ਅੰਮ੍ਰਿਤਸਰ ਮੈਡੀਕਲ ਕਾਲਜ ਵਿਚ ਵੀ ਖੋਲਿਆ ਜਾਵੇਗਾ ਪਲਾਜ਼ਮਾ ਬੈਂਕ-ਸੋਨੀ
July 26th, 2020 | Post by :- | 57 Views

 

 

 

ਅੰਮ੍ਰਿਤਸਰ,  ਜੁਲਾਈ (ਮਨਬੀਰ ਸਿੰਘ )  ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਦੇ ਗੰਭੀਰ ਰੋਗੀਆਂ ਦੇ ਇਲਾਜ ਲਈ ਅੰਮਿ੍ਰਤਸਰ ਦੇ ਗੁਰੂ ਨਾਨਕ ਮੈਡੀਕਲ ਕਾਲਜ ਵਿਚ ਪਲਾਜ਼ਮਾ ਬੈਂਕ ਸ਼ੁਰੂ ਕਰਨ ਦੀ ਆਗਿਆ ਦੇ ਦਿੱਤੀ ਹੈ ਅਤੇ ਛੇਤੀ ਹੀ ਅਸÄ ਇਹ ਬੈਂਕ ਸ਼ੁਰੂ ਕਰ ਦਿਆਂਗੇ, ਜਿਸ ਨਾਲ ਗੰਭੀਰ ਵਿਅਕਤੀਆਂ ਦਾ ਇਲਾਜ ਵੀ ਸੰਭਵ ਹੋ ਸਕੇਗਾ। ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਇਹ ਪ੍ਰਗਟਾਵਾ ਕਰਦੇ ਕਿਹਾ ਕਿ ਇਸ ਤੋਂ ਪਹਿਲਾਂ ਪਟਿਆਲਾ ਵਿਚ ਪੰਜਾਬ ਦਾ ਪਹਿਲਾ ਪਲਾਜ਼ਮਾ ਬੈਂਕ ਖੋਲਿ੍ਹਆ ਜਾ ਚੁੱਕਾ ਹੈ, ਜਿਥੇ ਕੋਵਿਡ-19 ਤੋਂ ਠੀਕ ਹੋਏ ਵਿਅਕਤੀ ਆਪਣਾ ਪਲਾਜ਼ਮਾ ਦਾਨ ਕਰਕੇ ਦੂਸਰੇ ਰੋਗੀਆਂ ਲਈ ਜੀਵਨ ਦਾਨ ਦੇ ਰਹੇ ਹਨ। ਉਨਾਂ ਕਿਹਾ ਕਿ ਹੁਣ ਅਸÄ ਅੰਮਿ੍ਰਤਸਰ ਅਤੇ ਫਰੀਦਕੋਟ ਵਿਚ ਪਲਾਜ਼ਮਾ ਬੈਂਕ ਖੋਲਣ ਜਾ ਰਹੇ ਹਾਂ, ਤਾਂ ਜੋ ਬਿਮਾਰ ਲੋਕਾਂ ਦਾ ਇਲਾਜ ਅਸਾਨੀ ਨਾਲ ਕੀਤਾ ਜਾ ਸਕੇ।

ਅੱਜ ਵਾਰਡ ਨੰਬਰ 50 ਵਿਚ ਧਰਮਸ਼ਾਲਾ ਲਈ ਚੈਕ ਦੇਣ ਮੌਕੇ ਵਾਰਡ ਦੇ ਲੋਕਾਂ ਨਾਲ ਗੱਲਬਾਤ ਕਰਦੇ ਸ੍ਰੀ ਸੋਨੀ ਨੇ ਕਿਹਾ ਕਿ ਮੁੱਖ ਮੰਤਰੀ ਕੋਰੋਨਾ ਉਤੇ ਪੰਜਾਬੀਆਂ ਦੀ ਜਿੱਤ ਯਕੀਨੀ ਬਨਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ, ਪਰ ਆਮ ਲੋਕਾਂ ਦੀ ਲਾਪਰਵਾਹੀ ਇਸ ਵਿਚ ਦੇਰੀ ਕਰ ਰਹੀ ਹੈ। ਉਨਾਂ ਕਿਹਾ ਕਿ ਬੀਤੇ ਦਿਨ ਆਪਣੇ ਫੇਸ ਬੁੱਕ ਲਾਈਵ ਪ੍ਰੋਗਰਾਮ ਵਿਚ ਵੀ ਮੁੱਖ ਮੰਤਰੀ ਨੇ ਦੁਹਰਾਇਆ ਹੈ ਕਿ ਜੇਕਰ ਲੋਕ ਮਾਸਕ ਪਾਉਣ ਵਿਚ ਲਾਪਰਵਾਹੀ ਵਰਤਣ ਤੋਂ ਬਾਜ਼ ਨਾ ਆਏ, ਤਾਂ ਮਾਸਕ ਨਾ ਪਾਉਣ ਦਾ ਜੁਰਮਾਨਾ ਵੀ ਵਧਾ ਦਿੱਤਾ ਜਾਵੇਗਾ। ਸ੍ਰੀ ਸੋਨੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਦੀਆਂ ਹਦਾਇਤਾਂ ਉਤੇ ਅਮਲ ਕਰਨਾ ਯਕੀਨੀ ਬਨਾਉਣ, ਤਾਂ ਜੋ ਕੋਰੋਨਾ ਵਿਰੁੱਧ ਜੰਗ ਜਿੱਤੀ ਜਾ ਸਕੇ। ਇਸ ਮੌਕੇ ਉਨਾਂ ਨਾਲ ਸ੍ਰੀ ਵਿਕਾਸ ਸੋਨੀ, ਕੌਂਸਲਰ ਸ੍ਰੀਮਤੀ ਰਾਜਬੀਰ ਕੌਰ, ਸ੍ਰੀ ਗੁਲਸ਼ਨ ਕੁਮਾਰ, ਸ੍ਰੀ ਪਵਨ ਕੁਮਾਰ, ਸ੍ਰੀ ਕਨਿਸ਼ ਕਪੂਰ, ਸ੍ਰੀ ਮਨਜੀਤ ਸਿੰਘ ਬੌਬੀ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।