ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਆਈ ਟੀ ਵਿੰਗ ਦੇ ਜ਼ੋਨ ਵਾਈਜ ਕੋਆਰਡੀਨੇਟਰਾਂ ਦਾ ਐਲਾਨ ।
July 15th, 2020 | Post by :- | 32 Views
ਸ. ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਆਈ.ਟੀ. ਵਿੰਗ ਦੇ ਜੋਨ ਵਾਈਜ਼ ਕੋਆਰਡੀਨੇਟਰਾਂ ਦਾ ਐਲਾਨ।
ਚੰਡੀਗੜ• 15 ਜੁਲਾਈ– ਕੁਲਜੀਤ ਸਿੰਘ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਆਈ.ਟੀ ਵਿੰਗ ਦੇ ਪ੍ਰਧਾਨ ਸ. ਨਛੱਤਰ ਸਿੰਘ ਗਿੱਲ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਆਈ. ਟੀ. ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਜੋਨ ਕੋਆਰਡੀਨੇਟਰਾਂ ਦਾ ਐਲਾਨ ਕਰ ਦਿੱਤਾ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਇੱਕ ਬਿਆਨ ਵਿੱਚ ਸ. ਬਾਦਲ ਨੇ ਦੱਸਿਆ ਕਿ ਪਿਛਲੇ ਸਮੇ ਤੋਂ ਪਾਰਟੀ ਦੇ ਆਈ.ਟੀ. ਵਿੰਗ ਵਿੱਚ ਕੰਮ ਕਰ ਰਹੇ ਮਿਹਨਤੀ ਨੌਂਜਵਾਨਾਂ ਨੂੰ ਜੋਨ ਵਾਈਜ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਜਿਹਨਾਂ ਨੌਜਵਾਨਾਂ ਨੂੰ ਜੋਨ ਵਾਈਜ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਸ. ਪ੍ਰਭਪ੍ਰੀਤ ਸਿੰਘ ਪੰਡੋਰੀ ਨੂੰ ਮਾਝਾ ਜੋਨ ਦਾ ਕੋਆਰਡੀਨੇਟਰ, ਸ. ਗੁਰਪ੍ਰੀਤ ਸਿੰਘ ਖਾਲਸਾ ਨੂੰ ਦੋਆਬਾ ਜੋਨ ਦਾ ਕੋਆਰਡੀਨੇਟਰ, ਸ. ਜਸਪ੍ਰੀਤ ਸਿੰਘ ਮਾਨ ਨੂੰ ਮਾਲਵਾ ਜੋਨ 1 ਦਾ ਕੋਆਰਡੀਨੇਟਰ, ਸ. ਗਗਨਦੀਪ ਸਿੰਘ ਪੰਨੂ ਨੂੰ ਮਾਲਵਾ ਜੋਨ 2 ਦਾ ਕੋਆਰਡੀਨੇਟਰ, ਸ. ਬਲਰਾਜ ਸਿੰਘ ਭੱਠਲ ਨੂੰ ਮਾਲਵਾ ਜੋਨ 3 ਦਾ ਕੋਆਰਡੀਨੇਟਰ ਅਤੇ ਸ. ਅਨੂਪਦੀਪ ਸਿੰਘ ਕੁਲਾਰ ਨੂੰ ਲੋਕ ਸਭਾ ਹਲਕਾ ਬਠਿੰਡਾ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਹੈ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।