ਕੇਂਦਰ ਵੱਲੋਂ ਆਰਡੀਨੈਂਸ ਰੱਦ ਹੋਣ ਤੱਕ ਪੁਤਲਾ ਫੂਕ ਮੁਜਾਹਰੇ ਜਾਰੀ ਰਹਿਣਗੇ :ਕਿਸਾਨ ਸੰਘਰਸ਼ ਕਮੇਟੀ ।
August 12th, 2020 | Post by :- | 70 Views

ਕੇਂਦਰ ਸਰਕਾਰ ਵੱਲੋਂ ਲਿਆਂਦਾ ਆਰਡੀਨੈਂਸ ਰੱਦ ,ਹੋਣ ਤੱਕ ,ਪੁਤਲਾ ਫੂਕ ਮੁਜਾਹਰਾ ਰਹੇ ਗਾ ਜ਼ਾਰੀ।
” ਜੇਲ ਭਰੋ ਮੋਰਚੇ ਦੀਆਂ ਤਿਆਰੀਆਂ ਮੁਕੰਮਲ।

ਤਰਸਿੱਕਾ 11 ਅਗਸਤ ਕੁੁੁਲਜੀਤ ਸਿੰਘ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ( ਪੰਜਾਬ ) ਦੇ ਬਾਬਾ ਬਕਾਲਾ ਜੋਨ ਵੱਲੋ ਪਿੰਡ ਸਠਿਆਲਾ ਚੌਕ ਮੇਨ ਰੋਡ ਜਾਮ ਲਗਾ ਕੇ, ਸੈਂਕੜੇ ਕਿਸਾਨਾਂ, ਮਜ਼ਦੂਰਾਂ, ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਦਿਆ, ਜੋਨ ਪ੍ਰਧਾਨ ਅਜੀਤ ਸਿੰਘ ਠੱਠੀਆਂ , ਖਜ਼ਾਨਚੀ ਚਰਨ ਸਿੰਘ ਕਲੇਰ ਘੁਮਾਣ, ਅਮਰਦੀਪ ਬਾਗ਼ੀ ਨੇ ਪ੍ਰੈਸ ਨੂੰ ਜਾਣਕਾਰੀ ਦੇਂਦਿਆਂ ਕਿਹਾ ਕਿ,ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਦੀ ਮਿਲੀ ਭੁਗਤ ਨਾਲ ਤਿੰਨ ਆਰਡੀਨੈਂਸ ਜਾਰੀ ਕੀਤੇ ਗਏ ਹਨ ਜਿੰਨਾ ਵਿੱਚ ਖੇਤੀ ਮੰਡੀ ਖਤਮ ਕਰਨ ਦਾ ਫੈਸਲਾ ਅਤੇ ਬਿਜਲੀ ਬੋਰਡ ਨਿੱਜੀ ਹੱਥਾ ਵਿੱਚ ਦੇਣ ਦਾ ਫੈਸਲਾ ਕੀਤਾ ਗਿਆ ਹੈ ਮੋਦੀ ਸਰਕਾਰ ਆਪਣੇ ਚਹੇਤਿਆ ਨੂੰ ਮੁਨਾਫਾ ਦੇਣ ਲਈ ਇਹ ਆਰਡੀਨੈਂਸ ਜਾਰੀ ਕਰ ਰਹੀ ਹੈ ਪਰ ਇਹ ਆਰਡੀਨੈਂਸ ਪੰਜਾਬ ਦੇ ਕਿਸੇ ਵੀ ਵਰਗ ਨੂੰ ਮਨਜੂਰ ਨਹੀ ਜਿਸ ਕਰਕੇ ਹਰ ਵਰਗ ਧਰਨੇ ਲਗਾ ਕੇ ਆਪਣਾ ਰੋਸ ਪ੍ਰਗਟ ਕਰ ਰਿਹਾ ਹੈ ਇੰਨਾ ਆਰਡੀਨੈਂਸ ਨੂੰ ਲੈ ਕੇ ਪਿਛਲੇ ਦਿਨੀ ਕਿਸਾਨਾ ਵੱਲੋ ਪਾਰਲੀਮੈਂਟ ਮੈਂਬਰਾ ਦੇ ਘਰਾ ਅੱਗੇ ਧਰਨੇ ਲਗਾਏ ਗਏ ਅਤੇ ਲੋਕ ਸਭਾ ਮੈਂਬਰਾ ਦੇ ਘਰਾ ਨੂੰ ਮੰਗ ਪੱਤਰ ਲੈ ਕੇ ਜਾ ਰਹੇ ਕਿਸਾਨਾ ਤੇ ਸਰਕਾਰ ਦੇ ਇਸ਼ਾਰੇ ਤੇ ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਕਿਸਾਨਾ ਤੇ ਪਰਚੇ ਦਰਜ ਕੀਤੇ ਗਏ ਕਿਸਾਨ ਆਗੂਆ ਨੇ ਸਰਕਾਰ ਅਤੇ ਪ੍ਰਸ਼ਾਸਨ ਦੇ ਇਸ ਤਰਾ ਦੇ ਵਤੀਰੇ ਦੀ ਸਖਤ ਸ਼ਬਦਾ ਵਿੱਚ ਨਿਖੇਧੀ ਕੀਤੀ ਤੇ ਕਿਸਾਨ ਆਗੂਆ ਨੇ ਕਿਹਾ ਕਿ ਪੰਜਾਬ ਦੇ ਲੋਕ ਕਿਸੇ ਹਾਲ ਤੇ ਵੀ ਇਹ ਆਰਡੀਨੈਂਸ ਜਾਰੀ ਨਹੀ ਹੋਣ ਦੇਣਗੇ ਅਤੇ ਇਸੇ ਤਰ੍ਹਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋ ਕੇਂਦਰ ਅਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾਣਗੇ ।