ਸਬਜ਼ੀ ਉਤਪਾਦਕ ਕਿਸਾਨ ਸੰਗਠਨ ਨੇ ਕੇਂਦਰ ਸਰਕਾਰ ਦਾ ਪਿੰਡ ਵਡਾਲਾ ਜੌਹਲ ਵਿੱਖੇ ਫੂਕਿਆ ਪੁਤਲਾ ।
August 29th, 2020 | Post by :- | 82 Views

ਸਬਜ਼ੀ ਉਤਪਾਦਕ ਕਿਸਾਨ ਸੰਗਠਨ ਨੇ ਕੇਂਦਰ ਸਰਕਾਰ  ਵੱਲੋਂ ਤਿੰਨ ਕਿਸਾਨ ਵਿਰੋਧੀ ਆਰਡੀਨੈਂਸ ਅਤੇ ਬਿਜਲੀ ਐਕਟ 2020 ਨੂੰ ਵਾਪਿਸ ਨਾ ਲੈਣ ਖਿਲਾਫ ਕੇਂਦਰ ਸਰਕਾਰ ਦਾ ਫੂਕਿਆ ਪੁਤਲਾ ।

ਜੰਡਿਆਲਾ ਗੁਰੂ ਕੁਲਜੀਤ ਸਿੰਘ

ਸਬਜੀ ਉੱਤਪਾਦਿਕ ਕਿਸਾਨ ਸਗੰਠਨ ਨੇ ਕੇਂਦਰ ਸਰਕਾਰ ਵੱਲੋਂ ਤਿੰਨ ਕਿਸਾਨ ਵਿਰੋਧੀ ਆਰਡੀਨੈਸਾਂ ਅਤੇ ਬਿਜਲੀ ਐਕਟ 2020 ਨੂੰ ਵਾਪਿਸ ਨਾ ਲੈਣ ਖਿਲਾਫ ਪਿੰਡ ਵਡਾਲਾ ਜੌਹਲ ਵਿਖੇ ਕਿਸਾਨ ਆਗੂ ਅਵਤਾਰ ਸਿੰਘ ਅਤੇ ਤੀਰਥਪੁਰਾ ਵਿਖੇ ਕਿਸਾਨ ਆਗੂ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇ ਪੁਤਲੇ ਫੂਕੇ । ਪੁਤਲੇ ਫੂਕਣ ਤੋਂ ਪਹਿਲਾਂ ਪਿੰਡਾਂ ਵਿੱਚ ਕਿਸਾਨਾਂ ਦੇ ਇਕੱਠ ਕੀਤੇ ਗਏ। ਇਹਨਾਂ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਕਾ,ਲੱਖਬੀਰ ਸਿੰਘ ਨੇ ਕੇਂਦਰ ਸਰਕਾਰ ਤੇ ਦੋਸ਼ ਲਾਇਆ ਕਿ ਸਰਕਾਰ ਜਾਣ ਬੁੱਝ ਕਿ ਮੰਡੀਕਰਣ ਪ੍ਰਬੰਧ ਖਤਮ ਕਰਨ ਅਤੇ ਕਣਕ ਝੋਨੇ ਦੀ ਸਰਕਾਰੀ ਖ੍ਰੀਦ ਬੰਦ ਕਰਕੇ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰਨਾ ਚਾਹੁੰਦੀ ਹੈ। ਉਹਨਾਂ ਨੇ ਕੱਲ ਪੰਜਾਬ ਵਿਧਾਨ ਸਭਾ ਵੱਲੋਂ ਆਰਡੀਨੈਸਾਂ ਖਿਲਾਫ ਪਾਸ ਕੀਤੇ ਬਿੱਲ ਨੂੰ ਕਿਸਾਨ ਜਥੇਬੰਦੀਆਂ ਦੇ ਦਬਾਅ ਦਾ ਸਿੱਟਾ ਦੱਸਿਆ।ਉਥੇ ਅਕਾਲੀ ਦਲ ਦੇ ਰੋਲ ਨੂੰ ਪੰਜਾਬ ਦੀ ਕਿਸਾਨੀ ਦੇ ਪਿੱਠ ਵਿੱਚ ਛੁਰਾ ਦੱਸਿਆ। ਇਹਨਾਂ ਇਕੱਠਾਂ ਵਿੱਚ ਪਾਸ ਕੀਤੇ ਮਤਿਆਂ ਰਾਹੀਂ ਮੰਗ ਕੀਤੀ ਜਦ ਤੱਕ ਇਹ ਕਿਸਾਨ ਵਿਰੋਧੀ ਆਰਡੀਨੈਸ ਵਾਪਿਸ ਨਹੀਂ ਲਏ ਜਾਂਦੇ ਉਹਨਾਂ ਚਿਰ ਅੰਦੋਲਨ ਜਾਰੀ ਰਹੇਗਾ। ਕਿਸਾਨ ਜਥੇਬੰਦੀਆਂ ਵੱਲੋਂ 15 ਸਤੰਬਰ ਨੂੰ ਅੰਮਿਰਤਸਰ ਵਿੱਚ ਕੀਤੀ ਜਾ ਰਹੀ ਰੈਲੀ ਵਿੱਚ ਹਿੱਸਾ ਲੈਣ ਦਾ ਐਲਾਨ ਕੀਤਾ। ਇਹਨਾਂ ਮੀਟਿੰਗਾਂ ਨੂੰ ਕਿਸਾਨ ਆਗੂ ਕਰਨੈਲ ਸਿੰਘ ਨਵਾਂ ਪਿੰਡ,ਤਰਸੇਮ ਸਿੰਘ ਨੰਗਲ, ਧਰਮਿੰਦਰ ਸਿੰਘ ਕਿਲਾ,ਪ੍ਰਮਜੀਤ ਸਿੰਘ ਵਡਾਲਾ ਜੌਹਲ ਨੇ ਸੰਬੋਧਨ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਜਿੰਦਰ ਸਿੰਘ ,ਸੁਰਜੀਤ ਸਿੰਘ,ਭੁਪਿੰਦਰ ਸਿੰਘ ਸੂਏਵਾਲਾ ਤੀਰਥ ਪੁਰਾ ਅਤੇ ਮਨਜੀਤ ਸਿੰਘ ਨੰਬਰਦਾਰ,ਨਛੱਤਰ ਸਿੰਘ,ਅਤੇ ਬਲਜੀਤ ਸਿੰਘ ਵਡਾਲਾ ਜੌਹਲ ਆਦਿ ਹਾਜਰ ਸਨ।
ਵੱਲੋਂ ; ਕਾ ਲੱਖਬੀਰ ਸਿੰਘ ਨਿਜਾਮ ਪੁਰ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।