ਪੁਰਾਣੀ ਰੰਜਿਸ਼ ਦੇ ਚੱਲਦਿਆਂ ਪਿੰਡ ਧਾਰੜ ਵਿੱਚ ਕੀਤਾ ਜਾਨਲੇਵਾ ਹਮਲਾ ,7 ਨਾਮਜ਼ਦ ।
August 16th, 2020 | Post by :- | 126 Views
 ਪੁਰਾਣੀ ਰੰਜਿਸ਼ ਦੇ ਚੱਲਦਿਆਂ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ ,7 ਨਾਮਜ਼ਦ ।

ਜੰਡਿਆਲਾ ਗੁਰੂ ਕੁਲਜੀਤ ਸਿੰਘ
ਜੰਡਿਆਲਾ ਗੁਰੂ ਦੇ ਨਜ਼ਦੀਕ ਪੈਂਦੇ ਪਿੰਡ ਧਾਰੜ ਵਿੱਚ ਪੁਰਾਣੀ ਰੰਜਿਸ਼ ਚਲਦਿਆ ਜਾਨਲੇਵਾ ਹਮਲਾ ਕਰਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ।ਪ੍ਰਿੰਸਪਾਲ ਪੁੱਤਰ ਸਰਬਜੀਤ ਸਿੰਘ ਨਿਵਾਸੀ ਪਿੰਡ ਧਾਰੜ ਨੇ ਦੱਸਿਆ ਕਿ  ਕੱਲ ਸਵੇਰੇ 8.45 ਵੱਜੇ ਦੇ ਕਰੀਬ ਉਹ ਆਪਣੇ ਘਰ ਤੋਂ ਚਾਚੇ ਦੇ ਘਰ ਨੂੰ ਜਾ ਰਿਹਾ ਸੀ ।ਤਾਂ ਰਸਤੇ ਵਿੱਚ ਦੋਸ਼ੀ ਹਰਪ੍ਰੀਤ ਸਿੰਘ ਨੇ ਉਸਦਾ ਰਸਤਾ ਰੋਕ ਕੇ ਦਾਤਰ ਨਾਲ ਵਾਰ ਕੀਤੇ  ਤੇ ਲਲਕਾਰਾ ਮਾਰ ਕੇ ਸਾਥੀਆਂ ਨੂੰ ਕਿਹਾ ਕਿ ਫੜ ਲਓ ਇਸਨੂੰ ਮਜ਼ਾ ਚਖਾ ਦਿਓ ।ਇਸਦੇ ਸਾਥੀ ਵੀ  ਮੈਨੂੰ ਮਾਰਦੇ ਰਹੇ ਤੇ ਮੈਂ ਜ਼ਮੀਨ ਤੇ ਡਿੱਗ ਪਿਆ ।ਇਸਦੇ ਸਾਥੀਆਂ ਨੇ ਕਿਹਾ ਕਿ ਮਾਰ ਦਿੱਤਾ ਮਾਰ ਦਿੱਤਾ ।ਮੇਰੇ ਰੌਲਾ ਪਾਉਣ ਤੇ ਭਰਾ ਜਦੋ ਆਇਆ ਤਾਂ ਉਕਤ ਦੋਸ਼ੀ ਹਥਿਆਰਾਂ ਸਮੇਤ ਫਰਾਰ ਹੋ ਗਿਆ ।ਇਸਨੂੰ ਇਲਾਜ ਲਈ ਸਰਕਾਰੀ ਹਸਪਤਾਲ ਮਾਨਾਂਵਾਲਾ ਵਿੱਖੇ ਦਾਖਿਲ ਕਰਵਾਇਆ ਗਿਆ ।ਜਿੱਥੇ ਉਸਦੀ ਹਾਲਤ ਗੰਭੀਰ ਹੋਣ ਕਰਕੇ ਉਸਨੂੰ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਦਾਖਿਲ ਕਰਵਾਇਆ ਗਿਆ ।ਪੁਲਿਸ ਚੌਕੀ ਇੰਚਾਰਜ ਜੰਡਿਆਲਾ ਗੁਰੂ ਇੰਚਾਰਜ ਏ ਐਸ ਆਈ ਤਰਸੇਮ ਸਿੰਘ ਨੇ ਦੱਸਿਆ ਕਿ ਮੁਦਈ ਦੇ ਬਿਆਨ ਤੇ ਦੋਸ਼ੀ ਹਰਪ੍ਰੀਤ ਸਿੰਘ ਪੁੱਤਰ ਪ੍ਰੀਤਮ ਸਿੰਘ ,ਜਸਪ੍ਰੀਤ ਸਿੰਘ ਪੁੱਤਰ ਹਰਪ੍ਰੀਤ ਸਿੰਘ ,ਸਤਨਾਮ ਸਿੰਘ ਪੁੱਤਰ ਤਾਰਾ ਸਿੰਘ ,ਗੁਰਸ਼ੇਰ ਸਿੰਘ ਪੁੱਤਰ ਦਿਲਬਾਗ ਸਿੰਘ ,ਮਲਕੀਤ ਸਿੰਘ ਪੁੱਤਰ ਬਿੱਟੂ ,ਮੰਨਾ ਪੁੱਤਰ ਭਿੰਦਾ ,ਸੰਨੀ ਪੁੱਤਰ ਸਤਨਾਮ ਸਿੰਘ ਸਾਰੇ ਨਿਵਾਸੀ ਪਿੰਡ ਧਾਰੜ ਥਾਣਾ ਜੰਡਿਆਲਾ ਗੁਰੂ ਅਤੇ 2 ਅਣਪਛਾਤੇ ਖਿਲਾਫ ਧਾਰਾ 307 ,341 ,323,324,148,149 ਆਈ ਪੀ ਸੀ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।ਦੋਸ਼ੀਆਂ ਨੂੰ ਫੜਨ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।