ਲੋਕਾਂ ਦੇ ਸਹਿਯੋਗ ਨਾਲ ਹੀ ਕੋਵਿਡ 19 ਤੇ ਪਾਇਆ ਜਾ ਸਕਦਾ ਹੈ ਕਾਬੂ :ਸੋਨੀ ।
July 17th, 2020 | Post by :- | 77 Views
ਕੈਬਨਿਟ ਮੰਤਰੀ ਸੋਨੀ ਨੇ ਆਰੀਆ ਸਮਾਜ ਸਕੂਲ ਨੂੰ 2 ਲੱਖ ਅਤੇ ਸ਼ੋਟੋਕਨ ਕਰਾਟੇ ਸੰਸਥਾ ਨੂੰ ਦਿੱਤਾ 1 ਲੱਖ ਰੁਪਏ ਦਾ ਚੈਕ
ਲੋਕਾਂ ਦੇ ਸਹਿਯੋਗ ਨਾਲ ਹੀ ਕੋਵਿਡ -19 ਮਹਾਂਮਾਰੀ ਤੇ ਪਾਇਆ ਜਾ ਸਕਦਾ ਏ ਕਾਬੂ
ਅੰਮ੍ਰਿਤਸਰ, 17 ਜੁਲਾਈ:ਕੁਲਜੀਤ ਸਿੰਘ
 ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਨੈ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਵਿਡ -19 ਮਹਾਂਮਾਰੀ ਤੇ ਕਾਬੂ ਪਾਉਣ ਲਈ ਅਨੇਕਾ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਲੋਕਾਂ ਦੇ ਸਹਿਯੋਗ ਨਾਲ ਹੀ ਕੋਵਿਡ-19 ਮਹਾਂਮਾਰੀ ਤੇ ਕਾਬੂ ਪਾਇਆ ਜਾ ਸਕਦਾ ਹੈ। ਉਨਾਂ ਕਿਹਾ ਕਿ ਹਰੇਕ ਜਿੰਮੇਵਾਰ ਨਾਗਰਿਕ ਦਾ ਫ਼ਰਜ ਬਣਦਾ ਹੈ ਕਿ ਉਹ ਘਰੋਂ ਬਾਹਰ ਨਿਕਲਣ ਸਮੇਂ ਮਾਸਕ ਦੀ ਵਰਤੋਂ ਕਰੇ, ਜਨਤਕ ਥਾਂਵਾ ਤੇ ਥੁੱਕਣ ਤੋਂ ਪ੍ਰਹੇਜ, ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰੇ ਅਤੇ ਬੇਵਜਾ ਘਰ ਤੋਂ ਬਾਹਰ ਨਾ ਨਿਕਲੇ। ਸ੍ਰੀ ਸੋਨੀ ਨੇ ਕਿਹਾ ਕਿ  ਸਿਹਤ ਵਿਭਾਗ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਕੇ ਹੀ ਅਸੀਂ ਮਹਾਂਮਾਰੀ ਤੋਂ ਬਚ ਸਕਦੇ ਹਾਂ।
 ਸ੍ਰੀ ਸੋਨੀ ਨੇ ਆਰੀਆ ਸਮਾਜ ਸਕੂਲ ਕਟੜਾ ਮੋਤੀ ਰਾਮ ਨੂੰ ਸਕੂਲ ਦੇ ਵਿਕਾਸ ਕਾਰਜਾਂ ਲਈ 2 ਲੱਖ ਰੁਪਏ ਦਾ ਚੈਕ ਭੇਂਟ ਕੀਤਾ ਅਤੇ ਭਰੋਸਾ ਦਿਵਾਇਆ ਕਿ ਲੋੜ ਪੈਣ ਤੇ ਹੋਰ ਫੰਡਜ ਵੀ ਮੁਹੱਈਆ ਕਰਵਾਏ ਜਾਣਗੇ। ਇਸ ਮੌਕੇ ਸ੍ਰੀ ਸੋਨੀ ਵੱਲੋਂ ਕਰਾਟੇ ਐਸੋਸੀਏਸ਼ਨ ਸ਼ੋਟੌਕਨ  ਨੂੰ ਵੀ ਇਕ ਲੱਖ ਰੁਪਏ ਦਾ ਚੈਕ ਭੇਂਟ ਕੀਤਾ ਅਤੇ ਕਿਹਾ ਕਿ ਇਸ ਸੰਸਥਾ ਵੱਲੋਂ ਬੱਚਿਆਂ ਨੂੰ ਸਵੈ ਰੱਖਿਆ ਲਈ ਤਿਆਰ ਕੀਤਾ ਜਾਂਦਾ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ।
 ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਪ੍ਰਿੰਸੀਪਲ ਅਜੈ ਬੇਰੀ, ਸ੍ਰੀ ਸੁਨੀਲ ਕੁਮਾਰ ਕਾਉਂਟੀ, ਸ੍ਰ ਗੁਰਦੇਵ ਸਿੰਘ ਦਾਰਾ, ਸਪੋਰਟਸ ਸੈਲ ਦੇ ਚੇਅਰਮੈਨ ਪ੍ਰਮੋਦ ਭਾਟੀਆ, ਸ੍ਰੀਮਤੀ ਹਰਪ੍ਰੀਤ ਕੌਰ ਅਤੇ ਆਸ਼ੂ ਕਪੂਰ ਵਗੀ ਹਾਜ਼ਰ ਸਨ।
———–
ਕੈਪਸ਼ਨ
ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਆਰੀਆ ਸਮਾਜ ਸਕੂਲ ਦੇ ਪ੍ਰਿੰਸੀਪਲ ਅਜੈ ਬੇਰੀ ਨੂੰ ਸਕੂਲ ਦੀ ਵਿਕਾਸ ਕਾਰਜਾਂ ਲਈ 2 ਲੱਖ ਰੁਪਏ ਦਾ ਚੈਕ ਭੇਂਟ ਕਰਦੇ ਹੋਏ। ਨਾਲ ਹਨ ਕੌਂਸਲਰ ਵਿਕਾਸ ਸੋਨੀ।
ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਸ੍ਰੀਮਤੀ ਹਰਪ੍ਰੀਤ ਕੋਰ ਕਰਾਟੇ ਐਸੋਸੀਏਸ਼ਨ ਸ਼ੋਟੌਕਨ  ਨੂੰ ਇਕ ਲੱਖ ਰੁਪਏ ਦਾ ਚੈਕ ਭੇਂਟ ਕਰਦੇ ਹੋਏ। ਨਾਲ ਹਨ ਕੌਂਸਲਰ ਵਿਕਾਸ ਸੋਨੀ ਤੇ ਸਪੋਰਟਸ ਸੈਲ ਦੇ ਚੇਅਰਮੈਨ ਪ੍ਰਮੋਦ ਭਾਟੀਆ।
=========

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।