ਵਰਿੰਦਰ ਸਿੰਘ ਮਲਹੋਤਰਾ ਜੰਡਿਆਲਾ ਪ੍ਰੈਸ ਕਲੱਬ(ਰਜਿ) ਦੇ ਪ੍ਰਧਾਨ ਚੁਣੇ ਗਏ ।
July 26th, 2020 | Post by :- | 52 Views

ਵਰਿੰਦਰ ਸਿੰਘ ਮਲਹੋਤਰਾ 10ਵੀ ਵਾਰ ਜੰਡਿਆਲਾ ਪ੍ਰੈਸ ਕਲੱਬ (ਰਜਿ) ਦੇ ਪ੍ਰਧਾਨ ਚੁਣੇ ਗਏ ।

ਜੰਡਿਆਲਾ ਗੁਰੂ 26 ਜੁਲਾਈ (ਕੁਲਜੀਤ ਸਿੰਘ ) :- ਜੰਡਿਆਲਾ ਪੈ੍ਸ ਕਲੱਬ ਰਜਿ ਦੀ ਇਕ ਜਰੂਰੀ ਮੀਟਿੰਗ ਹੋਈ! ਮੀਟਿੰਗ ਸੁਨੀਲ ਦੇਵਗਨ , ਪੀ ਟੀ ਨਿਉਜ ਚੈਨਲ, ਜੰਡਿਆਲਾ ਪੈ੍ਸ ਕਲੱਬ ਰਜਿ ਦੇ ਪ੍ਧਾਨ ਵਰਿੰਦਰ ਸਿੰਘ ਮਲਹੋਤਰਾ, ਕੁਲਦੀਪ ਸਿੰਘ ਭੁੱਲਰ ਦੀ ਅਗਵਾਈ ਹੇਠ ਹੋਈ! ਇਸ ਮੌਕੇ ਸਰਬਸੰਪਤੀ ਨਾਲ ਵਰਿੰਦਰ ਸਿੰਘ ਮਲਹੋਤਰਾ ਨੂੰ 10ਵੀ ਵਾਰ ਲਗਾਤਾਰ ਪ੍ਰੈਸ ਕਲੱਬ ਦਾ ਪ੍ਰਧਾਨ ਚੁਣਿਆ ਗਿਆ । ਜੰਡਿਆਲਾ ਪੈ੍ਸ ਕਲੱਬ ਰਜਿ ਦੇ ਪ੍ਧਾਨ ਵਰਿੰਦਰ ਸਿੰਘ ਮਲਹੋਤਰਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਪੱਤਰਕਾਰ ਭਾਈਚਾਰਾ ਇਕ ਜੁੱਟ ਹੋ ਕੇ ਰਹਿਣਗੇ ਅਤੇ ਇਸ ਤੋਂ ਇਲਾਵਾ ਜੰਡਿਆਲਾ ਪੈ੍ਸ ਕਲੱਬ ਰਜਿ ਵਿੱਚ ਨਵੇ ਆਏ 3 ਪੱਤਰਕਾਰਾ ਦਾ ਸਵਾਗਤ ਕੀਤਾ ਗਿਆ । ਸਮੂਹ ਮੈਂਬਰਾਂ ਨੂੰ ਕਲੱਬ ਦੇ ਨਵੇ ਕਾਰਡ ਜਾਰਿ ਕੀਤੇ ਗਏ । ਇਸਤੋਂ ਇਲਾਵਾ ਸਰਬਸੰਪਤੀ ਨਾਲ ਸੁਨੀਲ ਦੇਵਗਨ ਪੀ ਟੀ ਸੀ ਵਾਲੇ ਨੂੰ ਕਲੱਬ ਦਾ ਚੇਅਰਮੈਨ ਅਤੇ ਕੁਲਦੀਪ ਸਿੰਘ ਭੁੱਲਰ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ । ਚੇਅਰਮੈਨ ਸੁਨੀਲ ਦੇਵਗਨ ਨੇ ਕਿਹਾ ਕਿ ਬਾਕੀ ਚੋਣ ਅਗਲੀ ਮੀਟਿੰਗ ਵਿਚ ਕੀਤੀ ਜਾਵੇਗੀ । ਇਸ ਮੋਕੋ ਮੁਨੀਸ਼ ਸਰਮਾ, ਨਰਿੰਦਰ ਸੂਰੀ,ਰੋਕੀ ਜੈਨ, ਰਾਕੇਸ਼ ਸੂਰੀ, ਸੰਦੀਪ ਜੈਨ, ਕੀਮਤੀ ਜੈਨ, ਆਰ ਡੀ ਸਿੰਘ,ਗੁਰਭੇਜ ਸਿੰਘ, ਸੋਨੂੰ ਮੀਗਲਾਨੀ, ਅਮਨਦੀਪ ਗੋਪੀ, ਕਵਲਜੀਤ ਸਿੰਘ, ਵਰੁਣ ਸੋਨੀ, ਹਰਿੰਦਰਪਾਲ ਸਿੰਘ, ਬਲਵਿੰਦਰ ਸਿੰਘ,ਅਨਿਲ ਕੁਮਾਰ , ਪਿੰਕੂ ਆਨੰਦ,ਅਜੇ ਕੁਮਾਰ, ਗੁਲਸ਼ਨ ਵਿਨਾਇਕ, ਕਰਨ ਥਿੰਦ ਆਦਿ ਹਾਜ਼ਰ ਸਨ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।