ਜਿਲ੍ਹਾ ਪੁਲਿਸ ਵੱਲੋਂ ਮਾਤਾ ਦਾ ਪਰਸ ਖੋ ਕੇ ਭੱਜਣ ਵਾਲੇ ਤਿੰਨ ਦੋਸ਼ੀ ਮੋਟਰਸਾਈਕਲ ਸਮੇਤ ਕਾਬੂ ।
July 28th, 2020 | Post by :- | 122 Views

#ਜਿਲ੍ਹਾਂ_ਪੁਲਿਸ_ਵੱਲੋਂ_ਮਾਤਾ_ਦਾ_ਪਰਸ_ਖੋਹ ਕੇ ਭੱਜਨ ਵਾਲੇ #ਤਿੰਨੇ_ਦੋਸ਼ੀ ਮੋਟਰਸਾਇਕਲ ਸਮੇਤ ਕਾਬੂ
ਮਾਨਯੋਗ ਸ. ਰਾਜਬਚਨ ਸਿੰਘ ਸੰਧੂ , ਐਸ.ਐਸ.ਪੀ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ, ਸ੍ਰੀ ਕੁਲਵੰਤ ਰਾਏ ਪੀ.ਪੀ.ਐਸ, ਐਸ.ਪੀ ਪੀ.ਬੀ.ਆਈ ਅਤੇ ਸ੍ਰੀ ਹਰਵਿੰਦਰ ਸਿੰਘ ਚੀਮਾ ਪੀ.ਪੀ.ਐਸ ਉਪ ਕਪਤਾਨ ਪੁਲਿਸ (ਸ:ਡ:) ਸ਼੍ਰੀ ਮੁਕਤਸਰ ਸਾਹਿਬ ਜੀ ਦੀ ਅਗਵਾਈ ਹੇਠ ਇਸੰਪੈਕਟਰ ਮੋਹਨ ਲਾਲ ਮੁੱਖ ਅਫਸਰ ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ ਅਤੇ ਐਸ.ਆਈ ਵੀਰਪਾਲ ਕੌਰ ਇੰਚਾਰਜ਼ ਚੌਕੀ ਬੱਸ ਅੱਡਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਔਰਤ ਕੋਲੋ ਪਰਸ ਖੋਹ ਕੇ ਭੱਜਣ ਵਾਲੇ ਤਿੰਂਨ ਦੋਸ਼ੀ ਕਾਬੂ । ਮਿਤੀ 24/07/2020 ਨੂੰ ਨਿਰਮਲਾ ਦੇਵੀ ਪਤਨੀ ਪ੍ਰਿਥੀ ਚੰਦ ਵਾਸੀ ਗਲੀ ਨੰ: 01, ਅਬੋਹਰ ਰੋਡ ਸ੍ਰੀ ਮੁਕਤਸਰ ਸਾਹਿਬ, ਆਪਣੀ ਪੈਨਸ਼ਨ ਬੈਂਕ ਵਿਚੋਂ ਕਢਵਾ ਕੇ ਆਪਣੇ ਪਰਸ ਵਿੱਚ ਪਾ ਕੇ ਘਰ ਨੂੰ ਜਾ ਰਹੀ ਸੀ ਤਾਂ ਪਿਛੇ ਤੋਂ ਇੱਕ ਮੋਟਰਸਾਇਕਲ ਪਰ ਤਿੰਨ ਉਕਤ ਮੋਨੇ ਨੌਜਵਾਨ ਆਏ ਅਤੇ ਮੁਦੈਲਾ ਦੇ ਬਰਾਬਰ ਆ ਕੇ ਉਸਦੇ ਹੱਥ ਵਿੱਚੋਂ ਫੜਿਆ ਪਰਸ ਝਪੱਟ ਮਾਰ ਕੇ ਖੋ ਕੇ ਲੈ ਗਏ, ਜਿਸ ਤੇ ਮੁਕੱਦਮਾ ਨੰਬਰ 264 ਮਿਤੀ 24/07/2020, ਅ/ਧ 379ਬੀ ਹਿੰ:ਦੰ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦਰਜ ਰਜਿਸ਼ਟਰ ਕਰ ਤਫਤੀਸ਼ ਸ਼ੁਰੂ ਕਰ ਦਿੱਤੀ। ਦੌਰਾਨੇ ਤਫਤੀਸ਼ ਮੁਖਬਰ ਦੀ ਇਤਲਾਹ ਤੇ ਤਿੰਨੇ ਦੋਸ਼ੀ ਰਾਹੁਲ ਉਰਫ ਗੱਗੂ ਬਾਘਲਾ ਪੁੱਤਰ ਰੌਸ਼ਨ ਲਾਲ, ਬੋਬੀ ਪੁੱਤਰ ਨਾਨਕ, ਅਰਸ਼ਦੀਪ ਉਰਫ ਕਾਲੂ ਪੁੱਤਰ ਕੁਲਦੀਪ, ਸਿੰਘ ਵਾਸੀਆਨ ਰਾਗੀਆਂ ਵਾਲੀ ਗਲੀ ਅਬੋਹਰ ਰੋਡ ਸ੍ਰੀ ਮੁਕਤਸਰ ਸਾਹਿਬ ਨੂੰ ਸਮੇਤ ਮੋਟਰਸਾਇਕਲ ਨੰਬਰੀ PB-29S-8711 ਮਾਰਕਾ ਪੱਲਸਰ ਰੰਗ ਕਾਲਾ ਕਾਬੂ ਕਰ ਲਿਆ ਅਤੇ ਇਨਾ ਪਾਸੋਂ ਖੋਹ ਕੀਤੀ ਗਈ ਨਕਦੀ, ਇੱਕ ਬੈਂਕ ਖਾਤੇ ਦੀ ਕਾਪੀ ਅਤੇ ਅਧਾਰ ਕਾਰਡ ਬ੍ਰਾਮਦ ਕਰਵਾਇਆ ਜਾ ਚੁੱਕਾ ਹੈ ਅੱਗੇ ਤਫਤੀਸ਼ ਜਾਰੀ ਹੈ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।