ਹਲਕਾ ਜੰਡਿਆਲਾ ਗੁਰੂ ਦੇ ਪਿੰਡ ਛਾਪਾ ਰਾਮ ਸਿੰਘ ਦਰਜਨਾਂ ਪਰਿਵਾਰ ਕਾਂਗਰਸ ਛੱਡ ਕੇ ਆਪ ਵਿੱਚ ਹੋਏ ਸ਼ਾਮਿਲ ।
August 19th, 2020 | Post by :- | 92 Views
ਹਲਕਾ ਜੰਡਿਆਲਾ ਗੁਰੂ ਦੇ ਪਿੰਡ ਛਾਪਾ ਰਾਮ ਸਿੰਘ ਦੇ ਦਰਜਨਾਂ ਪਰਿਵਾਰ ਕਾਂਗਰਸ ਛੱਡ ਕੇ ਆਪ ਵਿੱਚ ਹੋਏ ਸ਼ਾਮਿਲ ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਅੱਜ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਵਿਖੇ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਹਲਕੇ ਦੇ ਪਿੰਡ ਛਾਪਾ ਰਾਮ ਸਿੰਘ ਦੇ ਦਰਜਨਾਂ ਕਾਂਗਰਸੀ ਪਰਿਵਾਰ ਕਾਂਗਰਸ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਖਾਣ ਕੋਟ ਦੀ ਪ੍ਰੇਰਨਾ ਸਦਕਾ ਪਿੰਡ ਛਪਾ ਰਾਮ ਸਿੰਘ ਦੇ ਜੁਝਾਰੂ ਨੌਜਵਾਨ ਬਿਕਰਮ ਸਿੰਘ ਰਿੰਕੂ ਦੀ ਅਗਵਾਈ ਵਿੱਚ ਇਹਨਾਂ ਪਰਿਵਾਰਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ।
ਇਸ ਵੇਲੇ ਹਰਭਜਨ ਸਿੰਘ ਈਟੀਓ ਨੇ ਇਹਨਾਂ ਪਰਿਵਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਦੀ ਜਨਤਾ ਜਿੱਥੇ ਕਾਂਗਰਸ , ਅਕਾਲੀ ਭਾਜਪਾ ਗਠਜੋੜ ਵਰਗੀਆਂ ਰਿਵਾਇਤੀ ਪਾਰਟੀਆਂ ਦੀਆਂ ਲੋਕ ਮਾਰੂ ਨੀਤੀਆਂ ਨੂੰ ਨਕਾਰ ਚੁੱਕੀ ਹੈ ਉੱਥੇ ਨਾਲ ਦੀ ਨਾਲ ਆਮ ਆਦਮੀ ਪਾਰਟੀ ਦੀਆਂ ਲੋਕ ਹਿਤੂ ਨੀਤੀਆਂ ਤੋਂ ਉਤਸ਼ਾਹਿਤ ਹੈ ਜਿਸ ਦਾ ਨਮੂਨਾ ਦਿੱਲੀ ਦੀ ਕੇਜਰਵਾਲ ਸਰਕਾਰ ਦੇ ਕੰਮਾਂ ਤੋਂ ਜਨਤਾ ਵੇਖ ਚੁੱਕੀ ਹੈ। ਇਸ ਮੌਕੇ ਸੂਬੇਦਾਰ ਛਣਾਕ ਸਿੰਘ ਵਡਾਲਾ ਜੌਹਲ ਨੇ ਕਿਹਾ ਕਿ ਲੋਕ ਬੇਸਬਰੀ ਨਾਲ ਵਿਧਾਨ ਸਭਾ ਦੀਆਂ ਚੋਣਾਂ ਦਾ ਇੰਤਜਾਰ ਕਰ ਰਹੇ ਹਨ ਤਾਂ ਕੇ ਇਹਨਾਂ ਰਿਵਾਇਤੀ ਪਾਰਟੀਆਂ ਨੂੰ ਸਬਕ ਸਖਾ ਸਕਣ।
ਇਸ ਮੌਕੇ ਸਤਨਾਮ ਸਿੰਘ ਗਿੱਲ , ਰਣਜੀਤ ਸਿੰਘ ਵਡਾਲਾ ਜੌਹਲ ਤੋਂ ਇਲਾਵਾ ਜਰਨੈਲ ਸਿੰਘ , ਗੁਰਭਿੰਦਰ ਸਿੰਘ , ਅਰਸ਼ਦੀਪ ਸਿੰਘ , ਸ਼ੋਭ ਜੀਤ ਸਿੰਘ , ਗੁਰਪ੍ਰੀਤ ਸਿੰਘ, ਖੁਸ਼ਪ੍ਰੀਤ ਸਿੰਘ, ਜਗਵਿੰਦਰ ਸਿੰਘ, ਸੇਵਾ ਸਿੰਘ , ਅੰਮ੍ਰਿਤਪਾਲ ਸਿੰਘ ਆਦਿ ਹਾਜ਼ਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।