ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਚੱਲਦਿਆਂ ਆਪ ਨੇ ਜੰਡਿਆਲਾ ਵਿੱਚ ਕੀਤਾ ਰੋਸ ਪ੍ਰਦਰਸ਼ਨ ।
August 2nd, 2020 | Post by :- | 212 Views

ਪੰਜਾਬ ਵਿੱਚ ਜਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਵਿਰੁੱਧ ਜੰਡਿਆਲਾ ਗੁਰੂ ਵਿੱਚ ਰੋਸ ਪ੍ਰਦਰਸ਼ਨ।

ਜੰਡਿਆਲਾ ਗੁਰੂ ਕੁਲਜੀਤ ਸਿੰਘ
ਅੱਜ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਭਜਨ ਸਿੰਘ ਈਟੀਓ ਦੇ ਅਗਵਾਈ ਹੇਠ ਵਾਲਮੀਕ ਚੌਂਕ ਜੰਡਿਆਲਾ ਗੁਰੂ ਵਿਖੇ ਨਸ਼ਿਆਂ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਸ਼ਰਾਬ ਦਾ ਗੈਰ ਕਾਨੂੰਨੀ ਧੰਦਾ ਰਾਜਨੀਤਿਕ ਨੇਤਾਵਾਂ ਦੀ ਸਹਿ ਤੇ ਧੜਾ ਧੜ ਚਲ ਰਿਹਾ ਹੈ। ਓਹਨਾਂ ਕਿਹਾ ਕੇ ਜੰਡਿਆਲਾ ਗੁਰੂ ਹਲਕੇ ਦੇ ਪਿੰਡ ਮੁੱਛਲ ਵਿਚ ਹੋਈਆਂ 12 ਮੌਤਾਂ ਸਰਕਾਰ ਤੇ ਵੱਡੇ ਸਵਾਲੀਆ ਚਿੰਨ ਲਗਾਉਂਦਾ ਹੈ। ਸਰਕਾਰ ਦੁਆਰਾ ਸਿਰਫ ਦੋ ਲੱਖ ਰੁਪਏ ਦੀ ਰਾਸ਼ੀ ਘੋਸ਼ਿਤ ਕਰਨੀ ਵੱਡੀ ਬੇਇਨਸਾਫੀ ਹੈ। ਓਹਨਾਂ ਘਟੋ ਘੱਟ 20 ਲੱਖ ਰੁਪਏ ਦੀ ਰਾਸ਼ੀ ਦੀ ਮੰਗ ਕੀਤੀ। ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਇਸ ਮੰਦਭਾਗੀ ਘਟਨਾ ਦੀ ਤਹਿ ਤੱਕ ਜਾਣ ਲਈ ਇਸ ਦੀ ਜਾਂਚ CBI ਨੂੰ ਸੌਂਪਣੀ ਚਾਹੀਦੀ ਹੈ।
ਇਸ ਮੌਕੇ ਹਾਜ਼ਰ ਸਨ ਛਣਾਖ ਸਿੰਘ (ਅੰਮ੍ਰਿਤਸਰ ਵਾਈਸ ਪ੍ਰਧਾਨ ਦਿਹਾਤੀ), ਸਰਬਜੀਤ ਸਿੰਘ ਡਿੰਪੀ, ਨਰੇਸ਼ ਪਾਠਕ, ਗੁਰਵਿੰਦਰ ਸਿੰਘ ਖੱਬੇ ,ਸਤਿੰਦਰ ਸਿੰਘ , ਰਣਜੀਤ ਸਿੰਘ, ਤੇਜਦੀਪ ਸਿੰਘ ਬਿੱਟੂ, ਸਤਨਾਮ ਸਿੰਘ, ਇਸ਼ੁ ਉੱਪਲ , ਹਰਸ਼ ਜੀਤ ਸਿੰਘ ਆਦਿ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।