ਸਰਕਾਰ ਦੇ ਨਸ਼ੇ ਬੰਦ ਕਰਨ ਦੇ ਦਾਅਵੇ ਝੂਠੇ :ਨਿਜਾਮਪੁਰਾ ।
August 3rd, 2020 | Post by :- | 178 Views

 

‌ਸਰਕਾਰ ਦੇ ਨਸ਼ੇ ਬੰਦ ਕਰਨ ਦੇ ਦਾਅਵੇ ਝੂਠੇ :ਨਿਜਾਮਪੁਰਾ ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਭਾਰਤੀ ਕਮਿਊਨਿਸਟ ਪਾਰਟੀ ਅੰਮਿਰਤਸਰ (ਦਿਹਾਤੀ ) ਵੱਲੋਂ ਅੱਜ ਕਾਮਰੇਡ ਲੱਖਬੀਰ ਸਿੰਘ ਨਿਜਾਮ ਪੁਰ ਜਿਲਾ ਸਕੱਤਰ ਦੀ ਅਗਵਾਈ ਹੇਠ ਜਹਿਰੀਲੀ ਸ਼ਰਾਬ ਪੀਣ ਨਾਲ ਮਰੇ ਪਿੰਡ ਮੁੱਛਲ ਦੇ 12 ਪੀੜਤ ਪ੍ਰਵਾਰਾਂ ਨੂੰ ਮਿਲਿਆ।ਮੁਢਲੀ ਜਾਣਕਾਰੀ ਅਨੁਸਾਰ ਪੀੜਤ ਪ੍ਰਵਾਰਾਂ ਨੇ ਦੱਸਿਆ ਕਿ ਇਹ ਧੰਦਾ ਕਰਨ ਵਾਲੀ ਔਰਤ ਪਿਛਲੇ ਲੰਮੇਂ ਸਮੇਂ ਤੋਂ ਪੁਲੀਸ ਦੇ ਉੱਚ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਇਹ ਧੰਦਾ ਕਰਦੀ ਆ ਰਹੀ ਹੈ। ਉਹਨਾਂ ਨੇ ਦੋਸ਼ ਲਾਇਆ ਕਿ ਸਰਕਾਰਾਂ ਦੇ ਨਸ਼ੇ ਬੰਦ ਕਰਨ ਦੇ ਦਾਅਵੇ ਨਿਰੇ ਝੂਠ ਦੇ ਪੁਲੰਦੇ ਹਨ। ਜਦੋਂ ਕਿ ਇਹ ਸਾਰਾ ਕੁਝ ਰਾਜਨੀਤਿਕ ਲੋਕਾਂ ਦੀ ਸ੍ਰਪਸਤੀ ਹੇਠ ਹੋ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਹ ਧੰਦਾ ਕਰਨ ਵਾਲਿਆਂ ਨੂੰ ਸਰਕਾਰਾਂ ਬਦਲਣ ਨਾਲ ਕੋਈ ਫਰਕ ਨਹੀਂ ਪੈਂਦਾ। ਜਿਸ ਦਾ ਸਿੱਟਾ ਇਹੋ ਜਿਹੇ ਹੌਲਨਾਕ ਘਟਨਾ ਕਰਮ ਦੇ ਰੂਪ ਵਿੱਚ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਪੰਜਾਬ ਅੰਦਰ ਰਾਜ ਕਰ ਰਹੀ ਪਾਰਟੀ ਦੇ ਮੁਖੀ ਨੇ ਚਾਰ ਹਫਤਿਆਂ ਵਿੱਚ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਵਾਅਦਾ ਕੀਤਾ ਸੀ ।