ਗੁਰੂ ਰਵਿਦਾਸ ਜੀ ਤੁਗਲਕਾਬਾਦ ਸਥਿਤ ਪ੍ਰਾਚੀਨ ਇਤਿਹਾਸਕ ਮੰਦਿਰ ਤਬਾਹ ਕਰਨ ਦਾ ਆਦੇਸ਼ ਖਿਲਾਫ਼ 21ਅਗਸਤ ਨੂੰ ਜੰਤਰ ਮੰਤਰ ਉਤੇ ਵਿਸ਼ਾਲ ਰੋਸ ਪ੍ਰਦਰਸ਼ਨ — ਕੈਂਥ
August 19th, 2019 | Post by :- | 223 Views

ਚੰਡੀਗੜ੍ਹ,    :       ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ  ਨੇ ਦੱਸਿਆ ਕਿ ਗੁਰੂ ਰਵਿਦਾਸ ਜੀ ਪ੍ਰਾਚੀਨ ਤੁਗਲਕਾਬਾਦ ਵਾਲੇ ਮੰਦਿਰ/ਗੁਰ ਦੁਆਰਾ ਇਤਿਹਾਸਕ ਸਥਾਨਾਂ ਨੂੰ ਤਹਿਸ ਨਹਿਸ ਕਰਨ ਲਈ ਕਾਨੂੰਨੀ ਪੇਚੀਦਗੀਆਂ ਦਾ ਸਹਾਰਾ ਲੈ ਕੇ  ਦਿੱਲੀ ਵਿਕਾਸ ਅਥਾਰਿਟੀ (ਡੀ ਡੀ ਏ) ਤੇ ਸ਼ਹਿਰੀ ਵਿਕਾਸ ਵਿਭਾਗ ਕੇਂਦਰ ਅਤੇ  ਸੁਪਰੀਮ ਕੋਰਟ ਆਫ ਇੰਡੀਆ ਰਾਹੀਂ ਤੁਗਲਕਾਬਾਦ ਸਥਿਤ ਪ੍ਰਾਚੀਨ ਇਤਿਹਾਸਕ ਮੰਦਿਰ/ ਗੁਰੂ ਦੁਆਰਾ ਨੂੰ 10 ਅਗਸਤ 2019 ਵਹਿਸ਼ੀ ਤਰੀਕੇ ਨਾਲ਼ ਢਹਿ ਢੇਰੀ ਕਰਕੇ ਖਤਮ ਕਰ ਦਿੱਤਾ ਗਿਆ ਹੈ, ਕੇਂਦਰ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਸਮਾਜਿਕ ਅਤੇ ਧਾਰਮਿਕ ਜੱਥੇਬੰਦੀਆਂ ਨੂੰ 21ਅਗਸਤ ਨੂੰ  ਜੰਤਰ ਮੰਤਰ ਉਤੇ ਵਿਸ਼ਾਲ ਰੋਸ ਪ੍ਰਦਰਸ਼ਨ ਸਾਝੇ ਤੌਰ ਉੱਤੇ ਆਪੋ ਆਪਣੀ  ਸੰਗਠਨਾਂ ਰਾਂਹੀ ਸਮੂਹਿਕ ਰੂਪ ਵਿੱਚ ਸਮੂਲੀਅਤ ਕੀਤੀ ਜਾਵੇਗੀ।

ਉਹਨਾਂ ਦੱਸਿਆ ਕਿ ਇੱਕ ਪਾਸੇ ਸੁਪਰੀਮ ਕੋਰਟ ਨੇ ਰਾਮ ਜਨਮ ਭੂਮੀ ਬਾਬਰੀ ਮਜਿਸਦ ਵਿਵਾਦ ਨੂੰ ਹੱਲ ਕਰਨ ਲਈ ਸੁਣਵਾਈ ਸ਼ੁਰੂਆਤ ਕੀਤੀ, ਉਸੇ ਸੁਪਰੀਮ ਕੋਰਟ ਆਫ ਇੰਡੀਆ ਨੇ ਭਾਰਤ ਸਰਕਾਰ ਦੁਆਰਾ ਸੁਪਰੀਮ ਕੋਰਟ ਰਾਹੀਂ ਤੁਗਲਕਾਬਾਦ ਸਥਿਤ ਗੁਰੂ ਰਵਿਦਾਸ ਜੀ ਦਾ ਇਤਿਹਾਸਕ ਗੁਰਦੁਆਰਾ ਨੂੰ ਬੇਰਹਿਮੀ ਨਾਲ ਤਬਾਹ ਕਰਨ ਦਾ ਆਦੇਸ਼ ਦਿੱਤਾ ਗਿਆ ਅਤੇ ਸਾਰੀ ਜ਼ਮੀਨ ਜੋ ਸਮਰਾਟ ਸਿਕੰਦਰ ਲੋਧੀ ਨੇ ਦਿੱਤੀ ਉਸ ਨੂੰ ਡੀ ਡੀ ਏ ਦਾ ਜਬਰਦਸਤੀ ਕਬਜ਼ਾ ਕਰਵਾ ਦਿੱਤਾ ਗਿਆ ਹੈ । ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਦਿੱਲੀ ਦੇ ਪ੍ਰਸ਼ਾਸਨ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦਾ ਹੈ। ਸ੍ਰ ਕੈਂਥ ਨੇ ਕਿਹਾ ਕਿ 21ਅਗਸਤ ਨੂੰ  ਜੰਤਰ ਮੰਤਰ ਉਤੇ ਵਿਸ਼ਾਲ ਰੋਸ ਪ੍ਰਦਰਸ਼ਨ ਅਤੇ ਰੈਲੀ ਕੀਤੀ ਜਾਵੇਗੀ। ਅਸੀਂ ਦੂਸਰਿਆਂ ਲਈ ਬਹੁਤ ਕੁਰਬਾਨੀਆਂ ਕੀਤੀਆਂ ਹੁਣ ਆਪਣੀ ਕੌਮ ਲਈ ਅੱਗੇ ਵਧੀਆ ,ਕੌਮ ਦੀ ਆਣ ਬਾਣ ਸ਼ਾਨ ਨੂੰ ਕਾਇਮ ਰੱਖਣ ਦਾ ਪ੍ਰਣ ਕਰੀਏ। ਗੁਰੂ ਰਵਿਦਾਸ ਜੀ ਦੇ ਤੁਗਲਕਾਬਾਦ ਦਿੱਲੀ ਪ੍ਰਾਚੀਨ ਇਤਿਹਾਸਕ ਸਥਾਪਤ ਸਥਾਨਾਂ ਨੂੰ ਤਬਾਹ ਕਰਨ ਤੇ ਪੰਜਾਬ ਦੇ  ਵਿੱਚ ਗੁੱਸੇ ਦੀ ਲਹਿਰ ਹੈ। ਕੈਂਥ ਨੇ ਕੇਂਦਰ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਵਿੱਚ ਸਮੂਲੀਅਤ ਕਰਨ ਦੀ ਅਪੀਲ  ਕੀਤੀ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।