਲ ਸੈਂਟਰ ਆਫ ਆਰਟਸ ਨਵੀਂ ਦਿੱਲੀ ਦੇ ਅਧਿਕਾਰੀ ਸ਼੍ਰੀ ਸੰਤੋਸ਼ ਕੁਮਾਰ ਕੀਤਾ।

(ਫੋਟੋ- ਕਵੀ ਦਰਬਾਰ ਦੌਰਾਨ ਲਾਹੌਰੀਆ ਦੇ ਨਾਲ ਹੋਰ ਬੁਲਾਰੇ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।