ਪਿੰਡ ਜਾਣੀਆਂ ਦੇ ਡੇਰੇ ਤੇ ਰਹਿੰਦੇ ਕਿਸਾਨ ਦੇ ਘਰ ਚੋਰਾਂ ਨੇ ਲਗਾਈ ਸੰਨ ,ਨਗਦੀ ਅਤੇ ਜ਼ੇਵਰ ਤੇ ਕੀਤਾ ਹੱਥ ਸਾਫ਼ ।
August 16th, 2020 | Post by :- | 458 Views

ਡੇਰੇ ‘ਤੇ ਰਹਿੰਦੇ ਕਿਸਾਨ ਦੇ ਘਰ ਚੋਰਾਂ ਲਗਾਈ ਸੰਨ , ਨਕਦੀ ਅਤੇ ਜੇਵਰ ਉਪਰ ਕੀਤਾ ਹੱਥ ਸਾਫ।

ਜੰਡਿਆਲਾ ਗੁਰੂ, 16 ਅਗਸਤ ਕੁਲਜੀਤ ਸਿੰਘ
ਥਾਣਾ ਜੰਡਿਆਲਾ ਗੁਰੂ ਅਧੀਨ ਆਉਂਦੇ ਪਿੰਡ ਜਾਣੀਆਂ ਦੀ ਇਕ ਬਹਿਕ ਉਪਰ ਰਹਿੰਦੇ ਕਿਸਾਨ ਦੇ ਘਰ ਬੀਤੀ ਰਾਤ ਚੋਰਾਂ ਵੱਲੋਂ ਸੰਨ ਲਗਾ ਕੇ ਚੋਰੀ ਕੀਤੀ ਗਈ ਅਤੇ ਕਿਸਾਨ ਦੇ ਲੱਖਾਂ ਰੁਪਏ ਅਤੇ ਸੋਨੇ ਚਾਂਦੀ ਦੇ ਗਹਿਣੇ ਚੋਰੀ ਕਰ ਲੈ ਗਏ।ਇਸ ਬਾਰੇ ਜਾਣਕਾਰੀ ਦਿੰਦਿਆਂ ਕਿਸਾਨ ਪਰਿਵਾਰ ਦੇ ਮੁਖੀ ਸੁੱਚਾ ਸਿੰਘ ਪੁੱਤਰ ਤਾਰਾ ਸਿੰਘ ਨੇ ਦੱਸਿਆ ਉਹ ਸਾਰਾ ਪਰਿਵਾਰ ਰਾਤ ਖਾਣਾ ਖਾ ਕੇ ਆਪਣੇ ਘਰ ਦੇ ਵਿਹੜੇ ਵਿੱਚ ਸੌਂ ਗਏ ਅਤੇ ਸਵੇਰੇ ਤੜਕੇ ਪੰਜ ਵਜੇ ਉੱਠੇ ਤਾਂ ਵੇਖਿਆ ਕਿ ਘਰ ਦੇ ਕਮਰਿਆਂ ਦਾ ਸਾਮਾਨ ਖਿੱਲਰਿਆ ਹੋਇਆ ਹੈ ਅਤੇ ਇੱਕ ਕਮਰੇ ਵਿੱਚ ਗਲੀ ਵਾਲੇ ਪਾਸਿਓਂ ਬਾਰੀ ਦੇ ਥੱਲੇ ਸੰਨ ਲੱਗੀ ਹੋਈ ਹੈ।ਉਨ੍ਹਾਂ ਦੱਸਿਆ ਚੋਰ ਕਮਰੇ ਵਿੱਚ ਸੰਨ ਲਗਾ ਕੇ ਕਮਰੇ ਵਿੱਚ ਪਏ ਟਰੰਕ ਚੁੱਕ ਕੇ ਨੇੜੇ ਦੇ ਖੇਤਾਂ ਵਿੱਚ ਲੈ ਗਏ ਅਤੇ ਉੱਥੇ ਟਰੰਕਾਂ ਦੇ ਤਾਲੇ ਤੋੜ ਕੇ ਵਿੱਚ ਪਈ ਨਕਦੀ ਕਰੀਬ ਪੰਜ ਲੱਖ ਰੁਪਏ ਅਤੇ ਸੋਨੇ ਚਾਂਦੀ ਦੇ ਗਹਿਣੇ ਚੋਰੀ ਕਰਕੇ ਲੈ ਗਏ।