ਸਿਹਤ ਵਿਭਾਗ ਤਰਨਤਾਰਨ ਵੱਲੋਂ ਮਨਾਇਆ ਗਿਆ ਵਿਸ਼ਵ ਹੈਪੇਟਾਈਟਸ ਦਿਵਸ ।
July 28th, 2020 | Post by :- | 76 Views
ਸਿਹਤ ਵਿਭਾਗ ਤਰਨ ਤਾਰਨ ਵੱਲੋਂ ਮਨਾਇਆ ਗਿਆ “ਵਿਸ਼ਵ ਹੈਪੇਟਾਈਟਸ ਦਿਵਸ”
“ਹੈਪੇਟਾਈਟਸ ਮੁਕਤ ਭਵਿੱਖ” ਥੀਮ ਨੂੰ ਸਮਰਪਿਤ ਬੈਨਰ ਅਤੇ ਪੋਸਟਰ ਰਿਲੀਜ਼ ਕੀਤੇ ਗਏ
ਤਰਨ ਤਾਰਨ, 28 ਜੁਲਾਈ : ਕੁਲਜੀਤ ਸਿੰਘ
“ਹੈਪੇਟਾਈਟਸ ਮੁਕਤ ਭਵਿੱਖ” ਥੀਮ ਨੂੰ ਸਮਰਪਿਤ ਸਿਵਲ ਸਰਜਨ, ਤਰਨ ਤਾਰਨ ਡਾ. ਅਨੂਪ ਕੁਮਾਰ ਦੀ ਪ੍ਰਧਾਨਗੀ ਹੇਠ ਅੱਜ “ਵਿਸ਼ਵ ਹੈਪੇਟਾਈਟਸ ਦਿਵਸ” ਮਨਾਇਆ ਗਿਆ। ਇਸ ਮੌਕੇ ਤੇ ਸਿਵਲ ਸਰਜਨ, ਤਰਨ ਤਾਰਨ ਵਲੋਂ ਬੈਨਰ ਅਤੇ ਪੋਸਟਰ ਰਿਲੀਜ਼ ਕੀਤੇ ਗਏ।
ਇਸ ਮੌਕੇ ਸੰਬੋਧਨ ਕਰਦਿਆ ਸਿਵਲ ਸਰਜਨ, ਤਰਨ ਤਾਰਨ ਡਾ. ਅਨੂਪ ਕੁਮਾਰ ਨੇ ਕਿਹਾ ਕਿ ਹੈਪੇਟਾਈਟਸ, ਜੋ ਕਿ ਹੁਣ ਇਲਾਜ ਯੋਗ ਹੈ, ਬਾਰੇ ਜਿੰਨੀ ਜਲਦੀ ਜਾਣਕਾਰੀ ਮਿਲੇਗੀ, ਉਨੀ ਹੀ ਜਲਦੀ ਇਸਦਾ ਇਲਾਜ ਕੀਤਾ ਜਾ ਸਕਦਾ ਹੈ।ਵਿਸ਼ਵ ਸਿਹਤ ਸੰਗਠਨ ਵਲੋਂ ਹਰ ਸਾਲ 28 ਜੁਲਾਈ ਨੂੰ ਹੈਪੇਟਾਈਟਸ ਦਿਵਸ ਦੇ ਰੂਪ ਵਿਚ ਮਨਾਈਆ ਜਾਦਾ ਹੈ।ਇਸ ਬਿਮਾਰੀ ਦੀ 5 ਕਿਸਮਾਂ ਹੈ ਜਿਵੇਂ ਕਿ ਹੈਪੇਟਾਈਟਸ ਏ. ਬੀ. ਸੀ. ਡੀ. ਅਤੇ ਈ. ਹੈ ।ਇਨਾਂ ਵਿਚੋ ਹੈਪੇਟਾਈਟਸ ਏ ਅਤੇ ਬੀ ਦੀ ਵੈਕਸੀਨ ਮੌਜੂਦ ਹੈ।ਹੈਪੇਟਾਈਟਸ ਸੀ. ਡੀ. ਅਤੇ ਈ. ਦਾ ਇਲਾਜ ਦਵਾਈਆ ਰਾਹੀਂ ਕੀਤਾ ਜਾ ਸਕਦਾ ਹੈ।ਹੈਪੇਟਾਈਟਸ-ਸੀ 12 ਤੋਂ 24 ਹਫਤਿਆਂ ਦੇ ਅੰਦਰ-ਅੰਦਰ ਠੀਕ ਹੁੰਦਾ ਹੈ।ਇਸਦਾ ਟੈਸਟ ਅਤੇ ਇਲਾਜ ਸਰਕਾਰੀ ਹਸਪਤਾਲਾ ਵਿੱਚ ਮੁਫ਼ਤ ਹੈ।
ਜ਼ਿਲਾ ਐਪੀਡੀਮੋਲੋਜਿਸਟ ਡਾ. ਕੰਵਲਜੀਤ ਸਿੰਘ ਨੇ ਇਸ ਮੌਕੇ ਸੰਬੋਧਨ ਕਰਦਿਆ ਦੱਸਿਆ ਕਿ ਮਲੇਰੀਆ ਅਤੇ ਡੇਂਗੁੂ ਵਰਗੀਆਂ ਬਿਮਾਰੀਆ ਦੇ ਨਾਲ-ਨਾਲ ਹੈਪੇਟਾਈਟਸ ਬਾਰੇ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਹੈਪੇਟਾਈਟਸਸੀ ਹੋਣ ਦੇ ਮੁੱਖ ਕਾਰਨ, ਅਸੁੱਰਖਿਅਤ ਟੀਕਾਕਰਨ, ਸੂਈਆ ਅਤੇ ਸਰਿੰਜਾਂ ਦੀ ਸਾਂਝੀ ਵਰਤੋ, ਨਿੱਜੀ ਵਰਤੋ ਦੀਆ ਵਸਤੂਆਂ, ਸੰਕਰਮਿਤ ਸੂਈਆਂ ਦੀ ਸਾਂਝੀ ਵਰਤੋ, ਅਸੁਰੱਖਿਅਤ ਜਿਨਸੀ ਗਤੀਵਿਧੀਆ, ਸੰਕਰਮਿਤ ਖੂਨ ਆਦਿ ਹੈ।ਇਸ ਮੌਕੇ ‘ਤੇ ਸਹਾਇਕ ਸਿਵਲ ਸਰਜਨ ਡਾ’ ਰਮੇਸ਼, ਡਾ. ਸਵਰਨਜੀਤ ਧਵਨ, ਡਾ. ਮਹਿਤਾ ਅਤੇ ਡਾ. ਸੁਖਬੀਰ ਹਾਜ਼ਰ ਸਨ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।