ਤਰਨਤਾਰਨ ਪੁਲਿਸ ਵੱਲੋਂ ਗੰਡੀਵਿੰਡ ਵਿਚ ਹੋਈ 7 ਸਾਲਾ ਲੜਕੀ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ ।
July 30th, 2020 | Post by :- | 83 Views

# ਜ੍ਹਿਲਾ ਤਰਨ ਤਾਰਨ ਪੁਲਿਸ ਵੱਲੋਂ ਪਿੰਡ ਗੰਡੀਵਿੰਡ ਵਿੱਚ ਹੋਏ 07 ਸਾਲਾ ਲੜਕੀ ਦੇ ਕਤਲ ਦੀ ਗੁੱਥੀ ਨੂੰ 24 ਘੰਟੇ ਵਿੱਚ ਟਰੇਸ ਕਰਨ ਸਬੰਧੀ।

ਤਰਨਤਾਰਨ ਕੁਲਜੀਤ ਸਿੰਘ

ਜ੍ਹਿਲਾ ਤਰਨ ਤਾਰਨ ਪੁਲਿਸ ਵੱਲੋਂ ਮਿਤੀ 29-07-2020 ਨੂੰ ਪਿੰਡ ਗੰਡੀਵਿੰਡ ਵਿੱਚ ਹੋਏ 07 ਸਾਲਾ ਲੜਕੀ ਦੇ ਕਤਲ ਨੂੰ ਟਰੇਸ ਕੀਤਾ ਗਿਆ ਹੈ।ਜਿਸ ਵਿੱਚ ਦੋਸ਼ੀ ਸਵਿੰਦਰ ਸਿੰਘ ਉਰਫ ਕਾਲੀ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਗੰਡੀਵਿੰਡ ਕਲੋਨੀ ਨੂੰ ਰੱਖ ਭੂਸੇ ਤੋਂ ਕਾਬੂ ਕਰਕੇ ਪੁੱਛ-ਗਿੱਛ ਸ਼ੁਰੂ ਕੀਤੀ ਗਈ ਜਿਸਨੇ ਨੇ ਦੌਰਾਨੇ ਪੁੱਛ-ਗਿੱਛ ਦੱਸਿਆ ਕਿ ਉਸਨੇ ਹੀ 07 ਸਾਲਾ ਲੜਕੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ।ਉਸ ਦੀ ਲੜਕੀ ਦੇ ਪਿਤਾ ਨਾਲ ਆਪਸੀ-ਅਣਬਣ ਸੀ।ਜੋ ਅੱਜ ਮਿਤੀ 30-07-2020 ਨੂੰ ਸਵਿੰਦਰ ਸਿੰਘ ਉਰਫ ਕਾਲੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਵਾਰਦਾਤ ਸਮੇਂ ਵਰਤੀਆਂ ਗਈਆਂ ਚੀਜਾਂ ਦੋਸ਼ੀ ਪਾਸੋ ਬ੍ਰਾਮਦ ਕਰ ਲਈਆਂ ਗਈਆਂ ਹਨ।ਇਥੇ ਵਰਨਣਯੋਗ ਗੱਲ ਇਹ ਹੈ ਕਿ ਦੋਸ਼ੀ ਸਵਿੰਦਰ ਸਿੰਘ ਉਰਫ ਕਾਲੀ ਨੇ ਸਾਲ 2017 ਵਿੱਚ ਵੀ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਸੀ ।ਜਿਸ ਤੇ ਮੁੱਕਦਮਾ ਨੰਬਰ 70 ਮਿਤੀ 20-10-2017 ਜੁਰਮ 302 ਭ.ਦ.ਸ ਥਾਣਾ ਸਰਾਏ ਅਮਾਨਤ ਖਾਂ ਦਰਜ਼ ਰਜਿਸਟਰ ਹੋਇਆ ਸੀ।
#punjabpoliceindia #tarntaranpolice

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।