ਜ਼ਿਲਾ ਖੇਤੀਬਾੜੀ ਦਫ਼ਤਰ ਵਿਖੇ ਸੇਵਾ ਮੁੱਕਤੀ ਤੇ ਡੀ ਸੀ ਢਿਲੋਂ ਸਨਮਾਨਿਤ।
July 31st, 2020 | Post by :- | 75 Views

ਅੰਮ੍ਰਿਤਸਰ 31ਜੁਲਾਈ (ਮਨਬੀਰ ਸਿੰਘ ਧੁਲਕਾ ) ਡਿਪਟੀ ਕਮਿਸ਼ਨਰ ਸ੍ਰੀ ਸ਼ਿਵਦੁਲਾਰ ਸਿੰਘ ਢਿੱਲੋਂ ਦੀ ਸੇਵਾ ਮੁਕਤੀ ਮੌਕੇ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਦਫ਼ਤਰ ਵਿਖੇ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ ਗੁਰਦਿਆਲ ਸਿੰਘ ਬੱਲ ਦੀ ਅਗਵਾਈ ਹੇਠ ਡੀ ਸੀ ਸ ਢਿਲੋਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ ਗੁਰਦਿਆਲ ਸਿੰਘ ਬੱਲ, ਏ ਓ ਡਾ ਜਤਿੰਦਰ ਸਿੰਘ ਗਿੱਲ,ਡਾ ਪ੍ਰਿਤਪਾਲ ਸਿੰਘ,ਡਾ ਮਸਤਿੰਦਰ ਸਿੰਘ ਬੁੰਡਾਲਾ, ਡਾ ਅਵਤਾਰ ਸਿੰਘ ਬੁੱਟਰ,ਡਾ ਤਜਿੰਦਰ ਸਿੰਘ,ਪ੍ਰਧਾਨ ਡਾ ਸੁਖਬੀਰ ਸਿੰਘ ਸੰਧੂ, ਡਾ ਬਲਵਿੰਦਰ ਸਿੰਘ ਛੀਨਾ,ਡਾ ਸੁਖਚੈਨ ਸਿੰਘ, ਵਿਸਥਾਰ ਅਫਸਰ ਡਾ ਪ੍ਰਭਦੀਪ ਸਿੰਘ ਚੇਤਨਪੁਰਾ, ਡਾ ਪਰਜੀਤ ਸਿੰਘ ਆਦਿ ਹਾਜ਼ਰ ਸਨ। ਡਿਪਟੀ ਕਮਿਸ਼ਨਰ ਸ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਕਿਹਾ ਕਿ ਹਰ ਅਫਸਰ,ਅਧਿਕਾਰੀ, ਕਰਮਚਾਰੀ ਨੂੰ ਆਪਣੀ ਡਿਊਟੀ ਇਮਾਨਦਾਰੀ ਤੇ ਲਗਨ ਨਾਲ ਕਰਨੀ ਚਾਹੀਦੀ ਹੈ,ਇਸ ਨਾਲ ਆਪਣੇ ਮਨ ਨੂੰ ਬਹੁਤ ਸਕੂਨ ਮਿਲਦਾ। ਉਹਨਾਂ ਨੇ ਸਾਰੇਆਂ ਨੂੰ ਆਪਣੇ ਕੰਮ ਤਨਦੇਹੀ ਨਾਲ ਕਰਨ ਲਈ ਕਿਹਾ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।