ਕੋਵਿਡ 19 ਦੇ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲੇ ਵਿਚ ਸਵੀਪ ਗਤੀਵਿਧੀਆਂ ਸ਼ੁਰੂ -ਵਧੀਕ ਡਿਪਟੀ ਕਮਿਸ਼ਨਰ
July 29th, 2020 | Post by :- | 37 Views

ਅੰਮ੍ਰਿਤਸਰ  ਜੁਲਾਈ (ਮਨਬੀਰ ਸਿੰਘ ਧੁਲਕਾ) —ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਭਾਰਤ ਚੋਣ ਕਮਿਸ਼ਨ ਦੇ ਪ੍ਰੋਗਰਾਮ ਸਵੀਪ ਤਹਿਤ ਵੋਟਰ ਸੂਚੀ ਵਿਚ ਨੌਜਵਾਨਾਂ ਦੀ ਬਤੌਰ ਵੋਟਰ ਰਜਿਸਟਰੇਸ਼ਨ ਵਧਾਉਣ ਅਤੇ ਉਨਾਂ ਦੀ ਵੋਟ ਮਹੱਤਤਾ ਸਮਝਾਉਣ ਸਬੰਧੀ ਵਰਚੂਅਲ ਸਵੀਪ ਪਲਾਨ ਤਿਆਰ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਹਿਮਾਂਸ਼ੂ ਅਗਰਵਾਨ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਸਵੀਪ ਪਲਾਨ ਤਹਿਤ ਸਮੂਹ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਵਲੋਂ ਵਿਧਾਨ ਸਭਾ ਚੋਣ ਹਲੇਕ ਵਿਚ ਨਿਯੁਕਤ ਨੋਡਲ ਅਫ਼ਸਰ ਸਵੀਪ ਰਾਹੀਂ ਕਾਲਜ ਦੇ ਨੋਡਲ ਅਫਸਰਾਂ /ਬੀ.ਐਲ.ਓਜ਼ /ਸੁਪਰਵਾਈਜ਼ਰਾਂ /ਸਵੀਪ ਪਾਰਟੀ ਏਜੰਸੀਆਂ/ਕੈਂਪਸ ਐਂਬਸਡਰਾਂ ਨਾਲ ਵੈਬ ਪੋਰਟਲ /ਆਨਲਾਈਨ ਐਪ ਰਾਹੀਂ ਸਵੀਪ ਸਬੰਧੀ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਨੋਡਲ ਅਫਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਹਲਕਾ ਪੱਧਰ ਤੇ ਮਾਸਟਰ ਟ੍ਰੇਨਰ ਨਾਲ ਆਨਲਾਈਨ ਮੀਟਿੰਗਾਂ ਕਰਕੇ ਪੋਲਿੰਗ ਸਟੇਸ਼ਨ ਪੱਧਰ /ਕਾਲਜ ਪੱਧਰ /ਸਕੂਲ ਪੱਧਰ ਤੇ ਈ.ਐਲ.ਸੀ. ਨੂੰ ਐਕਟੀਵੇਟ ਕੀਤਾ ਜਾਵੇ ਅਤੇ ਇਨਾਂ ਰਾਹੀਂ ਕਿੰਨਰਾਂ (ਪੀ.ਡਬਲਯੂ.ਡੀ) ਨੂੰ ਬਤੌਰ ਵੋਟਰ ਰਜਿਸਟਰ ਕਰਨ ਲਈ ਕਿੰਨਰਾਂ ਦੇ ਮੁੱਖੀਆਂ ਨਾਲ ਅਤੇ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਨਾਲ ਤਾਲਮੇਲ ਕਰਕੇ ਵੋਟਰ ਜਾਗਰੂਕਤਾ ਵੀਡਿਓ ਮੈਸੇਜ ਤਿਆਰ ਕਰਵਾਏ ਜਾਣ।
ਵਧੀਕ ਜਿਲਾ ਚੋਣ ਅਫ਼ਸਰ ਨੇ ਜ਼ਿਲਾ ਪੱਧਰੀ ਸਵੀਪ ਟੀਮ ਜਿਲੇ ਦੇ ਸਮੂਹ ਸੀਨੀਅਰ ਸੈਕੰਡਰੀ ਸਕੂਲਾਂ ਦੇ 18 ਸਾਲ ਅਤੇ 18 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਨੂੰ ਵੋਟਰ ਸੂਚੀ ਵਿਚ ਆਨਲਾਈਨ ਰਜਿਸਟਰੇਸ਼ਨ ਕਰਵਾਉਣ ਲਈ ਭਾਰਤ ਚੋਣ ਕਮਿਸਨ ਦੇ ਪੋਰਟਲ www.nvsp.in ‘ਤੇ ਫਾਰਮ ਭਰਨ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਕਾਲਜਾਂ ਅਤੇ ਸਕੂਲੀ ਵਿਦਿਆਰਥੀਆਂ ਵਿੱਚ ਆਨਲਾਈਨ ਡਿਬੇਟ, ਕੁਇਜ਼, ਸਪੀਚ ਮੁਕਾਬਲੇ ਕਰਵਾਏ ਜਾਣ ਅਤੇ ਪ੍ਰੀਤੀਯੋਗਿਤਾਵਾਂ ਵਿਚ ਕੇਵਲ ਭਾਰਤ ਚੋਣ ਕਮਿਸਨ ਵਲੋਂ ਪ੍ਰਵਾਨਤ ਸਲੋਗਨ ਹੀ ਵਰਤੇ ਜਾਣ। ਉਨਾਂ ਕਿਹਾ ਕਿ ਸਵੀਪ ਗਤੀਵਿਧੀਆਂ ਲਈ ਸ਼ੋਸ਼ਲ ਮੀਡੀਆ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਦਾ ਸਮਰੱਥਣ ਹਾਂਸਲ ਹੋ ਸਕੇ।
ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਜਿਲਾ ਰੋਜ਼ਗਾਰ ਟਰੇਨਿੰਗ ਅਫ਼ਸਰ ਸਵੀਪ ਪ੍ਰੋਗਰਾਮ ਤਹਿਤ ਨੌਜਵਾਨ ਵੋਟਰਾਂ ਨੂੰ ਆਪਣੀ ਵੋਟ ਬਣਾਉਣ ਲਈ ਜਾਗਰੂਕ ਕਰਨ। ਉਨਾਂ ਕਿਹਾ ਕਿ ਕੋਈ ਵੀ ਵੋਟਰ ਵੋਟ ਬਣਾਉਣ ਤੋਂ ਵਾਂਝਾ ਨਾ ਰਹੇ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਵਿਡ 19 ਦੀਆਂ ਹਦਾਇਤਾਂ ਨੂੰ ਧਿਆਨ ਵਿਚ ਰਖਦਿਆਂ ਹੋਇਆਂ ਹੀ ਸਵੀਪ ਗੀਤੀਵਿਧੀਆਂ ਕੀਤੀਆਂ ਜਾਣ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।