ਰੋਗ ਗ੍ਰਸਤ ਬੀਜ ਤਿਆਰ ਕਰਕੇ ਵੇਚਣ ਵਾਲਿਆਂ ਖਿਲਾਫ ਹੋਵੇ ਕਾਰਵਾਈ:ਨਿਜਾਮਪੁਰਾ।
July 25th, 2020 | Post by :- | 106 Views
ਰੋਗ ਗ੍ਰਸਤ ਬੀਜ ਤਿਆਰ ਕਰਨ ਵਾਲਿਆਂ ਖਿਲਾਫ ਹੋਵੇ ਕਾਰਵਾਈ :ਨਿਜਾਮਪੁਰਾ ।
ਜੰਡਿਆਲਾ ਗੁਰੂ ਕੁਲਜੀਤ ਸਿੰਘ
; ਸਬਜੀ ਉੱਤਪਾਦਿਕ ਕਿਸਾਨ ਜਥੇਬੰਦੀ ਦੇ ਆਗੂਆਂ ਕਾ, ਲੱਖਬੀਰ ਸਿੰਘ ਨਿਜਾਮ ਪੁਰ,ਭੁਪਿੰਦਰ ਸਿੰਘ ਤੀਰਥਪੁਰਾ ਅਤੇ ਰਾਜਬੀਰ  ਸਿੰਘ ਨੇ  ਵੱਲੋਂ  ਅੱਜ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਿਸਟੀ ਲੁਧਿਆਣਾ ਦੇ ਅੰਮਿਰਤਸਰ ਵਿਚਲੇ ਰਿਜਨਲ ਕੇਂਦਰ ਨਾਗ ਕਲਾਂ ਵੱਲੋਂ ਇਸ  ਸਾਲ ਬਾਸਮਤੀ 1509 ਦਾ ਜੋ ਬੀਜ  ਵੇਚਿਆ ਗਿਆ ਹੈ। ਉਹ ਬੀਜ ਭਿਆਨਿਕ ਰੋਗ ਜਿਸ ਨੂੰ ਯੂਨੀਵਰਿਸਟੀ ਦੇ ਮਾਹਿਰ ਝੰਡਾ ਰੋਗ ਕਹਿੰਦੇ ਹਨ। ਜਿਹੜੇ ਕਿਸਾਨਾਂ ਨੇ ਇਸ ਕੇਂਦਰ ਤੋਂ ਇਹ ਬੀਜ ਖ੍ਰੀਦਿਆ ਸੀ। ਉਹਨਾਂ ਦੇ ਖੇਤ ਇਸ ਰੋਗ ਨਾਲ  ਭਰੇ ਪਏ ਹਨ । ਕਿਸਾਨ ਮਹਿੰਗੀਆਂ ਦਵਾਈਆਂ ਅਤੇ ਖੇਤੀ ਅਧਿਕਾਰੀਆਂ ਦੇ ਕਹਿਣ ਉਪਰੰਤ ਰੋਗ ਗ੍ਰਸਤ ਬੂਟੇ ਖੇਤਾਂ ਵਿੱਚੋਂ ਪੁੱਟ ਰਹੇ ਹਨ। ਜਿਸ ਨਾਲ ਕਿਸਾਨਾਂ ਦੀ ਆਰਥਿਕਤਾ ਦਾ ਭਾਰੀ ਨੁਕਸਾਨ ਹੋ ਰਿਹਾ ਹੈ।  ਕਿਸਾਨਾਂ ਦੇ ਖੇਤ ਇਸ ਬੀਮਾਰੀ ਨਾਲ ਲੱਗੇ ਰੋਗ ਕਾਰਨ ਖਾਲੀ ਹੋ ਰਹੇ ਹਨ। ਉਥੇ ਦੂਸਰੀ ਵਾਰ ਯੂਨੀਵਰਿਸਟੀ ਦੇ ਅਧਿਕਾਰੀ ਬੀਜ ਸਕੈਡਲ ਦੇ ਸ਼ੱਕ ਦੇ ਘੇਰੇ ਵਿੱਚ ਆ ਗਏ ਹਨ। ਉੱਥੇ ਯੂਨੀਵਰਿਸਟੀ ਦੀ ਭਰੋਸੇ ਯੋਗਤਾ ਨੂੰ ਵੀ ਖੋਰਾ ਲੱਗਾ ਹੈ। ਇਸ ਬੀਜ ਦੀ ਜਿਆਦਾ ਕਾਸ਼ਤ ਸਬਜੀਆਂ ਪੈਦਾ ਕਰਨ ਵਾਲੇ ਕਿਸਾਨ ਕਰਦੇ ਹਨ। ਜਿਸ ਕਰਕੇ ਅੰਮਿਰਤਸਰ ਸ਼ਹਿਰ ਦੇ ਆਲੇ ਦੁਆਲੇ ਸਬਜੀ ਦੀ ਖੇਤੀ ਕਰਨ ਵਾਲੇ ਕਿਸਾਨਾਂ ਦਾ ਜੰਡਿਆਲਾ ਗੁਰੂ ਅਤੇ ਵੇਰਕਾ ਬਲਾਕ ਅੰਦਰ ਸੈਕੜੇਂ ਏਕੜ ਰਕਬਾ ਇਸ ਬੀਮਾਰੀ ਦੇ ਹਮਲੇ ਥੱਲੇ ਆ ਗਿਆ ਹੈ। ਇਸ ਸਬੰਧੀ ਪਿਛਲੇ ਦਿਨੀ ਜਿਥੇ ਸਬੰਧਤ ਕਿਸਾਨਾਂ ਗੁਰਦੇਵ ਸਿੰਘ ਪਿੰਡ ਮਿਉਕਾ ਅਤੇ ਹਰਜੀਤ ਸਿੰਘ ,ਗੁਰਜੀਤ ਸਿੰਘ ਪਿੰਡ ਨਿਜਾਮਪੁਰ  ਵੱਲੋਂ ਜਿਲਾ ਖੇਤੀਬਾੜੀ ਅਫਸਰ ਨੂੰ ਸ਼ਿਕਾਇਤਾਂ ਕੀਤੀਆਂ ਗਈਆਂ ਹਨ। ਜਿਸ ਤੇ ਉਹਨਾਂ ਵੱਲੋਂ ਇਸ ਸਬੰਧੀ ਜਿਲਾ ਖੇਤੀਬਾੜੀ ਦਫਤਰ ਤੋ ਸ਼ਪੈਸ਼ਲ ਟੀਮ ਡਾ, ਮਸਤਿੰਦਰ ਸਿੰਘ ਵਿਸ਼ਾ ਮਾਹਿਰ, ਏ,ਓ, ਪ੍ਰਿਤਪਾਲ ਸਿੰਘ ਜੰਡਿਆਲਾ ਗੁਰੂ  ਅਤੇ ਡਾ, ਹਰਕੀਰਤ ਸਿੰਘ ਦੀ ਅਗਵਾਈ ਹੇਠ ਪ੍ਰਭਾਵਿਤ ਕਿਸਾਨਾਂ ਦੇ ਖੇਤਾਂ ਦਾ ਮੌਕਾ ਵੇਖਣ ਭੇਜੀ ਗਈ। ਇਸ ਸਬੰਧੀ ਕਿਸਾਨ ਜਥੇਬੰਦੀ ਦਾ ਵਫਦ ਜਿਲਾ ਖੇਤੀਬਾੜੀ ਅਫਸਰ ਡਾ, ਗੁਰਦਿਆਲ ਸਿੰਘ ਬੱਲ ਨੂੰ ਮਿਲਿਆ ਅਤੇ ਸਬੰਧਤ ਅਦਾਰੇ ਵੱਲੋਂ ਕਿਸਾਨਾਂ ਨੂੰ ਘਟੀਆ ਬੀਜ ਵੇਚਣ ਅਤੇ ਇਸ ਰੋਗ ਗ੍ਰਸਤ ਬੀਜ ਨੂੰ ਤਿਆਰ ਕਰਨ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ। ਜਥੇਬੰਦੀ ਦੇ ਆਗੂਆਂਂ ਨੇ ਯੂਨੀਵਰਿਸਟੀ ਦੇ ਅਧਿਕਾਰੀਆਂ ਅਤੇ ਪੰਜਾਬ ਦੇ ਮੁੱਖ ਮੰਤਰੀ ਕੋਲੋਂ ਮੰਗ ਕੀਤੀ ਕਿ ਇਸ ਸਾਰੇ ਸਕੈਂਡਲ ਦੀ ਪੜਤਾਲ ਕਰਵਾ ਕਿ ਦੋਸ਼ੀ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ।ਜਥੇਬੰਦੀ  ਨੇ ਐਲਾਨ ਕੀਤਾ ਕਿ ਜੇ ਕਰ ਪ੍ਰਭਾਵਿਤ ਕਿਸਾਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਜਥੇਬੰਦੀ ਇਸ ਘਟੀਆ ਬੀਜ ਵੇਚਣ ਵਾਲੇ  ਯੂਨੀਵਰਿਸਟੀ ਦੇ ਕੇਂਦਰ ਨਾਗ ਕਲਾਂ( ਅੰਮਿਰਤਸਰ)  ਅੱਗੇ ਪ੍ਰਦਰਸ਼ਨ ਕਰੇਗੀ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।