ਜਿਲ੍ਹਾ ਤਰਨਤਾਰਨ ਵਿੱਚ ਪਿੱਛਲੇ ਹਫ਼ਤੇ ਦੌਰਾਨ ਆਬਕਾਰੀ ਐਕਟ ਤਹਿਤ 85ਮੁਕੱਦਮੇ ਕੀਤੇ ਦਰਜ ਕਰਕੇ 57 ਦੋਸ਼ੀ ਕੀਤੇ ਗਿਰਫ਼ਤਾਰ ।
August 9th, 2020 | Post by :- | 123 Views
ਨਜ਼ਾਇਜ ਸ਼ਰਾਬ ਦੇ ਧੰਦੇ ਵਿੱਚ ਸ਼ਾਮਿਲ ਵਿਅਕਤੀਆਂ ਵਿਰੁੱਧ ਅਮਲ ਵਿੱਚ ਲਿਆਂਦੀ ਜਾਵੇਗੀ ਸਖਤ ਕਾਨੂੰਨੀ ਕਾਰਵਾਈ-ਐੱਸ. ਐੱਸ. ਪੀ.
ਜ਼ਿਲਾ ਤਰਨ ਤਾਰਨ ਵਿੱਚ ਪਿਛਲੇ ਹਫ਼ਤੇ ਦੌਰਾਨ ਆਬਕਾਰੀ ਐਕਟ ਤਹਿਤ 85 ਮੁੱਕਦਮੇ ਦਰਜ ਕਰਕੇ 57 ਦੋਸ਼ੀ ਗ੍ਰਿਫ਼ਤਾਰ ਕੀਤੇ
ਤਰਨ ਤਾਰਨ, 08 ਅਗਸਤ ਕੁਲਜੀਤ ਸਿੰਘ
ਪੰਜਾਬ ਸਰਕਾਰ ਵੱਲੋਂ ਰਾਜ ਭਰ ਵਿੱਚ ਸ਼ਰਾਬ ਦੇ ਗੈਰ-ਕਾਨੂੰਨੀ ਧੰਦੇ ਵਿਚ ਲੱਗੇ ਮਾੜੇ ਅਨਸਰਾਂ ਖਿਲਾਫ ਸਖ਼ਤ ਕਾਰਵਾਈ ਕਰਨ ਦੇ ਹੁਕਮਾਂ ਤੋਂ ਬਾਅਦ ਜ਼ਿਲਾ ਤਰਨ ਤਾਰਨ ਵਿੱਚ ਪਿਛਲੇ ਹਫ਼ਤੇ ਦੌਰਾਨ 30 ਜੁਲਾਈ ਤੋਂ ਲੈ ਕੇ 7 ਅਗਸਤ ਤੱਕ ਆਬਕਾਰੀ ਐਕਟ ਤਹਿਤ 85 ਮੁੱਕਦਮੇ ਦਰਜ ਕਰਕੇ 57 ਦੋਸ਼ੀ ਗ੍ਰਿਫ਼ਤਾਰ ਕੀਤੇ ਗਏ ਹਨ।
ਇਹ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਤਰਨ ਤਾਰਨ ਸ੍ਰੀ ਧਰੁਮਨ ਐੱਚ. ਨਿੰਬਾਲੇ ਨੇ ਦੱਸਿਆ ਕਿ ਇੰਨਾਂ  ਦੋਸ਼ੀਆਂ ਤੋਂ 2669.477 ਲੀਟਰ ਨਜਾਇਜ਼ ਸ਼ਰਾਬ, 11235 ਕਿਲੋ ਲਾਹਣ ਅਤ 8 ਚਾਲੂ ਭੱਠੀਆਂ ਜ਼ਬਤ ਕੀਤੀਆਂ ਗਈਆਂ ਹਨ।
ਉਨਾਂ ਨੇ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ ਨਜਾਇਜ਼ ਸ਼ਰਾਬ ਵਿਰੁੱਧ ਵਿੱਢੀ ਗਈ ਤਹਿਤ ਜਨਵਰੀ 2020 ਤੋਂ ਹੁਣ ਤੱਕ ਆਬਕਾਰੀ ਐਕਟ ਤਹਿਤ ਜ਼ਿਲੇ੍ਹ ਵਿਚ 542 ਪਰਚੇ ਦਰਜ ਕਰਕੇ 307 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇੰਨ੍ਹਾਂ ਤੋਂ ਕੁੱਲ 10067667 ਮਿਲੀਲੀਟਰ ਨਜਾਇਜ਼ ਸ਼ਰਾਬ, 42750 ਗੈਰ-ਕਾਨੂੰਨੀ ਸ਼ਰਾਬ, 1752000 ਮਿਲੀਲੀਟਰ ਅੰਗਰੇਜ਼ੀ ਵਾਈਨ ਅਤੇ 45143 ਕਿਲੋ ਲਾਹਣ ਜ਼ਬਤ ਗਈ ਹੈ ਅਤੇ 27 ਚਾਲੂ ਭੱਠੀਆਂ ਫੜ੍ਹੀਆਂ ਗਈਆਂ ਹਨ।
