ਰੋਜ਼ਗਾਰ ਦੇ ਮੌਕਿਆਂ ਲਈ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਵੈਬੀਨਾਰ 24 ਜੁਲਾਈ ਨੂੰ: ਵਧੀਕ ਡਿਪਟੀ ਕਮਿਸ਼ਨਰ(ਵਿਕਾਸ)
July 17th, 2020 | Post by :- | 70 Views

ਰੋਜ਼ਗਾਰ ਦੇ ਮੌਕਿਆਂ ਲਈ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਵੈਬੀਨਾਰ 24 ਜੁਲਾਈ ਨੂੰ: ਵਧੀਕ ਡਿਪਟੀ ਕਮਿਸ਼ਨਰ(ਵਿਕਾਸ)

ਅੰਮ੍ਰਿਤਸਰ( ਮਨਬੀਰ ਸਿੰਘ ਧੂਲਕਾ)ਰੋਜ਼ਗਾਰ ਉਤਪੱਤੀ ਅਤੇ ਸਿਖਲਾਈ ਵਿਭਾਗ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕਿਆਂ ਬਾਰੇ ਜਾਗਰੂਕ ਕਰਨ ਲਈ ਮਿਤੀ: 24 ਜੁਲਾਈ ਨੂੰ ਦੁਪਹਿਰ 03:00 ਵਜੇ ਰਾਜ ਪੱਧਰੀ ਵੈਬੀਨਾਰ ਕਰਵਾਇਆ ਜਾ ਰਿਹਾ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ਼੍ਰੀ ਰਣਬੀਰ ਸਿੰਘ ਮੁਧਲ ਨੇ ਦੱਸਿਆ ਕਿ ਇਸ ਵੈਬੀਨਾਰ ਦੀ ਸ਼ੁਰੂਆਤ ਕੈਬੀਨੇਟ ਮੰਤਰੀ ਸ਼੍ਰੀ ਚਰਨਜੀਤ ਸਿੰਘ ਚੰਨੀ ਅਤੇ ਰੋਜ਼ਗਾਰ ਉਤਪੱਤੀ ਅਤੇ ਸਿਖਲਾਈ ਵਿਭਾਗ ਦੇ ਸਕੱਤਰ ਸ਼੍ਰੀ ਰਾਹੁਲ ਤਿਵਾਰੀ ਵੱਲੋਂ ਕੀਤੀ ਜਾਵੇਗੀ। ਉਨਾਂ ਇਹ ਵੀ ਦੱਸਿਆ ਕਿ ਇਸ ਵੈਬੀਨਾਰ ਵਿੱਚ ਨਾਮਵਰ ਕੰਪਨੀਆਂ ਜਿਵੇਂ ਕਿ ਮਾਇਕਰੋਸੋਫਟ, ਅਮਾਜੋਨ, ਡੈੱਲ, ਪੈਪਸੀਕੋ,ਵਾਲਮਾਰਟ ਇੰਡਿਆ ਦੇ ਨੁਮਾਇੰਦੀਆਂ ਵੱਲੋਂ ਨੌਜਵਾਨਾਂ ਨੂੰ ਕੋਵਿਡ-19 ਦੇ ਮੁਸ਼ਕਿਲ ਸਮੇਂ ਦੌਰਾਨ ਰੋਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ ਦੇ ਡਿਪਟੀ ਡਾਇਰੈਕਟਰ ਸ਼੍ਰੀ ਜਸਵੰਤ ਰਾਏ ਜੀ ਨੇ ਦੱਸਿਆ ਕਿ ਇਸ ਵੈਬੀਨਾਰ ਵਿੱਚ ਭਾਗ ਲੈਣ ਲਈ ਨੌਜਵਾਨਾਂ www.pgrkam.com ਤੇ ਰਜਿਸਟਰ ਹੋਣਾ ਲਾਜ਼ਮੀ ਹੈ। ਉਨਾਂ ਇਹ ਵੀ ਦੱਸਿਆ ਕਿ ਗਰੈਜੁਏਟ (ਕਿਸੇ ਵੀ ਖੇਤਰ ਵਿੱਚ) ਅਤੇ ਪੋਸਟ ਗਰੈਜੁਏਟ (ਕਿਸੇ ਵੀ ਖੇਤਰ ਵਿੱਚ) ਨੌਜਵਾਨ ਜੋ www.pgrkam.com ਤੇ ਪਹਿਲਾਂ ਤੋਂ ਹੀ ਰਜਿਸਟਰ ਹਨ ਉਹ ਉੱਤੇ ਦਿੱਤੇ ਲਿੰਕ ਰਾਹੀਂ ਵੈਬੀਨਾਰ ਵਿੱਚ ਸਿੱਧਾ ਭਾਗ ਲੈ ਸਕਦੇ ਹਨ। ਉਨਾਂ ਦੱਸਿਆ ਕਿ ਜੋ ਨੋਜਵਾਨ ਰਜਿਸਟਰ ਨਹੀਂ ਹਨ ਉਹ ਆਪਣੇ ਆਪ ਨੂੰ ਉਪਰ ਦਿੱਤੇ ਗਏ ਲਿੰਕ ਤੇ ਰਜਿਸਟਰ ਕਰਕੇ ਵੈਬੀਨਾਰ ਵਿੱਚ ਭਾਗ ਲੈ ਸਕਦੇ ਹਨ। ਇਸ ਵੈਬੀਨਾਰ ਦਾ ਪ੍ਰਸਾਰਣ ਯੂ ਟਿਊਬ ਤੇ ਵੀ ਕੀਤਾ ਜਾਵੇਗਾ, ਜਿਸਦਾ ਲਿੰਕ ਨੋਜਵਾਨਾਂ ਨੂੰ ਵੈਬੀਨਾਰ ਲਈ ਰਜਿਸਟਰ ਕਰਨ ਉਪਰੰਤ ਪ੍ਰਾਪਤ ਹੋਵੇਗਾ। ਇਸ ਵੈਬੀਨਾਰ ਬਾਰੇ ਹੋਰ ਜਾਣਕਾਰੀ ਲੈਣ ਦੇ ਇਛੁੱਕ ਨੌਜਵਾਨ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਡਿਪਟੀ ਸੀ.ਈ.ਓ ਸ਼੍ਰੀ ਸਤਿੰਦਰ ਸਿੰਘ ਨਾਲ ਮੋਬਾਇਲ ਨੰ: 88263-00334 ਜਾਂ ਬਿਊਰੋ ਦੀ ਹੈਲਪਲਾਈਨ ਨੰਬਰ 99157-89068 ਤੇ ਸੰਪਰਕ ਕਰ ਸਕਦੇ ਹਨ।

—————

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।