ਘਰ ਦੇ ਮੁਖੀ ਮੁਤਾਬਕ ਚੋਰ ਕਰੀਬ ਰਾਤ ਬਾਰਾਂ ਵਜੇ ਤੋਂ ਬਾਅਦ ਘਰ ਵਿੱਚ ਦਾਖਲ ਹੋਏ ਹੋਣਗੇ, ਕਿਉਂਕਿ ਉਹ ਸਾਰਾ ਪਰਿਵਾਰ ਉਸ ਵੇਲੇ ਡੂੰਘੀ ਨੀਂਦ ਵਿੱਚ ਸੋ ਰਿਹਾ ਸੀ।ਉਨ੍ਹਾਂ ਨੂੰ ਇਸ ਬਾਰੇ ਕੋਈ ਵੀ ਪਤਾ ਨਹੀਂ ਲੱਗ ਸਕਿਆ।ਸਵੇਰੇ ਤੜਕਸਾਰ ਉਨ੍ਹਾਂ ਵੱਲੋਂ ਜੰਡਿਆਲਾ ਗੁਰੂ ਪੁਲੀਸ ਚੌਕੀ ਵਿੱਚ ਸੂਚਨਾ ਦਿੱਤੀ ਗਈ ਅਤੇ ਚੌਂਕੀ ਇੰਚਾਰਜ ਏਐਆਈ ਤਰਸੇਮ ਸਿੰਘ ਆਪਣੀ ਪੁਲੀਸ ਪਾਰਟੀ ਨਾਲ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਛਾਣਬੀਨ ਕਰਨ ਤੇ ਪਤਾ ਲੱਗਾ ਕਿ ਘਰ ਦੇ ਨੇੜੇ ਦੇ ਖੇਤਾਂ ਵਿੱਚ ਚੋਰਾਂ ਵੱਲੋਂ ਟਰੰਕ ਲਿਜਾ ਕੇ ਤੋੜੇ ਗਏ ਹਨ ਅਤੇ ਵਿੱਚ ਪਈ ਨਕਦੀ ਅਤੇ ਜੇਵਰ ਚੋਰੀ ਕਰ ਲੈ ਗਏ ਹਨ।ਇਸ ਬਾਰੇ ਚੌਕੀ ਇੰਚਾਰਜ ਨੇ ਕਿਹਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲੀਸ ਬਰੀਕੀ ਨਾਲ ਛਾਣਬੀਣ ਕਰ ਰਹੀ ਹੈ। ਉਨ੍ਹਾਂ ਕਿਹਾ ਫੋਰੈਂਸਿਕ ਟੀਮ ਨੂੰ ਵੀ ਇਤਲਾਹ ਦੇ ਦਿੱਤੀ ਗਈ ਹੈ ਅਤੇ ਬਹੁਤ ਜਲਦ ਹੀ ਪੁਲੀਸ ਚੋਰਾਂ ਨੂੰ ਕਾਬੂ ਕਰ ਲਵੇਗੀ।
ਕੈਪਸ਼ਨ:-ਘਰ ਵਿੱਚ ਚੋਰਾਂ ਵੱਲੋਂ ਲਗਾਈ ਗਈ ਸਨ ਅਤੇ ਖੇਤਾਂ ਵਿੱਚ ਪਏ ਸਾਮਾਨ ਦੀ ਜਾਂਚ ਕਰਦੇ ਹੋਏ ਪੁਲੀਸ ਅਧਿਕਾਰੀ ਅਤੇ ਪਿੰਡ ਦੇ ਲੋਕ।-ਫੋਟੋ:ਬੇਦੀ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।