11 ਰਾਜਾਂ ਵਿੱਚ ਨਸ਼ੀਲੀਆਂ ਗੋਲੀਆਂ ਦਾ ਕਾਰੋਬਾਰ ਕਰਨ ਵਾਲੇ ਆਗਰਾ ਗੈਂਗ ਦੇ ਤਾਰ ਜੁੜੇ ਜੰਡਿਆਲਾ ਗੁਰੂ ਦੇ ਮੈਡੀਕਲ ਸਟੋਰ ਨਾਲ ।
July 25th, 2020 | Post by :- | 337 Views

ਗਿਆਰਾਂ ਰਾਜਾਂ ਵਿੱਚ ਨਸ਼ੀਲੀਆਂ ਗੋਲੀਆਂ ਦਾ ਕਾਰੋਬਾਰ ਕਰਨ ਵਾਲੇ ਆਗਰਾ ਗੈਂਗ ਦੇ ਤਾਰ ਜੰਡਿਆਲਾ ਗੁਰੂ ਦੇ ਕੇ ਮੈਡੀਕਲ ਸਟੋਰ ਨਾਲ ਜੁੜੇ, ਜਾਂਚ ‘ਚ ਹੋ ਸਕਦੇ ਹਨ ਵੱਡੇ ਖੁਲਾਸੇ

ਪੱਤਰ ਪ੍ਰੇਰਕè

ਜੰਡਿਆਲਾ ਗੁਰੂ, 25 ਜੁਲਾਈ

ਬੀਤੇ ਕੱਲ ਬਰਨਾਲਾ ਪੁਲੀਸ ਵੱਲੋਂ ਗਿਆਰਾਂ ਰਾਜਾਂ ਵਿੱਚ ਨਸ਼ੀਲੀਆਂ ਗੋਲੀਆਂ ਦਾ ਕਾਰੋਬਾਰ ਕਰਨ ਵਾਲੇ ਆਗਰਾ ਗੈਂਗ ਦਾ ਪਰਦਾਫਾਸ਼ ਕੀਤਾ ਗਿਆ।ਆਗਰਾ ਬੈਂਕ ਦੇ ਤਾਰ ਸਥਾਨਕ ਇੱਕ ਮੈਡਲ ਸਟੋਰ ਨਾਲ ਵੀ ਚੁਣੇ ਗਏ ਹਨ।ਸਥਾਨਕ ਮੈਡੀਕਲ ਸਟੋਰ ਉੱਪਰ ਬਰਨਾਲਾ ਪੀਸ ਵੱਲੋਂ ਬੀਤੇ ਮੰਗਲਵਾਰ ਛਾਪੇਮਾਰੀ ਕੀਤੀ ਗਈ ਸੀ ਜਿਸ ਚ ਪੁਲਿਸ ਨੇ ਭਾਰੀ ਮਾਤਰਾ ਚ ਨਸ਼ੀਲੀਆਂ ਗੋਲੀਆਂ ਅਤੇ ਤਲਾਸ਼ੀ ਲੈਣ ਉਪਰ ਲੱਖਾਂ ਦੀ ਨਕਦੀ ਬਰਾਮਦ ਕੀਤੀ ਸੀ।