ਪਰ ਚਾਰ ਸਾਲ ਦੇ ਕਰੀਬ ਰਾਜ ਕਰਦਿਆਂ ਨੂੰ ਹੋ ਗਿਆ ਹੈ ਪਰ ਨਸ਼ੇ ਨਾਲ ਮੌਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ । ਸਗੋਂ ਗੈਰ ਕਨੂੰਨੀ ਢੰਗ ਨਾਲ ਨਸ਼ਾ ਪਹਿਲਾਂ ਨਾਲੋਂ ਵੀ ਵੱਧ ਰੂਪ ਵਿੱਚ ਵਿਕ ਰਿਹਾ ਹੈ ।ਕਮਿਊਨਿਸਟ ਪਾਰਟੀ ਦੇ ਆਗੂਆਂ ਨੇ ਦੋਸ਼ ਲਾਇਆ ਕਿ ਇਸ ਇਲਾਕੇ ਅੰਦਰ ਦੋ ਸਾਲ ਪਹਿਲਾਂ ਪਾਰਟੀ ਵੱਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਮੁਹਿੰਮ ਸਮੇਂ ਪੂਰੇ ਇਲਾਕੇ ਅੰਦਰ ਨਜਾਇਜ ਧੰਦਾ ਕਰਨ ਵਾਲਿਆਂ ਦੀਆਂ ਬ਼ਕਾਇਦਾ ਲਿਸਟਾਂ ਪੁਲੀਸ ਨੂੰ ਦਿੱਤੀਆਂ ਸਨ। ਪਰ ਕਾਰਵਾਈ ਦੇ ਨਾਮ ਉੱਪਰ ਸਿਰਫ ਖਾਨਾ ਪੂਰਤੀ ਹੀ ਕੀਤੀ ਸੀ। ਹੁਣ ਵੀ ਇਸ ਇਲਾਕੇ ਅੰਦਰ ਵੱਖ ਵੱਖ ਪਿੰਡਾਂ ਅਤੇ ਜੰਡਿਆਲਾ ਸ਼ਹਿਰ ਅੰਦਰ ਨਸ਼ੇ ਵੇਚਣ ਵਾਲੇ ਅੱਡੇ ਮੌਜੂਦ ਹਨ। ਸਰਕਾਰ ਅਤੇ ਪੁਲੀਸ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਹੋਰ ਕੋਈ ਇਹੋ ਜਿਹਾ ਕਾਰਾ ਵਾਪਰਨ ਤੋਂ ਪਹਿਲਾਂ ਕਾਰਵਾਈ ਕੀਤੀ ਜਾਵੇ।ਪਾਰਟੀ ਮੰਗ ਕਰਦੀ ਹੈ ਕਿ ਇਸ ਕਾਂਡ ਦੀ ਮਜਿਸਟਰੇਟੀ ਜਾਂਚ ਸਿਰਫ ਅੱਖਾਂ ਪੂੰਝਣ ਵਾਲੀ ਹੈ। ਇਸ ਸਾਰੇ ਕਾਂਡ ਦੀ ਹਾਈਕੋਰਟ ਦੇ ਸਿਟਿੰਗ ਜੱਜ ਕੋਲੋਂ ਜਾਂਚ ਕਰਵਾ ਕਿ  ਧਾਰਾ 302 ਤਹਿਤ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਮਰਨ ਵਾਲੇ ਪ੍ਰਵਾਰਾਂ ਨੂੰ ਘੱਟੋ ਘੱਟ 10 ਲੱਖ ਰੁਪੈ ਦੀ ਸਹਾਇਤਾ ਅਤੇ  ਪ੍ਰਵਾਰ ਦੇ ਇੱਕ ਵਿਅਕਤੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।  ਇਸ ਮੌਕੇ ਪਾਰਟੀ ਆਗੂ ਗੁਰਭੇਜ ਸਿੰਘ ਸੈਦੋ ਲ੍ਹੇਲ, ਮੰਗਲ ਸਿੰਘ ਖਜਾਲਾ, ਬਲਵਿੰਦਰ ਸਿੰਘ ਮਾਲੋਵਾਲ ਅਤੇ ਮਾ, ਅਜਾਦ ਸਿੰਘ ਮਹਿਤਾ ਵੀ ਮੌਜੂਦ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।