ਜੰਡਿਆਲਾ ਗੁਰੂ ਵਿੱਖੇ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ।
July 31st, 2020 | Post by :- | 85 Views
ਜੰਡਿਆਲਾ ਗੁਰੂ ਵਿਖੇ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ—-
   ਜੰਡਿਆਲਾ ਗੁਰੂ, 31 ਜੁਲਾਈ– ਕੁਲਜੀਤ ਸਿੰਘ
ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ (ਰਜਿ:) ਜੰਡਿਆਲਾ ਗੁਰੂ ਵੱਲੋਂ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਇਸ ਵਾਰ ਵੀ ਕਲੱਬ ਦੇ ਸਰਪ੍ਰਸਤ ਕਾਮਰੇਡ ਜਸਵੰਤ ਸਿੰਘ ਜੰਡਿਆਲਾ ਦੀ ਰਹਿਨੁਮਾਈ ਹੇਂਠ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਨੂੰ ਮੁੱਖ ਰੱਖ ਕੇ ਅਤੇ ਸ਼ੋਸ਼ਲ ਡਿਸਟੈਂਸ ਰੱਖ ਕੇ ਸ਼ਹੀਦ ਊਧਮ ਸਿੰਘ ਚੌਂਕ (ਨੇੜੇ ਬੁੱਤ) ਵਿਖੇ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ।
      ਇਸ ਮੌਕੇ ਕਲੱਬ ਦੇ ਅਹੁਦੇਦਾਰਾਂ, ਮੈਂਬਰਾਂ ਤੇ ਹੋਰ ਪਹੁੰਚੀਆਂਂ ਸ਼ਖਸ਼ੀਅਤਾਂ ਵੱਲੋਂ ਸ਼ਹੀਦ ਊਧਮ ਸਿੰਘ ਜੀ ਦੇ ਬੁੱਤ ਤੇ ਫੁੱਲਮਾਲਾ ਪਾ ਕੇ ਸ਼ਹੀਦ ਊਧਮ ਸਿੰਘ ਜੀ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਅਜੈਪਾਲ ਸਿੰਘ ਮੀਰਾਂਕੋਟ ਸਾਬਕਾ ਵਿਧਾਇਕ ਤੇ ਸਾਬਕਾ ਚੇਅਰਮੈਨ ਪਨਸਪ ਪੰਜਾਬ, ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਜੋਸਨ, ਚਰਨਜੀਤ ਸਿੰਘ ਟੀਟੋ, ਕਸ਼ਮੀਰ ਸਿੰਘ ਜਾਣੀਆਂ ਚੇਅਰਮੈਨ ਮਾਰਕੀਟ ਕਮੇਟੀ ਜੰਡਿਆਲਾ, ਨਵਦੀਪ ਸਿੰਘ ਖੇਲਾ, ਸਵਿੰਦਰ ਸਿੰਘ ਚੰਦੀ, ਐਡਵੋਕੇਟ ਅਮਰੀਕ ਸਿੰਘ ਮਲਹੋਤਰਾ, ਡਾਕਟਰ ਦੀਪਕ ਗੁਪਤਾ, ਡਾ: ਨਿਰਮਲ ਸਿੰਘ, ਡਾ: ਹਰਜਿੰਦਰ ਸਿੰਘ ਧੰਜਲ, ਅਵਤਾਰ ਸਿੰਘ ਟੱਕਰ,  ਡਾ: ਲਖਵਿੰਦਰ ਸਿੰਘ ਰੰਧਾਵਾ, ਪ੍ਰਦੀਪ ਸਿੰਘ ਥਿੰਦ,  ਕਾਮਰੇਡ ਸ਼ੇਰਗਿੱਲ, ਮਹਿਕਪ੍ਰੀਤ ਸਿੰਘ ਜੋਸਨ,  ਹਰਜਿੰੰਦਰ ਸਿੰਘ, ਸਾਹਿਬ ਸਿੰਘ ਜਾਣੀਆਂ ਵਿਸ਼ੇਸ਼ ਤੌਰ ਤੇ ਹਾਜਰ ਸਨ, ਜਿੰਨ੍ਹਾਂ ਸ਼ਹੀਦ ਊਧਮ ਸਿੰਘ ਜੀ ਦੇ ਬੁੱਤ ਤੇ ਫੁੱਲਮਾਲਾ ਪਾਉਣ ਉਪਰੰਤ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ, ਲੌੜ ਹੈ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇ ਕੇ ਚੰਗੇ ਸਮਾਜ ਦੀ ਸਿਰਜਣਾ ਕਰਨ ਦੀ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਸਹੀ ਸੇਧ ਮਿਲ ਸਕੇ। ਇਸ ਮੌਕੇ ਨਸ਼ਿਆਂ ਖਿਲਾਫ ਡਟਣ ਦਾ ਵੀ ਪ੍ਰਣ ਕੀਤਾ ਗਿਆ। ਇਸ ਮੌਕੇ ਸ਼ਹੀਦ ਊਧਮ ਸਿੰਘ ਜੀ ਦੇ ਬੁੱਤ ਤੇ ਪੱਤਰਕਾਰ ਭਾਈਚਾਰੇ ਵੱਲੋਂ ਵੀਂ ਫੁੱਲਮਾਲਾ ਪਾ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਹਾਜਰ ਸ਼ਖਸ਼ੀਅਤਾਂ ਤੇ ਪੁਲਿਸ ਚੌਂਕੀ ਟਾਊਨ ਜੰਡਿਆਲਾ ਗੁਰੂ ਦੇ ਇੰਚਾਰਜ਼ ਤਰਸੇਮ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।