ਸਫਾਈ ਕਰਮਚਾਰੀ ਨਾਲ ਹੋਈ ਕੁੱਟਮਾਰ ਦਾ ਮਾਮਲਾ ਪੁੱਜਿਆ ਸਫ਼ਾਈ ਕਮਿਸ਼ਨ ਕੋਲ ਦੋਸ਼ੀਆਂ ਵਿਰੁੱਧ ਹੋਵੇਗੀ ਸ਼ਖ਼ਤ ਕਾਰਵਾਈ – ਇੰਦਰਜੀਤ ਸਿੰਘ ਰਾਏਪੁਰ
August 16th, 2020 | Post by :- | 89 Views

ਤਰਨਤਾਰਨ ਅਗਸਤ (ਮਨਬੀਰ ਸਿੰਘ ਧੁਲਕਾ)  ਤਰਨਤਾਰਨ ਵਿਖੇ ਸਫਾਈ ਕਰਮਚਾਰੀ ਨਾਲ ਕੁੱਟਮਾਰ ਦਾ ਮਾਮਲਾ ਉਸ ਸਮੇਂ ਭਖ ਗਿਆ ਜਦੋਂ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਮੈਂਬਰ ਇੰਦਰਜੀਤ ਸਿੰਘ ਰਾਏਪੁਰ ਨੇ ਸਖ਼ਤ ਐਕਸ਼ਨ ਲੈਂਦਿਆਂ ਦੋਸ਼ੀਆਂ ਤੇ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਤੇ ਅੱਗੇ ਤੋਂ ਕਿਸੇ ਵੀ ਸਫਾਈ ਕਰਮਚਾਰੀ ਜਾਂ ਸਿਵਰ ਮੈਨ ਨਾਲ ਧੱਕਾ ਬਰਦਾਸ਼ਤ ਨਾ ਕਰਨ ਦੀ ਤਾੜਨਾ ਵੀ ਦਿੱਤੀ। ਜਿਕਰਯੋਗ ਹੈ ਕਿ ਜਿਲਾ ਤਰਨ ਤਾਰਨ ਵਿਖੇ ਇਕ ਸਫਾਈ ਸੇਵਕ ਹਰਪਾਲ ਸਿੰਘ ਦੇ ਨਾਲ ਹੋਈ ਬਦਸਲੂਕੀ ਦਾ ਮਾਮਲਾ ਜਦੋ ਸਫਾਈ ਕਮਿਸ਼ਨ ਦੇ ਮੈਂਬਰ ਸ੍ਰ ਇੰਦਰਜੀਤ ਸਿੰਘ ਰਾਏਪੁਰ ਕੋਲ ਪੁੱਜਾ ਤਾ ਉਹਨਾਂ ਨੇ ਤਰੁੰਤ ਐਕਸ਼ਨ ਲੈਂਦਿਆਂ ਪਹਿਲਾ ਤਾਂ ਪੀੜਤ ਦਾ ਹਾਲ ਚਾਲ ਜਾਨਣ ਲਈ ਪਹੁੰਚੇ ਅਤੇ ਉਸ ਤੋਂ ਬਾਅਦ ਪੱਟੀ ਪਹੁੰਚ ਕੇ SHO ਅਤੇ DSP ਕੋਲੋ ਤਰੁੰਤ ਦੋਸ਼ੀਆਂ ਖਿਲਾਫ ਪਰਚਾ ਦਰਜ ਕਰਵਾਇਆ ਨਾਲ SDM ਪੱਟੀ ਨਾਲ ਜ਼ਿਲ੍ਹਾ ਭਲਾਈ ਤਰਨਤਾਰਨ ਅਤੇ ਸਫਾਈ ਸੇਵਕ ਹਰਪਾਲ ਸਿੰਘ ਨੂੰ ਬਣਦਾ ਇਨਸਾਫ ਦਵਾਇਆ ਨਾਲ ਹੀ ਉਹਨਾਂ EO ਅਤੇ ਇਸਪੈਕਟਰਾ ਨੂੰ ਹੁਕਮ ਜਾਰੀ ਕਰਦਿਆਂ ਕਿਹਾ ਸਫ਼ਾਈ ਸੇਵਕਾਂ ਨੂੰ ਜਦੋਂ ਵੀ ਕੋਈ ਮੁਸ਼ਕਲ ਆਵੇ ਤਾਂ ਉਹ ਪਹਿਲ ਦੇ ਅਧਾਰ ਤੇ ਉਹਨਾਂ ਦੇ ਨਾਲ ਖੜਨ। ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਸਰਕਾਰ ਚੰਡੀਗੜ੍ਹ। ,,ਸਫਾਈ ਕਮਿਸਨ ਮੈਂਬਰ ਇੰਦਰਜੀਤ ਸਿੰਘ ਰਾਏਪੁਰ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।