ਰੁੱਖ ਤੇ ਮਨੁੱਖ ਨਹੀਂ ਸੰਸਥਾ ਵੱਲੋਂ।ਛਾਂਦਾਰ ਬੂਟੇ ਲਗਾਏ ਗਏ ।
August 13th, 2020 | Post by :- | 215 Views
“ਰੁੱਖ ਨਹੀਂ ਤੇ ਮਨੁੱਖ ਨਹੀਂ” ਸੰਸਥਾ ਵੱਲੋਂ ਛਾਂਦਾਰ ਬੂਟੇ ਲਗਾਏ :-ਕੁਲਵਿੰਦਰ ਵਿੱਕੀ
  1. ਜੰਡਿਆਲਾ ਗੁਰੂ 13 ਅਗਸਤ (ਕੁਲਜੀਤ ਸਿੰਘ) ਸਥਾਨਿਕ ਇਲਾਕੇ ਦੀ ਦਾਣਾ ਮੰਡੀ ਵਿਖੇ “ਰੁੱਖ ਨਹੀਂ ਤੇ ਮਨੁੱਖ ਨਹੀਂ” ਸੰਸਥਾ  ਵੱਲੋਂ ਛਾਂ ਦਾਰ ਤੇ ਫਲਦਾਰ ਬੂਟੇ ਕੁਲਵਿੰਦਰ ਸਿੰਘ ਮਾਂਗਟ (ਵਿੱਕੀ) ਹਰਬਾਂਜ ਟਰੇਡਰਜ਼ ਦੀ ਅਗਵਾਈ ਹੇਠ ਲਗਾਏ ਗਏ। ਇਸ ਮੌਕੇ ਵਿਸੇਸ਼ ਤੌਰ ਤੇ ਅੜਤੀਏ ਐਸੋਸੀਏਸ਼ਨ ਦੇ ਪ੍ਰਧਾਨ ਮਨਜਿੰਦਰ ਸਿੰਘ ਸਰਜਾ ਹਾਜਰ ਹੋਕੇ “ਰੁੱਖ ਨਹੀਂ ਤੇ ਮਨੁੱਖ ਨਹੀਂ” ਦੀ ਸੰਸਥਾ ਦੇ ਕੁਲਵਿੰਦਰ ਸਿੰਘ ਵਿੱਕੀ ਜੀ ਦਾ ਧੰਨਵਾਦ ਕੀਤਾ ਜੋ ਇਹ ਉੱਦਮ ਉਪਰਾਲੇ ਨਾਲ ਦਾਣਾ ਮੰਡੀ ਵਿਖੇ ਫਲਦਾਰ ਤੇ ਛਾਂਦਾਰ ਬੂਟੇ ਲਗਾਕੇ ਹਵਾ ਨੂੰ ਸੁੱਧ ਕਰਨ ਦਾ ਉਪਰਾਲਾ ਕੀਤਾ।ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕੁਲਵਿੰਦਰ ਸਿੰਘ ਵਿੱਕੀ ਨੇ ਕਿਹਾ ਕਿ ਇਹ ਸੰਸਥਾ ਸਾਡੇ ਅਜੀਜ ਦੌਸਤ ਗਗਨਦੀਪ ਸਿੰਘ ਜੋ ਕਿ ਵਤਾਵਰਨ ਪ੍ਰੇਮੀ ਹੋਣ ਨਾਤੇ ਤੇ ਲਾਅ ਦਾ ਵਿਦਿਆਰਥੀ ਵੀ ਸੀ ਚੜ ਜਵਾਨੀ ਵਿੱਚ ਕੈਸਰ ਦੀ ਭਿਆਨਕ ਬਿਮਾਰੀ ਨਾਲ ਪੀੜਤ ਹੋਣ ਕਰਕੇ ਮੌਤ ਹੋ ਗਈ ਉਹਨਾਂ ਦੀ ਯਾਦ ਵਿੱਚ ਇਹ ਸੰਸਥਾ ਅਸੀ ਚਲਾ ਰਹੇ ਹਾਂ ਤਾਂ ਜੋ ਉਨਾ ਦੇ ਅਧੂਰੇ ਰਹੇ ਸੁਫਨੇ ਅਸੀ ਪੂਰੇ ਕਰ ਸਕੀਏ। ਕੁਲਵਿੰਦਰ ਸਿੰਘ ਵਿੱਕੀ ਜੀ ਨੇ ਗੱਲ ਨੂੰ ਅੱਗੇ ਤੌਰਦਿਆਂ ਕਿਹਾ ਕਿ ਸਾਡੀ ਸੰਸਥਾ ਵੱਲੋਂ  ਰੁੱਖ ਲੈਣ ਵਾਲੇ ਸੱਜਣ ਸਾਡੇ ਨਾਲ ਸਪੰਰਕ ਕਰੋ ਬਿੱਲਕੁੱਲ ਮੁਫਤ ਦਿੱਤੇ ਜਾਣਗੇ ।ਇੱਥੇ ਇਹ ਵੀ ਦੱਸਣਯੋਗ ਹੈ ਕਿ ਸਾਡੀ ਸੰਸਥਾ ਵੱਲੋ ਮਈ,ਜੂਨ,ਜੁਲਾਈ ਮਹੀਨੇ ਵਿੱਚ ਬੱਸ ਸਟੈਂਡ ਅੰਮ੍ਰਿਤਸਰ ਤੋਂ ਲੈਕੇ ਇੰਡੀਆ ਗੇਟ ਤੱਕ ਬੂਟਿਆਂ ਨੂੰ ਪਾਣੀ ਦੀ ਸੇਵਾ ਕੀਤੀ ਜਾਦੀ ਹੈ। ਇਸ ਮੌਕੇ ਪ੍ਰਧਾਨ ਮਨਜਿੰਦਰ ਸਿੰਘ ਸਰਜਾ ਤੋਂ ਇਲਾਵਾ ਰਮਨਜੀਤ ਸਿੰਘ ਥਿੰਦ ਸੈਕਟਰੀ ਮਾਰਕਿਟ ਕਮੇਟੀ ਗਹਿਰੀ,ਜਸਬੀਰ ਸਿੰਘ ਬੱਬੀ,ਰਾਜਪਾਲ ਸਿੰਘ ਵਿਰਕ,ਨਵਦੀਪ ਸਿੰਘ ਨੀਟਾ,ਮਨਬੀਰ ਸਿੰਘ ਜੋਸ਼ਨ,ਪ੍ਰਦੀਪ ਸਿੰਘ,ਗੁਰਪਾਲ ਸਿੰਘ ਸਰਪੰਚ, ਪ੍ਰਗਟ ਸਿੰਘ,ਸੁਖਵਿੰਦਰ ਸਿੰਘ ਸੋਨੂੰ,ਇੰਦਰਜੀਤ ਸਿੰਘ,ਰਕੇਸ਼ ਕੁਮਾਰ,ਉਂਕਾਰ ਸਿੰਘ ਬੰਡਾਲਾ, ਆਦਿ ਹਾਜਰ ਸਨ।
ਕੈਂਪਸ਼ਨ:-ਛਾਂਦਾਰ ਰੁੱਖ ਲਗਾਉਣ ਸਮੇਂ ਕੁਲਵਿੰਦਰ ਸਿੰਘ ਵਿੱਕੀ,ਮਨਜਿੰਦਰ ਸਰਜਾ ਪ੍ਰਧਾਨ,ਵਰਿੰਦਰ ਸੂਰੀ ਸਰਸਵਤੀ ਹੈਲਥ ਕਲੱਬ ਆਦਿ ਦਿਖਾਈ ਦੇ ਰਹੇ ਹਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।