ਪਟਵਾਰੀ ਅਤੇ ਕਾਨੂੰਗੋ ਦੀ ਤਰੱਕੀ।ਦੇ ਹੱਕਾਂ ਲਈ ਹਰ ਸੰਘਰਸ਼ ਲਈ ਤਿਆਰ ਹਾਂ :ਨਿਰਮਲਜੀਤ ਬਾਜਵਾ ।
August 24th, 2020 | Post by :- | 273 Views
ਪਟਵਾਰੀ/ਕਾਨੂੰਗੋ ਦੀ ਤਰੱਕੀ ਦੇ ਹੱਕਾਂ ਤੇ ਲ਼ੲੀ ਹਰ ਸੰਘਰਸ਼ ਲੲੀ ਤਿਅਾਰ ਹਾਂ -ਨਿਰਮਲਜੀਤ ਬਾਜਵਾ
ਜੰਡਿਆਲਾ ਗੁਰੂ ਕੁਲਜੀਤ ਸਿੰਘ
ਅੱਜ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੇ  ਪ੍ਰਧਾਨ ਸ੍ਰ. ਨਿਰਮਲਜੀਤ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ ਕਿ ਜਿਸ ਵਿੱਚ ਨਾਇਬ ਤਹਿਸੀਲਦਾਰ ਦੀ ਪ੍ਰਮੋਸ਼ਨ ਕਲੈਰੀਕਲ ਸਟਾਫ ਦੀ 3% ਤੋ ਵਧਾ ਕੇ 25% ਕੀਤਾ ਜਾ ਰਿਹਾ ਹੈ। ਬਾਜਵਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਵਿੱਚ 4716 ਪਟਵਾਰੀ ਅਤੇ 637 ਕਾਨੂੰਗੋ ਦੀਆ ਪੋਸਟਾਂ ਹਨ । ਪੰਜਾਬ ਵਿੱਚ ਲਗਭਗ 180 ਪੋਸਟਾਂ ਨਾਇਬ ਤਹਿਸੀਲਦਾਰਾਂ ਦੀਆਂ ਹਨ । ਜਿਸ ਵਿੱਚ 50% ਕਾਨੂੰਗੋ ਤੋ ਤਰੱਕੀ ਦੇ ਕੇ ਭਰੀਆ ਜਾਂਦੀਆ ਹਨ, 3% ਕਲੈਰੀਕਲ ਕੇਡਰ ਵਿੱਚੋਂ ਭਰੀਆ ਜਾਂਦੀਆਂ ਹਨ ਤੇ ਬਾਕੀ 47% ਨਾਇਬ ਤਹਿਸੀਲਦਾਰਾਂ ਦੀ ਸਿੱਧੀ ਭਰਤੀ ਕੀਤੀ ਜਾਂਦੀ ਹੈ । ਕਲੈਰੀਕਲ ਸਟਾਫ ਦੀਆਂ ਲਗਭਰ ਚਾਰ ਪ੍ਰਮੋਸ਼ਨਾ ਹੋ ਜਾਂਦੀਆਂ ਹਨ ਜਿਵੇਂ ਕਿ ਜੂਨੀਅਰ ਅਸਿਸਟੈਂਟ, ਸੀਨੀਅਰ ਅਸਿਸਟੈਂਟ ਸੁਪਰਡੈਂਟ ਗ੍ਰੇਡ-2, ਸੁਪਰਡੈਂਟ ਗਰੇਡ -1, ਤਹਿਸੀਲਦਾਰ , ਪੀ.ਸੀ.ਐਸ ਆਦਿ ਤੱਕ ਪਹੁੰਚ ਜਾਂਦੇ ਹਨ । ਜਦ ਕਿ ਪਟਵਾਰੀ ਤੋ ਕਾਨੂੰਗੋ ਬਣਨ ਲਈ 30 ਸਾਲ ਦਾ ਸਮਾਂ ਲੱਗ ਜਾਂਦਾ ਹੈ। ਭਾਵੇਂ ਕਿ ਕਾਨੂੰਗੋ ਦੀ ਸਿੱਧੀ ਭਰਤੀ ਬੰਦ ਹੋ ਗਈ ਹੈ 100% ਪਟਵਾਰੀ ਕਾਨੂੰਗੋ ਤੋ ਹੀ ਪ੍ਰਮੋਟ ਹੁੰਦੇ ਹਨ । ਕਾਨੂੰਗੋ ਦਾ ਤਜ਼ਰਬਾ ਮਹਿਕਮਾ ਮਾਲ ਦੇ ਸਾਰੇ ਕੰਮਾਂ ਤੋ ਹੁੰਦਾ ਹੈ, ਇਸ ਲਈ ਨਾਇਬ ਤਹਿਸੀਲਦਾਰ ਦੀ ਪ੍ਰਮੋਸ਼ਨ ਕਾਨੂੰਗੋ ਤੋ ਹੀ ਹੋਣੀ ਚਾਹੀਦੀ ਹੈ  ਸੋ ਸਮੁੱਚੇ ਪੰਜਾਬ ਦੇ ਪਟਵਾਰੀਆਂ ਅਤੇ ਕਾਨੂੰਗੋਆਂ ਦੀ ਪੰਜਾਬ ਸਰਕਾਰ ਤੋ ਪੁਰਜੋਰ ਮੰਗ ਹੈ ਕਿ ਨਾਇਬ ਤਹਿਸੀਲਦਾਰ ਦੀ ਪ੍ਰਮੋਸ਼ਨ 100% ਕਾਨੂੰਗੋਆਂ ਵਿੱਚੋਂ ਹੀ ਕੀਤੀ ਜਾਵੇ । ਜੇਕਰ ਪੰਜਾਬ ਸਰਕਾਰ ਨੇ ਇਸ ਮਾਮਲੇ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਸਮੇਂ ਦੀ ਰੈਵਨਿਊ ਪਟਵਾਰ ਯੂਨੀਅਨ ਪੰਜਾਬ ਅਤੇ ਕਾਨੂੰਗੋ ਐਸੋਸ਼ੀਏਸ਼ਨ ਪੰਜਾਬ ਜ਼ੋਰਦਾਰ ਸੰਘਰਸ਼ ਵਿੱਢ ਦੇਵੇਗੀ। ਜਿਸ ਦੀ ਜ਼ਿਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
 ਜਾਰੀ ਕਰਤਾ:-
ਨਿਰਮਲਜੀਤ ਸਿੰਘ ਬਾਜਵਾ ਪਰਧਾਨ ਦੀ ਰੈਵਨਿਊ ਕਾਨੰਗੋ ਐਸੋਸੀਏਸ਼ਨ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।