ਤਰਨਤਾਰਨ ਪੁਲਿਸ ਵੱਲੋਂ ਹੁਣ ਤੱਕ 82 ਨਸ਼ਾ ਤਸਕਰਾਂ ਦੀ ਜਾਇਦਾਦ ਕੀਤੀ ਫਰੀਜ਼ ,ਜਿਸਦੀ ਕੁੱਲ ਕੀਮਤ 100 ਕਰੋੜ 21 ਲੱਖ 19 ਹਜ਼ਾਰ 521 ਰੁਪਏ ਹੈ
August 17th, 2020 | Post by :- | 187 Views

 

———-
 ਤਰਨ ਤਾਰਨ ਪੁਲਿਸ ਵੱਲੋਂ ਹੁਣ ਤੱਕ 82 ਨਸ਼ਾ ਤਸਕਰਾ ਦੀ ਜਾਇਦਾਦ ਫਰੀਜ਼ ਕੀਤੀ ਗਈ ਹੈ ਜਿਸ ਦੀ ਕੁੱਲ ਕੀਮਤ 100 ਕਰੋੜ 21 ਲੱਖ 19 ਹਜ਼ਾਰ 521 ਰੁਪਏ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਜ੍ਹਿਲਾ ਤਰਨ ਤਾਰਨ ਪੁਲਿਸ ਵੱਲੋਂ ਮਿਤੀ 17-08-2020 ਨੂੰ  02 ਨਸ਼ਾ ਤਸਕਰਾਂ ਦੀ ਜਾਇਦਾਦ ਫਰੀਜ਼ ਕੀਤੀ ਗਈ ਹੈ ਜਿਸ ਦੀ ਕੁੱਲ ਕੀਮਤ 07 ਕਰੋੜ 61 ਲੱਖ 10 ਹਜ਼ਾਰ 975 ਰੁਪਏ ਬਣਦੀ ਹੈ।
               ਮਾਨਯੋਗ ਸ੍ਰੀ ਧਰੂਮਨ ਐਚ. ਨਿੰਬਾਲੇ ਆਈ.ਪੀ.ਐਸ ਐਸ.ਐਸ.ਪੀ ਸਾਹਿਬ ਤਰਨ ਤਾਰਨ ਜੀ ਵੱਲੋ ਨਸ਼ਿਆ ਦੇ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਜ੍ਹਿਲਾ ਤਰਨ ਤਾਰਨ ਪੁਲਿਸ ਵੱਲੋਂ ਹਰਦੇਵ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਸ਼ੇਰੋਂ ਥਾਣਾ ਸਰਹਾਲੀ  ਦੀ ਜਾਇਦਾਦ ਨੂੰ ਫਰੀਜ਼ ਕੀਤਾ ਗਿਆ ਹੈ ਜਿਸ ਦਾ ਇੱਕ ਪੈਲੇਸ (ਪੈਲੇਸ ਰਾਇਲ ਅਮਰੀਨ) ਫਰੀਜ਼ ਕੀਤਾ ਗਿਆ ।ਜਿਸ ਦੀ ਕੀਮਤ 05 ਕਰੋੜ 70 ਲੱਖ  ਰੁਪਏ ਬਣਦੀ ਹੈ ਅਤੇ ਇਸ ਦੀ 61 ਲੱਖ 16 ਹਜ਼ਾਰ ਰੁਪਏ ਡਰੱਗ ਮਨੀ ਫਰੀਜ਼ ਕੀਤੀ ਗਈ ਹੈ । ਜਿਸ ਦੀ ਕੁੱਲ ਫਰੀਜ਼ ਕੀਤੀ ਜਾਇਦਾਦ ਦੀ ਕੁੱਲ ਕੀਮਤ 06 ਕਰੋੜ 31 ਲੱਖ 16 ਹਜ਼ਾਰ  ਰੁਪਏ ਬਣਦੀ ਹੈ ਅਤੇ ਥਾਣਾ ਸਰਹਾਲੀ ਦੀ ਹੱਦ ਵਿੱਚ ਪੈਂਦੇ ਨਸ਼ਾ ਤਸਕਰ ਅਵਤਾਰ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਸ਼ੇਰੋਂ ਥਾਣਾ ਸਰਹਾਲੀ ਦੀ ਜਾਇਦਾਦ ਨੂੰ ਫਰੀਜ਼ ਕੀਤਾ ਗਿਆ ਹੈ ਜਿਸ ਦਾ ਇੱਕ ਰਿਹਾਇਸ਼ੀ ਘਰ ਫਰੀਜ਼ ਕੀਤਾ ਗਿਆ ।ਜਿਸ ਦੀ ਕੀਮਤ 61 ਲੱਖ 45 ਹਜ਼ਾਰ 600 ਰੁਪਏ ਬਣਦੀ ਹੈ,ਇਸ ਦੀ 25 ਕਨਾਲਾਂ 01 ਮਰਲੇ ਜਮੀਨ ਫਰੀਜ਼ ਕੀਤੀ ਗਈ ਹੈ।ਜਿਸ ਦੀ ਕੀਮਤ 59 ਲੱਖ 49 ਹਜ਼ਾਰ 375 ਰੁਪਏ ਬਣਦੀ ਹੈ।ਇਸ ਦੇ ਇੱਕ ਪਲਾਟ ਨੂੰ ਫਰੀਜ਼ ਕੀਤਾ ਗਿਆ ਹੈ।ਜਿਸ ਦੀ ਕੀਮਤ 09 ਲੱਖ ਰੁਪਏ ਬਣਦੀ ਹੈ।ਜਿਸ ਦੀ ਕੁੱਲ ਫਰੀਜ਼ ਕੀਤੀ ਜਾਇਦਾਦ ਦੀ ਕੁੱਲ ਕੀਮਤ 01 ਕਰੋੜ 29 ਲੱਖ 94 ਹਜ਼ਾਰ 975 ਰੁਪਏ ਬਣਦੀ ਹੈ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।