ਅਤੇ ਜਥੇਬੰਦੀ ਵੱਲੋ 7 ਸਤੰਬਰ ਨੂੰ ਡੀ ਸੀ ਦਫਤਰਾ ਅੱਗੇ ਪੱਕੇ ਮੋਰਚੇ ਅਤੇ ਜੇਲ੍ਹ ਭਰੋ ਅੰਦੋਲਨ ਦਾ ਐਲਾਨ ਮੁਤਾਬਿਕ, ਤਿਆਰੀਆ ਜੋਰਾ ਨਾਲ ਸ਼ੁਰੂ ਹੋ ਚੁਕੀਆ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋ ਪਿੰਡਾ ਵਿੱਚ ਮੀਟਿੰਗਾ ਲਗਾ ਕੇ ਹਰ ਵਰਗ ਨੂੰ ਲਾਮਬੰਦ ਕਰਕੇ ਜੇਲ੍ਹਾ ਭਰੀਆ ਜਾਣਗੀਆ ।
ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕੇ ਜੇਕਰ ਸਰਕਾਰ ਨੇ ਜੇਲ੍ਹਾ ਦੇ ਬੂਹੇ ਨਾ ਖੋਲੇ ਤੇ ਸੰਘਰਸ਼ ਦਾ ਰੁਖ ਤਿੱਖਾ ਕਰਕੇ ਸਰਕਾਰ ਨੂੰ ਜੇਲ੍ਹਾ ਦੇ ਬੂਹੇ ਖੋਲਣ ਲਈ ਮਜਬੂਰ ਕਰ ਦਿੱਤਾ ਜਾਵੇਗਾ ।
ਇਸ ਤੋਂ ਇਲਾਵਾ ਜੋਨ ਆਗੂਆਂ ਨੇ ਕਿਹਾ ਕਿ, ਨਵੀਂ ਬਣ ਰਹੀ ਸਬ ਤਹਿਸੀਲ ਵਜ਼ੀਰ ਭੁੱਲਰ,ਨਾਲ ਜੋ ਪਿੰਡ ਬਾਬਾ ਬਕਾਲਾ ਤਹਿਸੀਲ ਨਾਲੋਂ ਕੱਟੇ ਜਾ ਰਹੇ ਹਨ, ਸਬੰਧਿਤ ਪਿੰਡਾਂ ਦੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀਆ ਆਉਣ ਗੀਆ,ਅਤੇ ਖੱਜਲਖੁਆਰੀ ਵਧੇਗੀ, ਇਸ ਲੲੀ ਪਿੰਡ ਵਿੱਚ ਲੋਕਾਂ ਵੱਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਗਟਿਆ ਜਾ ਰਿਹਾਂ ਹੈ, ਇਸ ਸੰਬੰਧੀ 17 ਅਗਸਤ ਨੂੰ ਜੋਨ ਬਾਬਾ ਬਕਾਲਾ ਅਤੇ ਜੋਨ ਮਹਿਤਾ ਦੇ ਆਗੂਆਂ ਵੱਲੋਂ ਕਿਸਾਨ, ਮਜ਼ਦੂਰ ਜਥੇਬੰਦੀ ਦੀ ਅਗਵਾਈ ਵਿੱਚ ਪਿੰਡ ਬੁਤਾਲਾ ਮੰਡੀ ਤੋਂ ਰੋਸ ਪ੍ਰਦਸ਼ਨ ਕਰਦਿਆਂ ਐਸ,ਡੀ ਐਮ ਬਾਬਾ ਬਕਾਲਾ ਸਾਹਿਬ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ, ਜਿਸ ਵਿੱਚ ਸੈਂਕੜੇ ਕਿਸਾਨ ਮਜ਼ਦੂਰ ਰੋਸ ਪ੍ਰਦਰਸ਼ਨ ਕਰਨ ਗੇ।

ਇਸ ਮੌਕੇ ਕਰਮ ਸਿੰਘ ਬਲਸਰਾ, ਜੱਸਾ ਸਿੰਘ, ਨਿਰਮਲ ਸਿੰਘ ਖਾਨਕੋਟ, ਸਤਨਾਮ ਸਿੰਘ ਸੁਧਾਰ, ਮੁਖ਼ਤਾਰ ਸਿੰਘ ਵਡਾਲਾ, ਤਰਸੇਮ ਬੁਤਾਲਾ, ਤਰਸੇਮ ਸਿੰਘ ਛਾਪਿਆਂਵਾਲੀ, ਜੋਗਿੰਦਰ ਸਿੰਘ ਬੇਦਾਦ ਪੁਰ, ਨਰੰਜਣ ਸਿੰਘ ਬਲਬੀਰ ਸਿੰਘ ਜੱਬੋਵਾਲ ਆਦਿ ਹਾਜ਼ਰ ਸਨ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।