ਐੱਸ. ਐੱਸ. ਪੀ. ਸ੍ਰੀ ਧਰੁਮਨ ਐੱਚ. ਨਿੰਬਾਲੇ ਨੇ ਕਿਹਾ ਕਿ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਅਤੇ ਜ਼ਿਲ੍ਹੇ ਵਿੱਚ ਗੈਰ-ਕਾਨੂੰਨੀ ਸ਼ਰਾਬ ਦੀ ਵਿਕਰੀ ਕਿਸੇ ਕੀਮਤ ‘ਤੇ ਨਹੀਂ ਹੋਣ ਦਿੱਤੀ ਜਾਵੇਗੀ। ਉਨਾਂ ਨੇ ਕਿਹਾ ਕਿ ਜੋ ਕੋਈ ਵੀ ਨਜ਼ਾਇਜ ਸ਼ਰਾਬ ਦੇ ਧੰਦੇ ਵਿੱਚ ਸ਼ਾਮਿਲ ਹੋਵੇਗਾ, ਉਸਨੂੰੂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਉਨਾਂ ਨੇ ਜ਼ਿਲਾਂ੍ਹ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਤੇ ਵੀ ਨਸ਼ੇ ਦੀ ਵਿਕਰੀ ਬਾਰੇ ਉਨਾਂ ਨੂੰ ਕੋਈ ਜਾਣਕਾਰੀ ਹੋਵੇ ਤਾਂ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਵੇ, ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਹਾਇਕ ਆਬਕਾਰੀ ਕਮਿਸ਼ਨਰ ਤਰਨ ਤਾਰਨ ਸ੍ਰੀ ਐੱਚ. ਐੱਸ. ਬਾਜਵਾ ਨੇ ਦੱਸਿਆ ਕਿ ਪਹਿਲੀ ਅਪ੍ਰੈਲ, 2020 ਤੋ ਲੈ ਕੇ 30 ਜੁਲਾਈ, 2020 ਤੱਕ 111 ਰੇਡ ਕੀਤੀਆਂ, ਜਿਸ ਵਿੱਚ ਵਿਭਾਗ ਵੱਲੋ 38 ਐੱਫ਼. ਆਈ. ਆਰ. ਕੀਤੀਆਂ ਗਈਆਂ, ਜਿਸ ਵਿੱਚ ਚਾਰ ਚਾਲੂ ਭੱਠੀਆ, 21660 ਕਿਲੋ ਲਾਹਨ ਅਤੇ 274500 ਐੱਮ. ਐੱਲ ਨਜਾਇਜ਼ ਸਰਾਬ ਬਰਾਮਦਗੀ ਕਰਕੇ 42 ਲੋਕਾਂ ਨੂੰ ਅਰੈਸਟ ਕੀਤਾ ਗਿਆ ਹੈ।ਇਸ ਦੇ ਨਾਲ-ਨਾਲ ਵਿਭਾਗ ਵੱਲੋ 31 ਜੁਲਾਈ ਨੂੰ ਰੇਡ ਕਰਕੇ 2 ਐੱਫ਼. ਆਈ. ਆਰ. ਦਰਜ ਕੀਤੀਆਂ ਅਤੇ ਆਬਕਾਰੀ ਵਿਭਾਗ ਵੱਲੋਂ 2652 ਐੱਮ. ਐੱਲ  ਨਸ਼ੀਲਾਂ ਪਦਾਰਥ ਬਰਾਮਦ ਕੀਤਾ ਗਿਆ।
ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ 01 ਅਗਸਤ 2020 ਤੋਂ 06 ਅਗਸਤ, 2020 ਤੱਕ ਆਬਕਾਰੀ ਵਿਭਾਗ ਵੱਲੋ 61 ਰੇਡਾਂ ਕੀਤੀਆ, ਜਿਸ ਵਿੱਚ 20 ਐੱਫ਼. ਆਈ. ਆਰ. ਕੀਤੀਆਂ ਗਈਆਂ ਅਤੇ ਕੁੱਲ 25 ਲੋਕਾਂ ਨੂੰ ਅਰੈਸਟ ਕੀਤਾ ਗਿਆ, ਜਿਸ ਵਿੱਚ ਇਕ ਚਾਲੂ ਭੱਠੀ, 3825 ਕਿਲੋ  ਲਾਹਣ ਅਤੇ 48500 ਐੱਮ. ਐੱਲ. ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।