ਮਿਸ਼ਨ ਫਤਿਹ ਲਈ ਵਿਦਿਆਰਥੀਆਂ ਦੇ ਕਰਵਾਏ ਜਾ ਰਹੇ ਪੋਸਟਰ ਮੇਕਿੰਗ ਤੇ ਸਲੋਗਨ ਮੁਕਾਬਲੇ
July 20th, 2020 | Post by :- | 105 Views

ਸੈਨੇਟਾਈਜ਼ਰ ਤੇ ਮਾਸਿਕਾ ਦੀ ਕੀਤੀ ਜਾ ਰਹੀ ਮੁਫ਼ਤ ਵੰਡ

ਬਠਿੰਡਾ 20 ਜੁਲਾਈ: (ਬਾਲ ਕ੍ਰਿਸ਼ਨ ਸ਼ਰਮਾ)  ਪੰਜਾਬ ਸਰਕਾਰ ਵੱਲੋਂ ਕਰੋਨਾ ਵਾਇਰਸ ਤੋਂ ਆਮ ਲੋਕਾਂ ਨੂੰ ਬਚਾਓ ਲਈ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿਮ ਤਹਿਤ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ. ਆਰ. ਐਸ. ਪੀ. ਟੀ. ਯੂ) ਵੱਲੋਂ ਵਿਸ਼ੇਸ਼ ਮੁਹਿਮ ਚਲਾਈ ਜਾ ਰਹੀ ਹੈ । ਇਸ ਮੁਹਿਮ ਤਹਿਤ ਯੂਨੀਵਰਸਿਟੀ ਤੇ ਇਸ ਅਧੀਨ ਚੱਲ ਰਹੇ ਕਾਲਜਾ ਦੇ ਸਟਾਫ ਤੇ ਵਿਦਿਆਰਥੀਆਂ ਵੱਲੋਂ ਜਿੱਥੇ ਲੋਕਾਂ ਨੂੰ ਘਰ -ਘਰ ਜਾ ਕੇ ਇਸ ਤੋਂ ਬਚਾਓ ਲਈ ਜਾਗਰੂਕ ਕੀਤਾ ਜਾ ਰਿਹਾ, ਉੱਥੇ ਹੀ ਇਸ ਦੇ ਨਾਲ -ਨਾਲ ਲੋੜਵੰਦ ਲੋਕਾਂ ਨੂੰ ਮੁਫਤ ਸੈਨੇਟਾਈਜ਼ਰ ਤੇ ਮਾਸਿਕਾ ਦੀ ਵੰਡ ਵੀ ਕੀਤੀ ਜਾ ਰਹੀ ਹੈ । ਇਹ ਜਾਣਕਾਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਮੋਹਨ ਪਾਲ ਸਿੰਘ ਈਸਰ ਵੱਲੋਂ ਜਾਰੀ ਬਿਆਨ ਰਾਹੀਂ ਦਿੱਤੀ ਗਈ।

ਕੌਮਾਤਰੀ ਮਹਾਮਾਰੀ ਨੂੰ ਫਲਾਓ ਤੋਂ ਰੋਕਣ ਅਤੇ ਮਿਸ਼ਨ ਫਤਿਹ ਸਬੰਧੀ ਯੂਨੀਵਰਸਿਟੀ ਤੇ ਇਸ ਅਧੀਨ ਚੱਲ ਰਹੇ ਕਾਲਜਾ ਵੱਲੋਂ ਕੀਤੇ ਗਏ ਕਾਰਜਾ ਬਾਰੇ ਜਾਣਕਾਰੀ ਦਿੰਦਿਆਂ ਵਰਸਿਟੀ ਦੇ ਅਸਿਸਟੈਂਟ ਪ੍ਰੋਫੈਸਰ ਤੇ ਐਨ. ਐਸ. ਐਸ. ਕੁਆਰਡੀਨੇਟਰ ਡਾ. ਮੀਨੂ ਨੇ ਦੱਸਿਆ ਕਿ ਹੁਣ ਤੱਕ ਯੁਨੀਵਰਸਿਟੀ ਵੱਲੋਂ 17 ਲੀਟਰ ਸੈਨੇਟਾਈਜ਼ਰ ਖੁਦ ਤਿਆਰ ਕਰਕੇ ਸਟਾਫ , ਕੰਟੀਨ ਕਰਮੀਆਂ ਤੇ ਲੋੜਵੰਦ ਲੋਕਾਂ ਨੂੰ ਵੰਡਿਆ ਜਾ ਚੁੱਕਾ ਹੈ । ਇਸ ਤੋਂ ਇਲਾਵਾ ਯਨੀਵਰਸਿਟੀ ਅਧੀਨ ਚੱਲ ਰਹੇ ਕਾਲਜਾ ਦੇ ਸਟਾਫ ਵੱਲੋਂ ਆਮ ਲੋਕਾਂ ੂ ਘਰ ਘਰ ਜਾ ਕਰੋਨਾ ਵਾਇਰਸ ਤੋਂ ਬਚਾਓ ਲਈ ਲੋਂੜੀਦੀਆਂ ਸਾਵਧਾਨੀਆ ਵਰਤਨ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ । ਇਸ ਤੋਂ ਇਲਾਵਾ ਪੰਜਾਬ ਇੰਸੀਚਿਊਟ ਆਫ ਟੈਕਨੋਲਜੀ ਕਾਲਜ ਨੰਦਗੜ (ਬਠਿੰਡਾ ) ਵੱਲੋਂ ਆਮ ਲੋਕਾਂ ਨੂੰ ਕਰੋਨਾ ਤੋਂ ਬਚਾਓ ਸਬੰਧੀ ਜਾਗਰੂਕ ਕਰਨ ਤੋਂ ਇਲਾਵਾ 1000 ਤੋਂ ਵਧੇਰੇ ਲੋੜਵੰਦਾਂ ਨੂੰ ਮੁਫਤ ਮਾਸਿਕਾ ਦੀ ਵੰਡ ਕੀਤੀ ਜਾ ਚੁੱਕੀ ਹੈ ।

