ਸੁਖਦੇਵ ਸਿੰਘ ਏਕਲਗੱਡਾ ਨੂੰ ਕਾਂਗਰਸ ਪਾਰਟੀ ਦੇ ਵਿਜੀਲੈਂਸ ਤੇ ਮੋਨੀਟਰਿੰਗ ਸੈੱਲ ਦੇ ਤਰਨਤਾਰਨ ਜਿਲ੍ਹੇ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ।
July 18th, 2020 | Post by :- | 104 Views
ਸੁਖਦੇਵ ਸਿੰਘ ਏਕਲਗੱਡਾ ਨੂੰ ਕਾਂਗਰਸ ਪਾਰਟੀ ਦੇ ਵਿਜੀਲੈਂਸ ਤੇ ਮੋਨੀਟਰਿੰਗ ਸੈਲ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ।

ਜੰਡਿਆਲਾ ਗੁਰੂ ਕੁਲਜੀਤ ਸਿੰਘ
ਅੱਜ ਪਿੰਡ ਏਕਲਗੱਡਾ ਵਿੱਖੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਿਜੀਲੈਂਸ ਐਂਡ ਮੋਨੀਟਰਿੰਗ ਸੈੱਲ ਦੇ ਅਹਿਮ ਮੀਟਿੰਗ ਹੋਈ ।ਇਸ ਵਿੱਚ ਵਿਸ਼ੇਸ਼ ਤੌਰ ਤੇ ਲੱਖਾ ਸਿੰਘ ਵਲਟੋਹਾ ਵਾਇਸ ਚੇਅਰਮੈਨ  ਵਿਸ਼ੇਸ਼ ਤੌਰ ਤੇ ਪਹੁੰਚੇ। ਉਨ੍ਹਾਂ ਨੇ ਸੁਖਦੇਵ ਸਿੰਘ ਏਕਲਗੱਡਾ ਨੂੰ ਕਾਂਗਰਸ ਕਮੇਟੀ ਦੇ ਜਿਲ੍ਹਾ ਤਰਨਤਾਰਨ ਦੇ ਵਿਜੀਲੈਂਸ ਐਂਡ ਮੋਨੀਟਰਿੰਗ ਸੈੱਲ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ।ਵਲਟੋਹਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰੋਨਾ ਮਹਾਂਮਾਰੀ ਦੇ ਖ਼ਿਲਾਫ਼ ਲੜੀ ਮਿਸ਼ਨ ਫਤਹਿ ਨੂੰ ਪੂਰਾ ਕਰਨ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਜੰਗ ਨੂੰ ਜਿੱਤਣ ਚਾਹੀਦਾ ਹੈ ।ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਅਸੀਂ ਕੋਵਿਡ 19 ਦੇ ਨਿਯਮਾਂ ਦੀ ਪਾਲਣਾ ਕਰੀਏ ।ਇਸ ਮੌਕੇ ਮੈਡਰਲ ਵਾਲਮੀਕ ਸਭਾ ਸ਼੍ਰੀ ਗੇਜਾ ਰਾਮ ਜੀ ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ,ਲੱਖਾ ਸਿੰਘ ਇੰਚਾਰਜ ਤਿੰਨ ਲੋਕਸਭਾ ਹਲਕੇ ਅਤੇ ਅਮੈਂਟੀ ਸੈਲ ਵਿਜੀਲੈਂਸ ਪੰਜਾਬ ਪ੍ਰਦੇਸ਼ ਕਾਂਗਰਸ ,ਨਿੱਜੀ ਸਕੱਤਰ ਸੁੱਚਾ ਸਿੰਘ ,ਡਾਕਟਰ ਗੁਰਸੇਵਕ ਸਿੰਘ ਜਨਰਲ ਸਕੱਤਰ ਤਰਨਾਤਰਨ ,ਪੰਜਾਬ ਪ੍ਰਦੇਸ਼ ਕਾਂਗਰਸ ਸੈਕਟਰੀ ਜੱਸ ਸੱਭਰਵਾਲ ,ਚਿੰਤਾ ਸਿੰਘ ,ਤਹਿਸੀਲ ਪ੍ਰਧਾਨ (ਬਲੇਰ )ਸੁੱਚਾ ਸਿੰਘ ,ਸਟੇਟ ਸੈਕਟਰੀ ਤਰਨਤਾਰਨ  ਹਾਜ਼ਿਰ ਸਨ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।