ਫਤਿਹ ਸਿੰਘ ਕਾਲੋਨੀ ਵਿਖੇ ਨਵੀਆਂ ਬਣਨ ਵਾਲੀਆਂ ਗਲੀਆਂ ਦਾ ਕੀਤਾ ਉਦਘਾਟਨ
July 21st, 2020 | Post by :- | 40 Views
  • 80 ਲੱਖ ਰੁਪਏ ਦੀ ਲਾਗਤ ਨਾਲ ਅੰਨਗੜ ਤੋ ਭਰਾੜੀਵਾਲ ਜਾਂਦੀ ਸੜਕ ਨੂੰ ਬਣਾਇਆ ਜਾਵੇਗਾ-ਸੋਨੀ

ਮਾਸਕ ਦੀ ਵਰਤੋ ਕਰਕੇ 80ਫੀਸਦੀ ਤੋ ਜਿਆਦਾ ਕੋਵਿਡ-19 ਮਹਾਮਾਰੀ ਤੋ ਜਾ ਸਕਦਾ ਬਚਿਆ

ਅੰਮ੍ਰਿਤਸਰ 21 ਜੁਲਾਈ: (ਮਨਬੀਰ ਸਿੰਘ ਧੂਲਕਾ)ਅੰਨਗੜ ਤੋ ਭਰਾੜੀਵਾਲ (ਝਬਾਲ ਰੋਡ)ਤੱਕ ਜਾਂਦੀ ਸੜਕ ਨੂੰ ਜ਼ਲਦੀ ਹੀ 80 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ ਅਤੇ ਇਸ ਸੜਕ ਦੇ ਬਣਨ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ ਤੇ ਸਮੇ ਦੀ ਬਚਤ ਵੀ ਹੋਵੇਗੀ।

ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੇ ਵਾਰਡ ਨੰ: 70 ਅਧੀਨ ਪੈਂਦੇ ਇਲਾਕੇ ਫਤਿਹ ਸਿੰਘ ਕਲੋਨੀ ਵਿਖੇ ਨਵੀਆਂ ਬਣਨ ਵਾਲੀਆਂ ਗਲੀਆਂ ਦੇ ਉਦਘਾਟਨ ਕਰਨ ਸਮੇ ਕੀਤਾ। ਸ਼੍ਰੀ ਸੋਨੀ ਨੇ ਕਿਹਾ ਕਿ ਵਾਰਡ ਨੰ: 70 ਵਿਚ ਵਿਕਾਸ ਕਾਰਜ ਕਾਫੀ ਤੇਜ਼ੀ ਨਾਲ ਚੱਲ ਰਹੇ ਹਨ। ਉਨਾਂ ਦੱਸਿਆ ਕਿ ਇਸ ਵਾਰਡ ਵਿਚ ਅੰਮ੍ਰਿਤ ਪੋਜੈਕਟ ਤਹਿਤ ਪੀਣ ਵਾਲੇ ਪਾਣੀ ਦੀਆਂ ਪਾਇਪਾਂ ਵੀ ਪਾਈਆਂ ਜਾ ਰਹੀਆਂ ਹਨ, ਜਿਸ ਨਾਲ ਲੋਕਾਂ ਨੂੰ ਜਲਦੀ ਹੀ ਪੀਣ ਵਾਲਾ ਸਾਫ ਪਾਣੀ ਮੁਹੱਈਆ ਹੋਵੇਗਾ। ਸ਼੍ਰੀ ਸੋਨੀ ਨੇ ਦੱਸਿਆ ਕਿ ਕੇਦਰੀ ਵਿਧਾਨ ਸਭਾ ਹਲਕੇ ਅਧੀਨ ਪੈਦੀਆਂ ਸਾਰੀਆਂ ਵਾਰਡਾਂ ਵਿਚ 85 ਫੀਸਦੀ ਤੋ ਜ਼ਿਆਦਾ ਵਿਕਾਸ ਕਾਰਜ ਮੁਕੰਮਲ ਹੋ ਚੁੱਕੇ ਹਨ ਅਤੇ ਬਾਕੀ ਰਹਿੰਦੇ ਵਿਕਾਸ ਕਾਰਜ ਇਸ ਸਾਲ ਦੇ ਅੰਤ ਤੱਕ ਮੁਕੰਮਲ ਕਰ ਲਏ ਜਾਣਗੇ।

