ਕਰੋਨਾ ਦੇ ਲੱਛਣ ਹੋਣ ਤੇ ਅਣਗਹਿਲੀ ਨਾ ਕਰੋ ਤੁਰੰਤ ਟੈਸਟ ਕਰਵਾਉ :ਡੀ ਸੀ ।
August 28th, 2020 | Post by :- | 77 Views
—- ਕਰੋਨਾ ਦੇ ਲੱਛਣ ਹੋਣ ਤੇ ਅਣਗਹਿਲੀ ਨਾ ਕਰੋਂ, ਤਰੁੰਤ ਕਰਵਾਓ ਕੋਵਿਡ-19 ਦਾ ਟੈਸਟ-ਡਿਪਟੀ ਕਮਿਸ਼ਨਰ
—-ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਕਰੋਂ ਪਾਲਣਾ
ਅੰਮ੍ਰਿਤਸਰ, 28 ਅਗਸਤ (  ਕੁਲਜੀਤ ਸਿੰਘ      ) ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਕੋਰੋਨਾ ਮਹਾਮਾਰੀ ਤੋ ਬਚਾਉਣ ਲਈ ਹਰ ਤਰਾਂ ਦੇ ਉਪਰਾਲੇ ਕਰ ਰਹੀ ਹੈ ਅਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਸਰਕਾਰ ਵਲੋ ਦਿੱਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੀਏ ਤਾਂ ਜੋ ਇਸ ਮਹਾਮਾਰੀ ਤੋ ਬੱਚਿਆ ਜਾ ਸਕੇ।
 ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਕਰੀਬ 5-6 ਮਹੀਨਿਆਂ ਤੋਂ ਅਸੀਂ ਸਾਰੇ ਕਰੋਨਾ ਵਾਈਰਸ ਨਾਲ ਇੱਕ ਜੰਗ ਲੜ ਰਹੇ ਹਾਂ ਅਤੇ ਇਸ ਜੰਗ ਵਿੱਚ ਅਸੀਂ ਤੱਦ ਹੀ ਫਤਿਹ ਪਾ ਸਕਦੇ ਹਾਂ ਜਦ ਅਸੀਂ ਸਰਕਾਰ ਵੱਲੋਂ ਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਾਂਗੇ। ਸ: ਖਹਿਰਾ ਨੇ ਕਿਹਾ ਕਿ ਪਿਛਲੇ ਕਾਫੀ ਦਿਨਾਂ ਤੋ ਅੰਮ੍ਰਿਤਸਰ ਵਿਚ ਕਰੋਨਾ ਵਾਇਰਸ ਦੇ ਵੱਧਣ ਕਰਕੇ ਪਾਜਟਿਵ ਮਰੀਜਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ,ਜਿਸ ਦੇ ਅਸ਼ੀ ਖੁਦ ਜਿੰਮੇਵਾਰ ਹਾਂ। ਉਨਾਂ ਕਿਹਾ ਕਿ ਸਾਡੀ ਸੁਰੱਖਿਆ ਲਈ ਸਿਹਤ ਵਿਭਾਗ ਵੱਲੋਂ ਅਤੇ ਪੰਜਾਬ ਸਰਕਾਰ ਦੇ ਚਲਾਏ ਜਾ ਰਹੇ ਮਿਸ਼ਨ ਫਤਿਹ ਅਧੀਨ ਜੋ ਹਦਾਇਤਾਂ ਸਾਨੂੰ ਦਿੱਤੀਆਂ ਜਾ ਰਹੀਆਂ ਹਨ ਉਨਾਂ ਦੀ ਪਾਲਣਾ ਕਰੀਏ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਰੋਨਾ ਦੇ ਲੱਛਣ ਹੋਣ ਤੇ ਅਣਗਹਿਲੀ ਨਹੀ ਕਰਨੀ ਚਾਹੀਦੀ ਸਗੋ ਉਸੇ ਹੀ ਸਮੇ ਆਪਣਾ ਕੋਵਿਡ-19 ਦਾ ਟੈਸਟ ਕਰਵਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਟੈਸਟ ਕਰਾ ਕੇ ਜਿਥੇ ਅਸੀ ਆਪਣੇ ਆਪ ਨੂੰ ਸੁਰੱਖਿਅਤ ਕਰਾਂਗੇ,ਉਥੇ ਆਪਣੇ ਪਰਿਵਾਰ ਨੂੰ ਵੀ ਸੁਰੱਖਿਅਤ ਕਰ ਸਕਾਂਗੇ।
ਉਨਾਂ ਕਿਹਾ ਕਿ ਮਾਸਕ ਸਾਡੀ ਸੁਰੱਖਿਆ ਲਈ ਬਹੁਤ ਲਾਜਮੀ ਹੈ ਕਿਉਕਿ ਇਕੱਲਾ ਮਾਸਕ ਪਾਉਂਣ ਨਾਲ ਹੀ ਅਸੀਂ ਕਰੋਨਾ ਵਾਈਰਸ ਤੋਂ ਕਰੀਬ 80 ਪ੍ਰਤੀਸ਼ਤ ਸੁਰੱਖਿਅਤ ਹੋ ਜਾਂਦੇ ਹਾਂ ਪਰ ਦੇਖਣ ਵਿੱਚ ਆਇਆ ਹੈ ਕਿ ਕੂਝ ਲੋਕ ਮਾਸਕ ਪਾਉਂਣਾ ਇੰਨਾ ਜਰੂਰੀ ਨਹੀਂ ਸਕਝਦੇ ਅਗਰ ਮਾਸਕ ਦਾ ਪ੍ਰਯੋਗ ਕਰਦੇ ਵੀ ਹਨ ਤਾਂ ਆਪਣੇ ਗਲੇ ਵਿਚ ਲਟਕਾ ਲੈਦੇ ਹਨ ਜੋ ਕਿ ਠੀਕ ਨਹੀ ਹੈ।  ਉਨਾਂ ਕਿਹਾ ਕਿ ਜਦ ਤੱਕ ਅਸੀਂ ਮਾਸਕ ਅਪਣੀ ਜਿਮੇਦਾਰੀ ਨਾਲ ਨਹੀਂ ਪਾਵਾਂਗੇ ਤੱਦ ਤੱਕ ਅਸੀਂ ਕਰੋਨਾ ਦੇ ਵਿਸਥਾਰ ਤੇ ਰੋਕ ਨਹੀਂ ਲਗਾ ਸਕਾਂਗੇ। ਇਸ ਤੋਂ ਇਲਾਵਾ ਵਾਈਰਸ ਦੇ ਪ੍ਰਸਾਰ ਨੂੰ ਰੋਕਣ ਦੇ ਲਈ ਸਮਾਜਿੱਕ ਦੂਰੀ ਬਣਾਈ ਰੱਖਣਾ ਅਤਿ ਲਾਜਮੀ ਹੈ। ਇਸ ਲਈ ਸਾਨੂੰ ਆਪਸ ਵਿੱਚ ਸਮਾਜਿੱਕ ਦੂਰੀ ਬਣਾਈ ਰੱਖਣੀ ਹੈ ਅਤੇ ਭੀੜ ਵਾਲੇ ਸਥਾਨਾਂ ਤੋਂ ਦੂਰ ਰਹਿਣਾ ਹੈ। ਉਨਾਂ ਕਿਹਾ ਕਿ ਜਦ ਤੱਕ ਅਸੀਂ ਪੂਰੀ ਤਰਾਂ ਨਾਲ ਜਾਗਰੂਕ ਨਹੀਂ ਹੋਵਾਂਗੇ ਤਦ ਤੱਕ ਅਸੀਂ ਕਰੋਨਾ ਵਾਈਰਸ ਤੋਂ ਸੁਰੱਖਿਅਤ ਨਹੀਂ ਹੋ ਸਕਦੇ।
ਉਨਾਂ ਕਿਹਾ ਕਿ ਸਰਕਾਰ ਵੱਲੋਂ ਜੋ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਉਹ ਸਾਡੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਦਿੱਤੀਆਂ ਜਾ ਰਹੀਆਂ ਹਨ ਆਓ ਮਿਲਕੇ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਕਾਮਯਾਬ ਕਰੀਏ ਅਤੇ ਅੰਮ੍ਰਿਤਸਰ  ਨੂੰ ਕਰੋਨਾ ਤੋਂ ਮੁਕਤ ਬਣਾਈਏ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।