ਕਰੋਨਾ ਪੀੜਤਾਂ ਦੀ ਲਾਸ਼ ਬਦਲਣ ਦੀ ਐਸ:ਡੀ:ਐਮ ਬੱਲ ਨੇ ਜਾਂਚ ਕੀਤੀ ਸ਼ੁਰੂ
July 21st, 2020 | Post by :- | 50 Views

 

ਅੰਮ੍ਰਿਤਸਰ, 21 ਜੁਲਾਈ:( ਮਨਬੀਰ ਸਿੰਘ ਧੂਲਕਾ)ਪਿਛਲੇ ਦਿਨੀਂ ਕਰੋਨਾ ਪੀੜਤ ਦੀ ਲਾਸ਼ ਬਦਲਣ ਦੇ ਮਾਮਲੇ ਵਿੱਚ ਜਿਲਾ ਮੈਜਿਸਟਰੇਟ ਵੱਲੋਂ ਐਸ:ਡੀ:ਐਮ ਅੰਮ੍ਰਿਤਸਰ-2 ਸ੍ਰੀ ਸ਼ਿਵਰਾਜ ਸਿੰਘ ਬੱਲ ਨੂੰ ਜਾਂਚ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ।

ਇਸ ਸਬੰਧੀ ਅੱਜ ਸ੍ਰੀ ਬੱਲ ਵੱਲੋਂ ਗੁਰੂ ਨਾਨਕ ਦੇਵ ਹਸਪਤਾਲ ਦਾ ਦੌਰਾ ਕੀਤਾ ਗਿਆ ਅਤੇ ਉਹ ਮੁਰਦਾਘਰ ਵਿਖੇ ਵੀ ਗਏ। ਸ੍ਰੀ ਬੱਲ ਵੱਲੋਂ ਡਿਊਟੀ ਰੋਸਟਰ ਵੀ ਚੈਕ ਕੀਤਾ ਗਿਆ ਅਤੇ ਮੈਡੀਕਲ ਸੁਪਰਡੰਟ ਡਾ: ਰਮਨ ਸ਼ਰਮਾ ਤੋਂ ਪੁੱਛ-ਗਿੱਛ ਵੀ ਕੀਤੀ। ਸ੍ਰੀ ਬੱਲ ਨੇ ਦੱਸਿਆ ਕਿ ਉਨਾਂ ਵੱਲੋਂ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਨਾਂ ਵੱਲੋਂ ਉਸ ਸਮੇਂ ਡਿਊਟੀ ਤੇ ਹਾਜ਼ਰ ਮੈਡੀਕਲ ਅਫਸਰਾਂ ਦੇ ਬਿਆਨ ਵੀ ਕਲਮਬੰਦ ਕੀਤੇ ਜਾਣਗੇ। ਸ੍ਰੀ ਬੱਲ ਨੇ ਦੱਸਿਆ ਕਿ ਕੁਝ ਹੀ ਦਿਨਾਂ ਵਿੱਚ ਜਾਂਚ ਮੁਕੰਮਲ ਕਰਕੇ ਇਸ ਦੀ ਰਿਪੋਰਟ ਜਿਲਾਂ ਮੈਜਿਸਟਰੇਟ ਨੂੰ ਸੌਂਪ ਦਿੱਤੀ ਜਾਵੇਗੀ।

ਇਸ ਮੌਕੇ ਡਾ: ਰਮਨ ਸ਼ਰਮਾ ਮੈਡੀਕਲ ਸੁਪਰੰਟ, ਡਾ: ਨਰਿੰਦਰ ਸਿੰਘ, ਡਾ:ਅਵਤਾਰ ਸਿੰਘ, ਡਾ: ਨਿਰਮਾਣ ਸਿੰਘ ਤੋਂ ਇਲਾਵਾ ਹੋਰ ਮੈਡੀਕਲ ਸਟਾਫ ਵੀ ਹਾਜਰ ਸੀ।

—–

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।