ਪੁਲਿਸ ਵੱਲੋਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਕਰਨ ਤੇ ਐਸ ਐਚ ਓ ਥਾਣਾ ਚਾਟੀਵਿੰਡ ਦਾ ਪੁਤਲਾ ਫੂਕਿਆ ।
August 11th, 2020 | Post by :- | 98 Views
ਪੁਲਿਸ ਵੱਲੋਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਕਰਨ ਤੇ ਐਸ ਐਚ ਓ ਥਾਣਾ ਚਾਟੀਵਿੰਡ ਦਾ ਪੁਤਲਾ ਫੂਕਿਆ ਗਿਆ ।
ਜੰਡਿਆਲਾ ਗੁਰੂ ਕੁਲਜੀਤ ਸਿੰਘ
 ਭਾਰਤੀ ਕਮਿਊਨਿਸਟ ਪਾਰਟੀ ਬਲਾਕ ਅਟਾਰੀ ਵੱਲੋਂ ਕਾਮਰੇਡ ਦੀਪਕ ਕੁਮਾਰ ਦੀਆਂ ਗੁਰੂਵਾਲੀ ਨੇੜੇ ਅੰਮਿਰਤਸਰ ਤਰਨਤਾਰਨ ਸੜਕ ਉੱਪਰ  ਦੁਕਾਨਾਂ ਢਾਉਣ ਵਾਲੇ ਦੋਸ਼ੀਆਂ ਖਿਲਾਫ ਪੁਲੀਸ ਵੱਲੋਂ ਕਾਰਵਾਈ ਨਾ ਕਰਨ ਤੇ ਧਰਨਾ ਦਿੱਤਾ ਗਿਆ। ਇਸ ਮੌਕੇ ਐਸ, ਐਚ, ਓ, ਚਾਟੀਵਿੰਡ ਪੁਲੀਸ ਜਿਲਾ ਅੰਮਿਰਤਸਰ (ਦਿਹਾਤੀ) ਦਾ ਪੁਤਲਾ ਜੀ, ਟੀ ,ਰੋਡ, ਉੱਪਰ ਫੂਕਿਆ ਗਿਆ।
      ਕਾਮਰੇਡ ਦੀਪਕ ਕੁਮਾਰ ਪਿਛਲੇ 30 ਸਾਲ ਤੋਂ ਇਹਨਾਂ ਦੁਕਾਨਾਂ ਵਿੱਚ ਆਪਣਾ ਕੁਆੜ ਦਾ ਕੰਮ ਕਰਦਾ ਅਆਂ ਰਾਹੀਸੀ।ਪ੍ਰੰਤੂ ਕਰੋਨਾ ਮਹਾਂਮਾਰੀ  ਸਮੇਂ ਦੌਰਾਨ ਭੌਂ ਮਾਫੀਏ ਨੇ ਦੀਪਕ ਕੁਮਾਰ ਦੀਆਂ ਦੁਕਾਨਾਂ ਦੀ ਮਗਰਲੀ ਜਗ੍ਹਾ ਖ੍ਰੀਦ ਕਰਕੇ ਇਹਨਾਂ ਦੁਕਾਨਾਂ ਉੱਪਰ ਕਬਜਾ ਕਰਨ ਦੀ ਨੀਅਤ ਨਾ.ਲ ਦੁਕਾਨਾਂ ਦੇ ਪਿਛਲੇ ਪਾਸੇ ਪਾੜ ਪਾ ਕਿ ਸਮਾਨ  ਦੀ ਚੋਰੀ ਕੀਤੀ। ਜਿਸ ਸਬੰਧੀ ਮਿਤੀ 16/7  ਨੂੰ ਐਸ,ਐਚ,ਓ, ਚਾਟੀਵਿੰਡ ਨੂੰ ਲਿਖਤੀ ਸ਼ਿਕਾਇਤ ਕੀਤੀ। ਪ੍ਰੰਤੂ ਇਸ ਥਾਣੇਦਾਰ ਕਸ਼ਮੀਰ ਸਿੰਘ ਦੀ ਮਿਲੀ ਭੁਗਤ ਨਾਲ ਮਿਤੀ 