ਭਾਰਤ ਸਰਕਾਰ ਦੇ ਸਮਾਗਮ ਵਿੱਚ ਜੰਡਿਆਲਾ ਗੁਰੂ ਤੋਂ ਸਵਿੰਦਰ ਸਿੰਘ ਲਹੌਰੀਆ ਕਰਨਗੇ ਸ਼ਿਰਕਤ :ਦਿਓਲ ।
August 29th, 2020 | Post by :- | 158 Views

ਭਾਰਤ ਸਰਕਾਰ ਦੇ ਸਮਾਗਮ ਵਿੱਚ ਜੰਡਿਆਲਾ ਗੁਰੂ ਤੋਂ ਸਵਿੰਦਰ ਸਿੰਘ ਲਾਹੌਰੀਆ ਕਰਨਗੇ ਸ਼ਮੇਲੀਅਤ- ਦਿਓਲ

ਜੰਡਿਆਲਾ ਗੁਰੂ,29 ਅਗਸਤ (ਕੁਲਜੀਤ ਸਿੰਘ…..)- ਭਾਰਤ ਸਰਕਾਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵੀ ਦਰਬਾਰਾਂ ਦੀ ਜੋ ਲੜੀ ਚਲ ਰਹੀ ਹੈ ਤੇ ਜੋ ਲਗਾਤਾਰ 31 ਅਕਤੂਬਰ ਤੱਕ ਚੱਲੇਗੀ ਦੇ 15ਵੇਂ ਓਨਲਾਈਨ ਕਵੀ ਦਰਬਾਰ ਵਿੱਚ ਜੰਡਿਆਲਾ ਗੁਰੂ ਤੋਂ ਸਾਹਿਤਕਾਰ ਸ਼੍ਰੀ ਸਵਿੰਦਰ ਸਿੰਘ ਲਾਹੌਰੀਆ ਜੋ ਕਿ ਸ਼ਿੰਦਾ ਲਾਹੌਰੀਆ ਦੇ ਨਾਂ ਨਾਲ ਵੀ ਜਾਣੇ ਜਾਂਦੇ ਹਨ ਸ਼ਮੂਲੀਅਤ ਕਰਨਗੇ ਤੇ ਗੁਰੂ ਨਾਨਕ ਦੇਵ ਜੀ ਦੇ ਸਰਬ ਸਾਂਝੀਵਾਲਤਾ ਦੇ ਦਿੱਤੇ ਸੁਨੇਹੇ ਦੇ ਵਿਸ਼ੇ ਉਪਰ ਆਪਣੀ ਰਚਨਾ ਪੜਨਗੇ। ਇਹ ਜਾਣਕਾਰੀ ਸ਼੍ਰੀ ਹਰਭਜਨ ਸਿੰਘ ਦਿਓਲ(ਭਾਰਤ ਸਰਕਾਰ ਦੀ ਕਵੀ ਦਰਬਾਰਾਂ ਸੰਬੰਧੀ ਮੀਟਿੰਗ ਦੇ ਮੈਂਬਰ ਤੇ ਭਾਰਤ ਸਰਕਾਰ ਦੇ ਸਰਬ ਸਾਂਝਾ ਸਭਿਆਚਾਰ ਮੰਚ ਦੇ ਆਲ ਇੰਡੀਆ ਕਨਵੀਨਰ)  ਨੇ ਦਿੱਤੀ । ਉਕਤ ਪ੍ਰੋਗਰਾਮ ਮਿਤੀ 30 ਅਗਸਤ ਦਿਨ ਐਤਵਾਰ ਨੂੰ ਨੂੰ ਯੂਮ ਐਪ ਰਾਹੀਂ ਸਵੇਰੇ 11 ਤੋਂ 1 ਵਜੇ ਤੱਕ ਚੱਲੇਗਾ। ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਖੁਦ ਸ਼੍ਰੀ ਹਰਭਜਨ ਸਿੰਘ ਦਿਓਲ ਕਰਨਗੇ। ਉਕਤ ਪ੍ਰੋਗਰਾਮ ਦਾ ਲਿੰਕ ਜਿਸ ਉੱਪਰ ਸਰੋਤੇ ਆਪਣੇ ਆਪ ਨੂੰ ਆਪਣੀ ਈਮੇਲ ਦੇ ਕੇ ਰਜਿਸਟਰ ਕਰਵਾ ਸਕਦੇ ਹਨ ਤੇ ਰਜਿਸਟਰ ਹੋਣ ਉਪਰੰਤ ਆਪਣੀ ਦਿੱਤੀ ਈਮੇਲ ‘ਤੇ ਆਏ ਲਿੰਕ ਰਾਹੀਂ ਜੁੜ ਕੇ ਕਵਿਤਾਵਾਂ ਸੁਣ ਸਕਦੇ ਹਨ ਉਹ ਲਿੰਕ https://us02web.zoom.us/j/81083216780?pwd=YXpRSU0zd28rZ2lUZWlEZ2xzdXNidz09 ਹੈ ਅਤੇ ਉਕਤ ਲਿੰਕ ਦੀ ਮੀਟਿੰਗ ਆਈ.ਡੀ. 810 8321 6780 ਅਤੇ ਪਾਸਕੋਡ 1234 ਹੈ ਜਿਸ ਰਾਹੀਂ ਸਿੱਧੇ ਤੌਰ ਤੇ ਵੀ ਜੁੜਿਆ ਜਾ ਸਕਦਾ ਹੈ। ਸ਼੍ਰੀ ਦਿਓਲ ਤੇ ਸਵਿੰਦਰ ਸਿੰਘ ਲਾਹੌਰੀਆ ਨੇ ਦੱਸਿਆ ਉੱਕਤ ਕਵੀ ਦਰਬਾਰ ਵਿੱਚ ਸਵਿੰਦਰ ਸਿੰਘ ਲਾਹੌਰੀਆ ਦੇ ਨਾਲ ਨਾਲ ਕਵੀ ਦਰਬਾਰ ਦੇ ਚੇੇੇੇਅਰਪਰਸਨ ਡਾ. ਰੁਚੀ ਚਤੁੱਰਵੇਦੀ,ਕਿਸ਼ੋੋੋਰ ਪਰੀਕ, ਸਰਬਜੀਤ ਕੌੌੌਰ ਸਰਬ, ਅਲਕਾ ਸਿਨਹਾ, ਸੋਨੀਆ ਅਕਸ ਸ਼ਾਮਿਲ ਹੋਣਗੇ। ਪ੍ਰਗਰਾਮ  ਦੀ ਨੁਮਾਇੰਦਗੀ- ਇੰਦਰਾ ਗਾਂਧੀ ਨੈਸ਼ਨਲ ਸੈਂਟਰ ਆਫ ਆਰਟਸ ਨਵੀਂ ਦਿੱਲੀ ਦੇ ਅਧਿਕਾਰੀ ਸ਼੍ਰੀ ਸੰਤੋਸ਼ ਕੁਮਾਰ ਕਰਨਗੇ।

(ਫੋਟੋ- ਹਰਭਜਨ ਸਿੰਘ ਦਿਓਲ, ਸਵਿੰਦਰ ਸਿੰਘ ਲਾਹੌਰੀਆ )

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।