ਐਥਲੀਟ ਗਗਨਦੀਪ ਸਿੰਘ ਵੜੈਚ ਨੂੰ ਕੀਤਾ ਸਨਮਾਨਿਤ ।
July 19th, 2020 | Post by :- | 94 Views

ਅਥਲੀਟ ਗਗਨਦੀਪ ਸਿੰਘ ਵੜੈਚ ਨੂੰ ਕੀਤਾ ਸਨਮਾਨਿਤ ।

ਜੰਡਿਆਲਾ ਗੁਰੂ ਕੁਲਜੀਤ ਸਿੰਘ

:- ਸਥਾਨਕ ਕਸਬੇ ਦੇ ਨੇੜੇ ਪੈਂਦੇ ਪਿੰਡ ਹਦੈਤਪੁਰ ਦੇ ਵਸਨੀਕ ਉੱਘੇ ਸਮਾਜ ਸੇਵਕ ਅਥਲੀਟ ਗਗਨਦੀਪ ਸਿੰਘ ਵੜੈਚ ਜੋ ਕੇ ਸਮੇ ਸਮੇ ਤੇ ਵੱਖ ਸਮਾਜਿਕ ਤੇ ਧਾਰਮਿਕ ਮੁੱਦਿਆਂ ਨੂੰ ਹੱਲ ਕਰਵਾਉਣ ਦੇ ਉਦੇਸ਼ ਨਾਲ ਵੱਖ ਥਾਵਾਂ ਤੇ ਲੰਬੀਆਂ ਦੌੜਾਂ ਲਾ ਚੁੱਕੇ ਹਨ ਓਹਨਾ ਵਲੋਂ ਸਮਾਜ ਵਿੱਚ ਦਿੱਤੇ ਜਾ ਰਹੇ ਯੋਗਦਾਨ ਨੂੰ ਲੈ ਕੇ ਅੱਜ ਬਾਬਾ ਸੱਜਣ ਸਿੰਘ ਜੀ ਗੁਰੂ ਕੀ ਬੇਰ ਵਾਲਿਆਂ ਨੇ ਓਹਨਾ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ |ਇਸ ਮੌਕੇ ਤੇ ਅਥਲੀਟ ਗਗਨਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕੇ ਓਹਨਾ ਵਲੋਂ ਹੁਣ ਤੱਕ ਪੰਜਾਬੀ ਬੋਲੀ ਦੇ ਮਾਣ ਸਨਮਾਨ , ਪੰਜਾਬ ਅਤੇ ਸਿੱਖ ਕੌਮ ਨਾਲ ਸੰਬੰਧਿਤ ਧਾਰਮਿਕ ਮੁੱਦਿਆਂ ਨੂੰ ਲੈ ਕੇ ਦਿੱਲੀ ਤੋਂ ਵਾਘਾ ਬਾਰਡਰ ਤੱਕ ਸਾੲੀਕਲ ਯਾਤਰਾ ਅਤੇ ਵੱਖ ਵੱਖ ਹਲਕਿਆਂ ਵਿੱਚ ਦੌੜ ਲਗਨਾ ਜਾ ਚੁੱਕਾ ਹਾ ਜਿਸਦਾ ਲੋਕਾਂ ਵਲੋਂ ਭਰਭੂਰ ਸਮਰਥਨ ਦਿੱਤਾ ਗਿਆ |ਇਸ ਮੌਕੇ ਤੇ ਮੱਖਣ ਸਿੰਘ ਕਵੀਸ਼ਰ ਦਸ਼ਮੇਸ਼ ਨਗਰ, ਸੁਖਵਿੰਦਰ ਸਿੰਘ ਢਿੱਲੋਂ ਵਰਿਆਮ ਨੰਗਲ, ਜੋਤ ਵਰਿਆਮ ਨੰਗਲ, ਸਾਹਿਬ ਸਿੰਘ ਹਦਾਇਤਪੁਰ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ
ਕੈਪਸ਼ਨ :- ਅਥਲੀਟ ਗਗਨਦੀਪ ਸਿੰਘ ਹਦੈਤਪੁਰ ਨੂੰ ਸਿਰੋਪਾ ਦੇ ਕੇ ਸਨਮਾਨਿਤ ਕਰਦੇ ਹੋਏ ਬਾਬਾ ਸਾਜਨ ਸਿੰਘ ਗੁਰੂ ਕੀ ਬੇਰ ਵਾਲੇ ਤੇ ਹੋਰ |

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।