ਜੇਲ੍ਹ ਅੰਦਰੋਂ ਧਮਕੀਆਂ ਦੇ ਕ ਫਿਰੌਤੀਆਂ ਮੰਗਣ ਵਾਲੇ ਗਿਰੋਹ ਦੇ 3 ਮੈਂਬਰ ਕਾਬੂ ।
August 7th, 2020 | Post by :- | 150 Views

ਜੇਲ ਅੰਦਰੋਂ_ਧਮਕੀਆਂ_ਦੇ_ਕੇ_ਫਿਰੌਤੀਆਂ_ਮੰਗਣ_ਵਾਲੇ_ਗਿਰੋਹ_ਦੇ_ਤਿੰਨ_ਮੈਬਰ_ਕਾਬੂ
02_ਪਿਸਟਲ ਦੇਸੀ 32 ਬੋਰ ਅਤੇ ਕਾਰਤੂਸ ਬਰਾਮਦ।
ਆਮ_ਪਬਲਿਕ ਨੂੰ ਤੰਗ ਕਰਨ ਵਾਲੇ ਬਦਮਾਸ਼ਾ ਨੂੰ ਕਿਸੇ ਹਾਲਤ ਵਿੱਚ ਬਖਸ਼ਿਆ ਨਹੀ ਜਾਵੇਗਾ

ਫਰੀਦਕੋਟ  ਕੁਲਜੀਤ ਸਿੰਘ

ਸ੍ਰ ਸਵਰਨਦੀਪ ਸਿੰਘ ਐਸ.ਐਸ.ਪੀ ਫਰੀਦਕੋਟ ਜੀ ਦੇ ਦਿਸ਼ਾ ਨਿਰਦੇਸ਼ਾ ਤੇ ਮਾੜੇ ਅਨਸਰਾ ਖਿਲਾਫ ਚਲਾਈ ਮੁਹਿੰਮ ਤਹਿਤ ਸ ਸਤਵਿੰਦਰ ਸਿੰਘ ਵਿਰਕ, ਉਪ ਕਪਤਾਨ ਪੁਲਿਸ(ਸ ਡ) ਫਰੀਦਕੋਟ ਦੀ ਅਗਵਾਈ ਹੇਠ ਇੰਸ: ਗੁਰਵਿੰਦਰ ਸਿੰਘ ਭੁੱਲਰ ਮੁੱਖ ਅਫਸਰ ਸਿਟੀ ਫਰੀਦਕੋਟ ਅਤੇ ਇੰਸ: ਦਲਬੀਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਫਰੀਦਕੋਟ ਦੀ ਟੀਮ ਵੱਲੋਂ ਸਾਝੇ ਉਪਰੇਸ਼ਨ ਦੌਰਾਨ ਫਿਰੌਤੀਆ ਮੰਗਣ ਲਈ ਜੇਲ ਵਿੱਚੋਂ ਗੈਂਗ ਚਲਾ ਰਹੇ ਅਜੈ ਕੁਮਾਰ ਉਰਫ ਭਈਆਂ ਵਾਸੀ ਜੋਤ ਰਾਮ ਕਲੋਨੀ ਫਰੀਦਕੋਟ,ਵਿੱਕੀ ਕੁਮਾਰ ਉਰਫ ਵਿੱਕੀ ਚੇਲਾ ਟੀਚਰ ਕਲੋਨੀ ਫਰੀਦਕੋਟ ਦੇ ਤਿੰਨ ਸਾਥੀਆਂ ਸੁਖਜਿੰਦਰ ਸਿੰਘ ਉਰਫ ਵਿੱਕੀ ਪੁੱਤਰ ਖਿਲਾਰਾ ਸਿੰਘ ਜੋਤ ਰਾਮ ਕਲੋਨੀ ਫਰੀਦਕੋਟ,ਜਸਪਾਲ ਸਿੰਘ ਉਰਫ ਪਾਲਾ ਪੁੱਤਰ ਲਾਲ ਸਿੰਘ ਵਾਸੀ ਡੋਗਰ ਬਸਤੀ ਫਰੀਦਕੋਟ,ਜਸਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਢੁੱਡੀ ਨੂੰ ਗ੍ਰਿਫਤਾਰ ਕਰਕੇ 02 ਪਿਸਟਲ 32 ਬੋਰ ਦੇਸੀ ਸਮੇਤ 05/05 ਰੌਂਦ ਬਰਾਮਦ ਕੀਤੇ ।ਇੰਨ੍ਹਾਂ ਨੇ ਪੁੱਛ ਗਿੱਛ ਦੋਰਾਨ ਦੱਸਿਆ ਕਿ ਉਹ ਅਜੈ ਭਈਆ ਅਤੇ ਵਿੱਕੀ ਚੇਲਾ ਦੇ ਨਾਲ ਸਪਰੰਕ ਕਰਕੇੇ ਭੋਲੇ ਭਾਲੇ ਲੋਕਾਂ ਨੂੰ ਅਸਲੇ ਦਾ ਡਰਾਵਾ ਦੇ ਕੇ ਫਿਰੋਤੀਆ ਮੰਗਦੇ ਸਨ। ਜੇ ਕੋਈ ਪੈਸੇ ਦੇਣ ਤੋਂ ਮਨ੍ਹਾਂ ਕਰਦਾ ਤਾਂ ਡਰਾਵੇ ਲਈ ਫਾਇਰਿੰਗ ਵੀ ਕਰਦੇ ਸਨ। ਇੰਨ੍ਹਾਂ ਵੱਲੋਂ ਮਿਤੀ 17-10-2019 ਨੂੰ ਸੁਸ਼ੀਲ ਕੁਮਾਰ ਜਿੰਦਲ ਵਾਸੀ ਜੈਤੋ ਵੱਲੋਂ ਫਿਰੋਤੀ ਦੇਣ ਤੋ ਨਾਹ ਕਰਨ ਤੋ ਬਾਅਦ ਉਸਦੀ ਦੁਕਾਨ ਪਰ ਗੋਲੀਆ ਚਲਾਈਆ ਸਨ। ਜਿਸ ਸਬੰਧੀ ਮੁ ਨੰ 174/19 ਅ/ਧ 307/336/ 427 ਆਈ ਪੀ ਸੀ 25 ਅਸਲਾ ਐਕਟ ਥਾਣਾ ਜੈਤੋ ਦਰਜ ਰਜਿਸਟਰ ਹੋਇਆ ਹੈ। ਇੰਨ੍ਹਾਂ ਪਾਸੋਂ ਹੋਰ ਵੀ ਡੂੰਘਾਈ ਨਾਲ ਪੁੱਛ ਗਿੱਛ ਜਾਰੀ ਹੈ I

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।