ਵਰਨਣਯੋਗ ਹੈ ਸਥਾਨਕ ਸ਼ਹਿਰ ਵਿੱਚ ਨਸ਼ੀਲੀਆਂ ਗੋਲੀਆਂ ਦੀ ਵਿਕਰੀ ਦੇ ਮਾਮਲੇ ਵਿੱਚ ਪਹਿਲਾਂ ਵੀ ਇਹ ਚਰਚਾ ਮੀਡੀਆ ਵਿੱਚ ਆ ਚੁੱਕੀ ਹੈ ਕਿਉਂਕਿ ਡਰੱਗ ਵਿਭਾਗ ਵੱਲੋਂ ਚੈਕਿੰਗ ਵਿਚ ਢਿੱਲ ਅਤੇ ਨਿਯਮਾਂ ਨੂੰ ਪੂਰੀ ਤਰ੍ਹਾਂ ਲਾਗੂ ਨਾ ਕਰਨ ਦੇ ਚੱਲਦੇ ਇਹ ਕਾਰੋਬਾਰ ਵੱਧ ਫੁੱਲ ਰਿਹਾ ਹੈ ਤੇ ਇਸੇ ਕਾਰਨ ਇਹ ਨਸ਼ੀਲੀਆਂ ਗੋਲੀਆਂ ਦੇ ਕਾਰੋਬਾਰੀ ਨਸ਼ੀਲੀਆਂ ਗੋਲੀਆਂ ਵੇਚ ਕੇ ਖ਼ੂਬ ਮਾਲ ਕੁਮਾਰ ਹਨ।ਸਥਾਨਕ ਮੈਡੀਕਲ ਸਟੋਰ ਦੇ ਆਗਰਾ ਗੈਂਗ ਨਾਲ ਜੁੜੇ ਹੋਣ ਦੇ ਕਾਰਨ ਇੱਥੋਂ ਦੇ ਹੋਰ ਮੈਡੀਕਲ ਸਟੋਰਾਂ ਵਿੱਚ ਵੀ ਹਫੜਾ ਦਫੜੀ ਮੱਚ ਗਈ ਹੈ ਗੁਪਤ ਸੂਤਰਾਂ ਦੇ ਅਨੁਸਾਰ ਸਥਾਨਕ ਕੁਝ ਮੈਡੀਕਲ ਸਟੋਰ ਜੋ ਇਸ ਨਸ਼ੇ ਦੀਆਂ ਗੋਲੀਆਂ ਦੇ ਕਾਰੋਬਾਰ ਨੂੰ ਜੁੜੇ ਹੋਏ ਹਨ ਜਦੋਂ ਕਿ ਡਰੱਗ ਐਂਡ ਕਾਸਮੈਟਿਕ ਐਕਟ ਦੇ ਅਨੁਸਾਰ ਮੈਡੀਕਲ ਸਟੋਰ ਦੇ ਕੋਲ ਜੇ ਨਸ਼ੀਲੀਆਂ ਗੋਲੀਆਂ ਦਾ ਸਟਾਕ ਹੈ ਤਾਂ ਉਸ ਮੈਡੀਕਲ ਸਟੋਰ ਮਾਲਕ ਨੂੰ ਆਪਣੀ ਦੁਕਾਨ ਦੀ ਮੁੱਖ ਜਗ੍ਹਾ ਉੱਪਰ ਬੋਰਡ ਟੰਗ ਕੇ ਉਸ ਦਾ ਰਿਕਾਰਡ ਲਿਖਣਾ ਹੋਵੇਗਾ ਅਤੇ ਕਿਸੇ ਵੀ ਡਾਕਟਰ ਦੀ ਪਰਚੀ ਤੋਂ ਬਿਨਾਂ ਇਹ ਦਵਾਈ ਨਹੀਂ ਦਿੱਤੀ ਜਾ ਸਕਦੀ ਅਤੇ ਉਸ ਦਾ ਰਿਕਾਰਡ ਵੀ ਜ਼ਰੂਰੀ ਹੈ।ਪਰ ਚੰਦ ਮੈਡੀਕਲ ਸਟੋਰਾਂ ਨੂੰ ਛੱਡ ਕੇ ਬਾਕੀ ਕਰਨਾ ਨਿਯਮਾਂ ਦਾ ਪਾਲਣ ਨਹੀਂ ਕਰ ਰਹੇ।ਇਸ ਮਾਮਲੇ ਵਿਚ ਅੰਮ੍ਰਿਤਸਰ ਜ਼ਿਲੇ ਦੇ ਡਰੱਗ ਇੰਸਪੈਕਟਰ ਅਮਰਪਾਲ ਸਿੰਘ ਮੱਲ੍ਹੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਉਹ ਵੀ ਇਸ ਮਾਮਲੇ ਨੂੰ ਲੈ ਕੇ ਜੰਡਿਆਲਾ ਗੁਰੂ ਵਿੱਚ ਆਪਣੀ ਟੀਮ ਦੇ ਨਾਲ ਚੈਕਿੰਗ ਕਰਨਗੇ ਅਤੇ ਜੋ ਵੀ ਮੈਡੀਕਲ ਸਟੋਰ ਨਿਯਮਾਂ ਦੀ ਅਣਦੇਖੀ ਕਰਦਾ ਪਾਇਆ ਗਿਆ ਉਸ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇਗੀ।ਡਰੱਗ ਐਂਡ ਫੂਡ ਕਮਿਸ਼ਨਰ ਕਾਹਨ ਸਿੰਘ ਪੰਨੂੰ ਨੇ ਕਿਹਾ ਇਹ ਡਰੱਗ ਦਾ ਮੁੱਦਾ ਗੰਭੀਰ ਹੈ ਸਰਕਾਰ ਅਤੇ ਵਿਭਾਗ ਪੁਲੀਸ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ।ਪੰਜਾਬ ਵਿੱਚ ਜੋ ਵੀ ਮੈਡੀਕਲ ਸਟੋਰ ਇਨ੍ਹਾਂ ਨਸ਼ੀਲੀਆਂ ਗੋਲੀਆਂ ਦੀ ਵਿਕਰੀ ਬਿਨਾਂ ਕਿਸੇ ਡਾਕਟਰੀ ਪਰਚੀ ਤੋਂ ਕਰੇਗਾ ਜਾਂ ਦਵਾਈਆਂ ਦਾ ਰਿਕਾਰਡ ਨਹੀਂ ਰੱਖੇਗਾ ਉਸ ਖਿਲਾਫ਼ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਕੈਪਸ਼ਨ:-1.ਕਾਹਨ ਸਿੰਘ ਪੰਨੂ

2.ਪਿਛਲੇ ਦਿਨੀਂ ਜੰਡਿਆਲਾ ਗੁਰੂ ਵਿੱਚ ਨਸ਼ੇ ਦੀਆਂ ਗੋਲੀਆਂ ਵੇਚਣ ਵਾਲੇ ਮੈਡੀਕਲ ਸਟੋਰ ਉੱਪਰ ਰੇਡ ਕਰਦੀ ਹੋਈ ਬਰਨਾਲਾ ਪੁਲੀਸ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।