27/7 ਨੂੰ ਰਾਤ ਦੇ ਵਕਤ ਦੋਸ਼ੀਆਂ ਨੇ ਜੇ,ਸੀ,ਬੀ, ਅਤੇ ਟਰੈਕਟਰ ਟਰਾਲੀਆਂ ਰਾਹੀ ਦੁਕਾਨਾਂ ਢਾਹ ਕਿ ਸਮਾਨ ਲੱਦ ਲਿਆ। ਮੌਕੇ ਉੱਪਰ ਪੋਲੀਸ ਦੇ ਅਧਿਕਾਰੀਆਂ ਨੂੰਸੱਦਿਆ ਗਿਆ ਪ੍ਰੰਤੁ ਨਾ ਤਾਂ ਅੱਜ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਨਾ ਹੀ ਜੈ,ਸੀ,ਬੀ, ਅਤੇ ਟਰੈਕਟਰ ਟਰਾਲੀ ਅਤੇ ਸਮਾਨ ਵੀ ਪੁਲੀਸ ਨੇ ਕਬਜੇ ਵਿੱਚ ਨਹੀਂ ਲਿਆ। ਜਿਸ ਕਰਕੇ ਕਮਿਊਨਿਸਟ ਪਾਰਟੀ ਵੱਲੋਂ ਅੱਜ ਰੋਸ ਵਜੋਂ ਦੁਕਾਨਾਂ ਵਾਲੀ ਜਗ੍ਹਾ ਉੱਪਰ ਧਰਨਾ ਦਿੱਤਾ। ਧਰਨੇ ਵਾਲੀ ਜਗ੍ਹਾ ਉੱਪਰ ਐਸ,ਐਚ,ਓ, ਚਾਟੀਵਿੰਡ ਸ੍ਰ ਕਸ਼ਮੀਰ ਸਿੰਘ ਨੇ ਪੁੱਜ ਕਿ ਵਿਸ਼ਵਾਸ਼ ਦਿਵਾਇਆ ਕਿ ਚਾਰ ਦਿਨਾਂ ਦੇ ਅੰਦਰ  ਅੰਦਰ ਜੇ, ਸੀ,ਬੀ, ਅਤੇ ਟਰੈਕਟਰ ਰਿਕਵਰ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਅੱਜ ਦੇ ਰੋਸ ਧਰਨੇ ਨੂੰ ਕਮਿਊਨਿਸਟ ਪਾਰਟੀ ਦਿਹਾਤੀ ਆਗੂ ਕਾ, ਲੱਖਬੀਰ ਸਿੰਘ ਨਿਜਾਮ ਪੁਰ,ਗੁਰਦੀਪ ਸਿੰਘ ਗੁਰੂਵਾਲੀ,ਜੋਗਿੰਦਰ ਸਿੰਘ ਗੋਪਾਲ ਪੁਰ,ਪ੍ਰਕਾਸ਼ ਸਿੰਘ ਕੈਰੋਨੰਗਲ, ਮੰਗਲ ਸਿੰਘ ਖਜਾਲਾ, ਪੱਤਰਕਾਰ ਭਾਈਚਾਰੇ ਵੱਲੋਂਨਵਤੇਜ ਸਿੰਘ ਵਿਰਦੀ,ਫੁੱਲਜੀਤ ਸਿੰਘ ਵਰਪਾਲ ਰਕੇਸ਼ ਖੱਤਰੀ ਨੇ ਸੰਬੋਧਨ ਕੀਤਾ। ਇਸ ਮੌਕੇ ਉੱਪਰ ਕਸ਼ਮੀਰ ਸਿੰਘ ਗੁਰੂਵਾਲੀ,ਮੁਖਤਾਰ ਸਿੰਘ ਖਾਲਸਾ ਨਗਰ , ਰਣਜੀਤ ਸਿੰਘ ਰੂਪੋਵਾਲੀ,ਅਨੂਪ  ਸਿਘ ਪੰਡੋਰੀ ਬਲਵਿੰਦਰ ਸਿੰਘ ਵਰਪਾਲ ਆਦਿ ਹਾਜਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।