ਤਰਨਤਾਰਨ ਪੁਲਿਸ ਨੇ 2 ਨਸ਼ਾ ਤਸਕਰਾਂ ਦੀ 9 ਕਰੋੜ 11 ਲੱਖ 49 ਹਜ਼ਾਰ 900 ਰੁਪਏ ਦੀ ਜਾਇਦਾਦ ਕੀਤੀ ਫਰੀਜ਼ ।
August 14th, 2020 | Post by :- | 260 Views

 

 

ਤਰਨਤਾਰਨ ਕੁਲਜੀਤ ਸਿੰਘ

#ਜ੍ਹਿਲਾ ਤਰਨ ਤਾਰਨ ਪੁਲਿਸ ਵੱਲੋਂ ਅੱਜ਼ 02 ਨਸ਼ਾ ਤਸਕਰਾਂ ਦੀ ਜਾਇਦਾਦ ਫਰੀਜ਼ ਕੀਤੀ ਗਈ ਹੈ ਜਿਸ ਦੀ ਕੁੱਲ ਕੀਮਤ 09 ਕਰੋੜ 11 ਲੱਖ 49 ਹਜ਼ਾਰ 900 ਰੁਪਏ ਬਣਦੀ ਹੈ ।
ਮਾਨਯੋਗ ਸ੍ਰੀ ਧਰੂਮਨ ਐਚ. ਨਿੰਬਾਲੇ ਆਈ.ਪੀ.ਐਸ ਐਸ.ਐਸ.ਪੀ ਸਾਹਿਬ ਤਰਨ ਤਾਰਨ ਜੀ ਵੱਲੋ ਨਸ਼ਿਆ ਦੇ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਸ੍ਰੀ ਕਮਲਪ੍ਰੀਤ ਸਿੰਘ ਡੀ.ਐਸ.ਪੀ ਤਾਰਨ ਤਾਰਨ ਜੀ ਦੀ ਨਿਗਰਾਨੀ ਹੇਠ ਜਿਹਲਾ ਤਰਨ ਤਾਰਨ ਪੁਲਿਸ ਵੱਲੋਂ ਜੋਬਨਜੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਹਵੇਲੀਆਂ ਥਾਣਾ ਸਰਾਏ ਅਮਾਨਤ ਖਾਂ ਦੀ ਜਾਇਦਾਦ ਨੂੰ ਫਰੀਜ਼ ਕੀਤਾ ਗਿਆ ਹੈ।ਜਿਸ ਦੀ ਕੁੱਲ ਰਕਮ 04 ਕਰੋੜ 79 ਲੱਖ 14 ਹਜ਼ਾਰ 900 ਰੁਪਏ ਬਣਦੀ ਹੈ ਅਤੇ ਥਾਣਾ ਸਿਟੀ ਪੱਟੀ ਦੀ ਹੱਦ ਵਿੱਚ ਪੈਂਦੇ ਗੁਰਸੰਤ ਸਿੰਘ ਪੁੱਤਰ ਦਿਲਬਾਗ ਸਿੰਘ ਕੁਲਵਿੰਦਰ ਸਿੰਘ ਵਾਸੀ ਵਾਰਡ ਨੰਬਰ 10 ਪੱਟੀ ਥਾਣਾ ਸਿਟੀ ਪੱਟੀ ਦੀ ਜਾਇਦਾਦ ਨੂੰ ਫਰੀਜ਼ ਕੀਤਾ ਗਿਆ ਹੈ।ਜਿਸ ਦੀ ਕੁੱਲ ਰਕਮ 04 ਕਰੋੜ 32 ਲੱਖ 35 ਹਜ਼ਾਰ ਰੁਪਏ ਬਣਦੀ ਹੈ।
ਜ੍ਹਿਲਾ ਤਰਨ ਤਾਰਨ ਪੁਲਿਸ ਵੱਲੋਂ ਹੁਣ ਤੱਕ 80 ਨਸ਼ਾ ਤਸਕਰਾ ਦੀ ਜਾਇਦਾਦ ਫਰੀਜ਼ ਕੀਤੀ ਗਈ ਹੈ ਜਿਸ ਦੀ ਕੁੱਲ ਕੀਮਤ 92 ਕਰੋੜ 60 ਲੱਖ 08 ਹਜ਼ਾਰ 536 ਰੁਪਏ ਬਣਦੀ ਹੈ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।