ਸ਼੍ਰੀ ਸੋਨੀ ਨੇ ਦੱਸਿਆ ਕਿ ਲਾਕ ਡਾਊਨ ਦੌਰਾਨ ਵੀ ਕੇਦਰੀ ਵਿਧਾਨਸਭਾ ਹਲਕੇ ਦੇ ਅੰਦਰ ਵਿਕਾਸ ਕਾਰਜ ਚੱਲਦੇ ਰਹੇ ਹਨ। ਉਨਾਂ ਕਿਹਾ ਕਿ ਵੋਟਾਂ ਦੋਰਾਨ ਉਨਾਂ ਵਲੋ ਜੋ ਵਾਅਦੇ ਲੋਕਾਂ ਨਾਲ ਕੀਤੇ ਗਏ ਸਨ, ਉਹ ਹਰ ਹੀਲੇ ਪੂਰੇ ਕੀਤੇ ਜਾਣਗੇ। ਉਨਾਂ ਦੱਸਿਆ ਕਿ ਕੇਦਰੀ ਵਿਧਾਨ ਸਭਾ ਹਲਕੇ ਅੰਦਰ ਸਾਰੀਆਂ ਵਾਰਡਾਂ ਵਿਚ ਕਾਫੀ ਹੱਦ ਤੱਕ ਨਵੇ ਟਿਊਬਵੈਲ ਲੱਗ ਚੁੱਕੇ ਹਨ ਅਤੇ ਰਹਿੰਦੀਆਂ ਵਾਰਡਾਂ ਵਿੱਚ ਵੀ ਜ਼ਲਦੀ ਟਿਊਬਵੈਲ ਲੱਗ ਜਾਣਗੇ।

ਸ਼੍ਰੀ ਸੋਨੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰੋ ਬਾਹਰ ਨਿਕਲਣ ਸਮੇ ਮਾਸਕ ਦੀ ਵਰਤੋ ਜ਼ਰੂਰ ਕਰਨ ਅਤੇ ਕੋਵਿਡ-19 ਮਹਾਮਾਰੀ ਤੇ ਲੋਕਾਂ ਦੇ ਸਹਿਯੋਗ ਨਾਲ ਹੀ ਕਾਬੂ ਪਾਇਆ ਜਾ ਸਕਦਾ ਹੈ। ਉਨਾਂ ਕਿਹਾ ਕਿ ਮਾਸਕ ਦੀ ਵਰਤੋ ਕਰਕੇ ਹੀ ਅਸ਼ੀ ਸਾਰੇ 80 ਫੀਸਦੀ ਤੋ ਜਿਆਦਾ ਇਸ ਮਹਾਮਾਰੀ ਤੋ ਬੱਚ ਸਕਦੇ ਹਾਂ। ਸ਼੍ਰੀ ਸੋਨੀ ਨੇ ਕਿਹਾ ਕਿ ਕੋਵਿਡ -19 ਮਹਾਮਾਰੀ ਤੋ ਬੱਚਣ ਲਈ ਸਿਹਤ ਵਿਭਾਗ ਵਲੋ ਦਿੱਤੀਆਂ ਗਈਆਂ ਸਾਵਧਾਨੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਸ੍ਰੀ ਪਰਮਜੀਤ ਸਿੰਘ ਚੋਪੜਾ, ਸ੍ਰੀ ਧਰਮਵੀਰ ਸਰੀਨ, ਸ੍ਰੀ ਆਸ਼ੂ, ਸ੍ਰ ਬਲਬੀਰ ਸਿੰਘ, ਸ੍ਰ ਤਰਸੇਮ ਸਿੰਘ, ਸ੍ਰ ਦਿਲਬਾਗ ਸਿੰਘ ਅਤੇ ਸ੍ਰੀ ਅਸ਼ੋਕ ਗੁਲਾਟੀ ਵੀ ਹਾਜ਼ਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।