ਅਣਪਛਾਤੇ ਚੋਰਾਂ ਨੇ ਡੇਅਰੀ ਤੋਂ ਦੇਸੀ ਘਿਉ ,ਪਨੀਰ ਅਤੇ ਨਗਦੀ ਕੀਤੀ ਚੋਰੀ ।
July 18th, 2020 | Post by :- | 153 Views
ਅਣਪਛਾਤੇ ਚੋਰਾਂ ਨੇ ਡੇਅਰੀ ਤੋਂ ਦੇਸੀ ਘਿਉ ,ਪਨੀਰ ਤੇ ਨਗਦੀ ਕੀਤੀ ਚੋਰੀ ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਜੰਡਿਆਲਾ ਗੁਰੂ ਵਿੱਚ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ।ਜਿਸਦਾ ਸ਼ਿਕਾਰ ਆਮ ਲੋਕ ਅਤੇ ਦੁਕਾਨਦਾਰ ਹੋ ਰਹੇ ਹਨ।ਅਜਿਹੀ ਘਟਣਾ ਅੱਜ ਜੰਡਿਆਲਾ ਗੁਰੂ  ਦੇ ਵੈਰੋਵਾਲ ਰੋਡ ਤੇ ਸਥਿਤ ਡੇਅਰੀ  ਤੇ ਹੋਈ ਜਿੱਥੇ  ਬੀਤੀ ਰਾਤ ਅਣਪਛਾਤੇ ਚੋਰਾਂ ਨੇ ਸ਼ਟਰ ਦੇ ਤਾਲੇ ਤੋੜ ਕੇ ਡੇਅਰੀ ਨੂੰ ਲੁੱਟ ਦਾ ਸ਼ਿਕਾਰ ਬਣਾਇਆ ।
ਪੀੜਿਤ ਡੇਅਰੀ ਮਾਲਿਕ ਨਰਿੰਦਰ ਸਿੰਘ ਉਰਫ ਨੋਨਾ ਨੇ ਦੱਸਿਆ ਕਿ ਅੱਜ ਸਵੇਰੇ 6 ਕੁ ਵਜੇ ਦੇ ਕਰੀਬ ਉਹ ਡੇਅਰੀ ਨੂੰ ਖੋਲਣ ਲਈ ਆਇਆ ਤੇ ਦੇਖਿਆ ਕਿ ਉਸਦੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਸੀ ।ਤੇ ਉਸਦੀ ਡੇਅਰੀ ਤੋਂ ਦੇਸੀ ਘਿਉ 18 ਕਿੱਲੋ ਕੀਮਤ ਅੰਦਾਜ਼ਨ 9000 ਰੁਪਏ ,10 ਕਿੱਲੋ ਪਨੀਰ ਅੰਦਾਜ਼ਨ 3000 ਰੁਪਏ ਅਤੇ 2500 ਦੇ ਕਰੀਬ ਗੱਲੇ ਵਿੱਚ ਪਈ ਨਗਦੀ ਕੱਢ ਕੇ ਚੋਰ ਲੈ ਗਏ ।ਉਸ ਵੱਲੋਂ ਇਸਦੀ ਸ਼ਿਕਾਇਤ ਪੁਲਿਸ ਚੌਕੀ ਜੰਡਿਆਲਾ ਗੁਰੂ ਵਿੱਖੇ ਦੇ ਦਿੱਤੀ ਗਈ ਹੈ।

ਫੋਟੋ ਕੈਪਸ਼ਨ :ਦੁੁਕਾਨਦਾਰ ਜਾਣਕਾਰੀ ਦਿੰਦਾ ਹੋੋੋਇਆ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।