ਬਠਿੰਡਾ ਦੇ ਥਰਮਲ ਪਲਾਂਟ ਨੂੰ ਨਹੀਂ ਢਾਹੁਣ ਦੇਵਾਗੇ :- ਜੀਦਾ
July 19th, 2020 | Post by :- | 93 Views

ਬਠਿੰਡਾ 19 ਜੁਲਾਈ (  ਬਾਲ ਕ੍ਰਿਸ਼ਨ ਸ਼ਰਮਾ )  ਆਮ ਆਦਮੀ ਪਾਰਟੀ ਜਿਲਾ ਬਠਿੰਡਾ ਦੇ ਪ੍ਰਧਾਨ ਨਵਦੀਪ ਸਿੰਘ ਜੀਦਾ ਯੂਥ ਵਿੰਗ ਦੇ ਜਿਲਾ ਪ੍ਰਧਾਨ ਅਮਰਦੀਪ ਸਿੰਘ ਰਾਜਨ ਮੀਡੀਆ ਇੰਚਾਰਜ ਰਾਕੇਸ਼ ਪੁਰੀ ਵਲੋਂ ਸਰਕਾਰ ਦੁਆਰਾ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਢਾਹੁਣ ਵਿਰੋਧ ਵਿੱਚ ਬਠਿੰਡਾ ਵਿਖੇ ਪ੍ਰੈਸ ਕਾਨਫਰੰਸ ਕੀਤੀ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨਵਦੀਪ ਜੀਦਾ ਨੇ ਕਿਹਾ ਕਿ ਇਹ ਬਾਬੇ ਨਾਨਕ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਥਰਮਲ ਪਲਾਂਟ ਹੈ ਇਸ ਦਾ ਖਤਮ ਹੋ ਜਾਣਾ ਬਹੁਤ ਹੀ ਮੰਦਭਾਗਾ ਹੈ ਇਸ ਮੌਕੇ ਕੱਲ ਬਠਿੰਡਾ ਵਿਖੇ ਅਕਾਲੀ ਦਲ ਦੇ ਸਿਕੰਦਰ ਸਿੰਘ ਮਲੂਕਾ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਤੇ ਵੱਡੇ ਸਵਾਲ ਖੜ੍ਹੇ ਕੀਤੇ ਉਹਨਾਂ ਕਿਹਾ ਕਿ ਜੇਕਰ ਥਰਮਲ ਪਲਾਂਟ ਦੀ ਨਵੀਨੀਕਰਣ ਤੇ 750 ਕਰੋੜ ਲਗਾਇਆ ਗਿਆ ਸੀ ਤਾਂ ਫਿਰ ਥਰਮਲ ਪਲਾਂਟ ਬੰਦ ਕਿਉਂ ਕੀਤਾ ਗਿਆ ਸਾਨੂੰ ਇਹ 750 ਕਰੋੜ ਦਾ ਘਪਲਾ ਹੋਇਆ ਜਾਪਦਾ ਹੈ ਇਸ ਦੀ ਵੀ ਸੀ.ਬੀ.ਆਈ ਜਾਂ ਸਿਟਿੰਗ ਜੱਜ ਤੋਂ ਜਾਂਚ ਹੋਣੀ ਚਾਹੀਦੀ ਹੈ ਮਲੂਕਾ ਸਾਹਿਬ ਦਾ ਕਹਿਣਾ ਹੈ ਕਿ ਪ੍ਰਾਈਵੇਟ ਥਰਮਲ ਪਲਾਂਟ ਲਗਾਉਣਾ ਜਰੂਰੀ ਸੀ ਮਲੂਕਾ ਜੀ ਇਹ ਦੱਸਣ ਆਕਾਲੀ ਦਲ ਨੇ ਪ੍ਰਾਈਵੇਟ ਕੰਪਨੀਆਂ ਨਾਲ ਸਮਝੌਤੇ ਕੀਤੇ ਸੀ ਉਸਦੇ ਬਾਰੇ ਵੀ ਪੜ ਕੇ ਸੁਣਾ ਦਿੰਦੇ
ਜਿਹੜੇ ਰਾਹ ਤੇ ਆਕਾਲੀ ਦਲ ਚੱਲ ਰਿਹਾ ਸੀ ਅੱਜ ਉਸੇ ਰਾਹ ਤੇ ਕਾਂਗਰਸ ਚੱਲ ਰਹੀ ਹੈ ਇਸ ਮੌਕੇ ਅਮਰਦੀਪ ਸਿੰਘ ਰਾਜਨ ਨੇ ਕਿਹਾ ਕਿ ਬਠਿੰਡਾ ਤੇ ਵਿਧਾਇਕ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੁਆਰਾ ਲਗਾਤਾਰ ਝੂਠ ਬੋਲ ਕੇ ਬਠਿੰਡਾ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਕਦੇ ਉਹ ਕਹਿੰਦੇ ਹਨ ਇਸ ਜ਼ਮੀਨ ਤੇ ਇੰਡਸਟਰੀਅਲ ਪਾਰਕ ਬਣਾਇਆ ਜਾਵੇਗਾ ਕਦੇ ਕਹਿੰਦਾ ਫਾਰਮਾਸੂਟੀਕਲ ਪਾਰਕ ਬਣਾਇਆ ਜਾਵੇਗਾ ਸਭ ਝੂਠ ਹੈ ਪਹਿਲਾਂ ਇਸ ਜ਼ਮੀਨ ਤੇ ਆਕਾਲੀ ਦਲ ਦੀ ਅੱਖ ਸੀ ਹੁਣ ਕਾਂਗਰਸ ਦੇ ਮੰਤਰੀਆਂ ਦੀ ਹੈ ਇਹ 1764 ਏਕੜ ਜੋ ਕਿ ਬਹੁਮੁੱਲੀ ਜ਼ਮੀਨ ਨੂੰ ਕਿਵੇਂ ਜਲਦੀ ਵੇਚਿਆ ਜਾਵੇ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਬਠਿੰਡਾ ਦੀ ਵਿਰਾਸਤ ਕੂਲਿੰਗ ਟਾਵਰ ਨੂੰ ਕਦੇ ਢਾਹੁਣ ਨਹੀਂ ਦੇਵੇਗੀ ਤੇ ਇਸ ਲਈ ਹਰ ਲੜਾਈ ਲੜੇਗੀ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।