ਡਾ ਮੀਨੂੰ ਨੇ ਹੋਰ ਦੱਸਿਆ ਕੋਵਿਡ 19 ਦੋਰਾਨ ਯੂਨੀਵਰਸਿਟੀ ਵੱਲੋਂ ਲੋਕਾਂ ਨੂੰ ਕਰੋਨਾ ਤੋਂ ਬਚਾਓ ਸਬੰਧੀ ਜਾਣੂ ਕਰਵਾਉਣ ਤੇ ਲੋੜੀਦੀਆਂ ਸਾਵਧਾਨੀਆਂ ਵਰਤਣ ਸਲੋਗਣ ਅਤੇ ਪੋਸਟਰ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿੱਚ ਪੰਜਾਬ ਤੋਂ ਇਲਾਵਾ ਹੋਰਨਾਂ ਰਾਜਾਂ ਦੇ 100 ਤੋਂ ਵਧੇਰੇ ਵਿਅਕਤੀਆਂ ਨੇ ਇਸ ਵਿੱਚ ਭਾਗ ਲਿਆ । ਇਨਾਂ ਮੁਕਾਲਲਿਆਂ ਵਿੱਚੋਂ ਪਹਿਲੀਆਂ ਤਿੰਨ ਪੁਜੀਸ਼ਨਾ ਹਾਸਿਲ ਕਰਨ ਵਾਲੇ ਵਿਅਕਤੀਆਂ ਨੂੰ ਯੂਨੀਵਰਸਿਟੀ ਵੱਲੋਂ ਸਨਮਾਨ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ ।

ਡਾ ਮੀਨੂੰ ਨੇ ਇਹ ਵੀ ਦੱਸਿਆ ਕਿ ਗਿਆਨੀ ਜੈਲ ਸਿੰਘ ਕੈਂਪਸ ਕਾਲਜ ਦੇ ਡਾਇਰੈਕਟਰ ਪ੍ਰੋਫੈਸਰ ਸਾਵੀਨਾ ਬਾਂਸਲ ਵੱਲੋਂ ਮਿਲੀ ਪ੍ਰੇਰਨਾ ਤੇ ਯੂਨੀਵਰਸਿਟੀ ਦੇ ਹੋਰ ਸਟਾਫ ਵੱਲੋਂ ਮਿਲ ਰਹੇ ਸਹਿਯੋਗ ਸਦਕਾ ਮਿਸ਼ਨ ਫਤਿਹ ਤਹਿਤ ਵੱਖ ਵੱਖ ਤਰਾਂ ਦੇ ਜਾਗਰੂਕਤਾ ਮੁਕਾਬਲੇ ਕਰਵਾਏ ਜਾ ਰਹੇ । ਇਸ ਤੋਂ ਪਹਿਲਾ ਆਨਲਾਈਨ ਸਲੋਗਨ ਤੇ ਪੋਸਟਰ ਮੁਕਾਬਲੇ ਕਰਵਾਏ ਗਏ , ਜਿਨਾਂ ਵਿੱਚ 60 ਵਿਅਕਤੀਆਂ ਵੱਲੋਂ ਰਜਿਸ਼ਟ੍ਰੇਸ਼ਨ ਕਰਵਾ ਕੇ ਹਿੱਸਾ ਲਿਆ ਗਿਆ । ਇਨਾਂ ਮੁਕਾਬਲਿਆਂ ਦੀ ਜੱਜਮੈਂਟ ਉੁਪਰੰਤ ਜੇਤੂ ਰਹੇ ਵਿਅਕਤੀਆਂ ਨੂੰ ਵੀ ਪ੍ਰਸੰਸਾ ਪੱਤਰ ਦੇ ਕੇ ਯੂਨੀਵਰਸਿਟੀ ਵੱਲੋਂ ਸਨਮਾਨਿਤ ਕੀਤਾ ਜਾਵੇਗਾ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।