ਕਿਸਾਨ ਮਜਦੂਰ ਵਿਰੋਧੀ ਆਰਡੀਨੈਂਸ ਸਰਕਾਰ ਵਾਪਿਸ ਲਵੇ :ਕਾਮਰੇਡ ।
August 16th, 2020 | Post by :- | 278 Views
ਕਿਸਾਨ ਮਜਦੂਰ ਵਿਰੋਧੀ ਆਰਡੀਨੈਸਾਂ ਨੂੰ ਸਰਕਾਰ ਵਾਪਸ ਲਵੇ:ਕਾਮਰੇਡ
ਰੋਸ ਵੱਜੋਂ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ
ਜੰਡਿਆਲਾ ਗੁਰੂ, 16 ਅਗਸਤ ਕੁਲਜੀਤ ਸਿੰਘ
ਭਾਰਤੀ ਕਮਿਊਨਿਸਟ ਪਾਰਟੀ ਅੰਮਿ੍ਰਤਸਰ ਵੱਲੋਂ ਅੱਜ 15 ਅਗਸਤ ਅਜ਼ਾਦੀ ਦਿਵਸ ਉੱਪਰ ਕਿਸਾਨ ਮਜਦੂਰ ਵਿਰੋਧੀ ਆਰਡੀਨੈਸਾਂ ਅਤੇ ਬਿਜਲੀ ਐਕਟ 2020 ਨੂੰ ਵਾਪਿਸ ਲੈਣ ਸਬੰਧੀ ਅੱਡਾ ਖਜਾਲਾ ਵਿਖੇ ਕੇਂਦਰ ਸਰਕਾਰ ਦਾ ਪੁੱਤਲਾ ਫੂਕਿਆ ਗਿਆ।ਇਸ ਬਾਰੇ ਜਾਣਕਾਰੀ ਦਿੰਦਿਆਂ ਕਾਮਰੇਡ ਲੱਖਬੀਰ ਸਿੰਘ ਨਿਜਾਮਪੁਰ ਨੇ ਦੱਸਿਆ ਅੱਜ ਬਲਾਕ ਤਰਸਿੱਕਾ ਦੇ ਸਾਥੀਆਂ ਦੀ ਮੀਟਿੰਗ ਕਾਮਰੇਡ ਮੰਗਲ ਸਿੰਘ ਖਜਾਲਾ ਦੀ ਪ੍ਰਧਾਨਗੀ ਹੇਠ ਹੋਈ।ਇਸ ਮੀਟਿੰਗ ਅੰਦਰ ਕੇਂਦਰ ਸਰਕਾਰ ਵੱਲੋਂ ਪਿਛਲੇ ਸਮੇਂ ਜਾਰੀ ਕੀਤੇ ਕਿਸਾਨ ਮਜਦੂਰ ਵਿਰੋਧੀ ਆਰਡੀਨੈਸਾਂ ਅਤੇ ਬਿਜਲੀ ਐਕਟ 2020 ਨੂੰ ਵਾਪਿਸ ਲੈਣ ਦੀ ਮੰਗ ਕੀਤੀ ਗਈ।ਉਨਹਾਂ ਕਿਹਾ ਪੰਜਾਬ ਸਰਕਾਰ ਵੱਲੋਂ ਮੋਨਟੇਕ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਕਮੇਟੀ ਵੱਲੋਂ ਦਿੱਤੀ ਗਈ ਰਿਪੋਰਟ ਨੂੰ ਕੇਂਦਰ ਸਰਕਾਰ ਦੇ ਕਾਲੇ ਆਰਡੀਨੈਸਾਂ ਦੀ ਕਾਪੀ ਦੱਸਿਆ।ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਜੇਕਰ ਇਸ ਰਿਪੋਰਟ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬ ਸਰਕਾਰ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਵੇਗਾ।ਮੀਟਿੰਗ ਨੇ ਮਤਾ ਪਾਸ ਕਰਕੇ ਇਸ ਬਲਾਕ ਦੇ ਪਿੰਡ ਮੁੱਛਲਾਂ ਅੰਦਰ ਅਤੇ ਹੋਰ ਥਾਵਾਂ ਉੱਪਰ ਨਜ਼ਾਇਜ ਸ਼ਰਾਬ ਕਾਰਨ ਹੋਈਆਂ ਮੌਤਾਂ  ਅਤੇ ਇਸ ਨਜਾਇਜ਼ ਧੰਦਾ ਕਰਨ ਵਾਲਿਆਂ ਖਿਲਾਫ ਹਾਈਕੋਰਟ ਦੇ ਜੱਜ ਕੋਲੋਂ ਇਨਕੁਆਰੀ ਕਰਵਾ ਕੇ ਦੋਸ਼ੀਆਂ ਨੂੰ ਸਜਾਵਾ ਦੇਣ ਦੀ ਮੰਗ ਕੀਤੀ ਗਈ।ਮੀਟਿੰਗ ਨੂੰ ਜ਼ਿਲ੍ਹਾ ਸਕੱਤਰ ਕਾਮਰੇਡ ਲੱਖਬੀਰ ਸਿੰਘ ਨਿਜਾਮ ਪੁਰ, ਗੁਰਭੇਜ ਸਿੰਘ ਸੈਦੋਲੇਲ, ਮਾਸਟਰ ਅਜਾਦ ਸਿੰਘ ਮਹਿਤਾ ਅਤੇ ਪ੍ਰਕਾਸ਼ ਸਿੰਘ ਕੈਰੋਨੰਗਲ ਨੇ ਸੰਬੋਧਨ ਕੀਤਾ।ਮੀਟਿੰਗ ਤੋਂ ਬਾਅਦ ਅੱਡਾ ਖਜਾਲਾ ਵਿਖੇ ਕੇਂਦਰ ਸਰਕਾਰ ਦਾ ਪੁੱਤਲਾ ਫੂਕਿਆ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ, ਨਰਿੰਦਰ ਸਿੰਘ, ਬੂਟਾ ਸਿੰਘ, ਕੁਲਦੀਪ ਸਿੰਘ, ਗਿਆਨ ਸਿੰਘ, ਸੁੱਚਾ ਸਿੰਘ, ਸਵਿੰਦਰ ਸਿੰਘ, ਜੱਸਾ ਸਿੰਘ ਆਦਿ ਮੌਜੂਦ ਸਨ।
ਕੈਪਸ਼ਨ:-ਕਮਿਊਨਿਸਟ ਪਾਰਟੀ ਦੇ ਸਾਥੀ ਸਰਕਾਰ ਦਾ ਪੁਤਲਾ ਫੂਕਦੇ ਹੋਏ।-

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।